ਸ੍ਰੀ ਮੋਹਨ ਲਾਲ ਕੁਲਥਮ ਪੰਜ ਤੱਤਾਂ ਚ ਵਿਲੀਨ
ਸ੍ਰੀ ਮੋਹਨ ਲਾਲ ਕੁਲਥਮ ਪੰਜ ਤੱਤਾਂ ਚ ਵਿਲੀਨ
Publish Date: Thu, 04 Dec 2025 09:00 PM (IST)
Updated Date: Thu, 04 Dec 2025 09:02 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸ਼ਹਿਰ ਹੀ ਨਹੀਂ ਵਿਦੇਸ਼ਾਂ ਵਿਚ ਵੀ ਕੁਲਥਮ ਗਰੁੱਪ ਦਾ ਪਰਚਮ ਲਹਿਰਾਉਣ ਵਾਲੇ ਕੁਲਥਮ ਗਰੁੱਪ ਫਗਵਾੜਾ ਦੇ ਸੰਸਥਾਪਕ ਮੋਹਨ ਲਾਲ ਕੁਲਥਮ ਮਿਤੀ 3 ਦਸੰਬਰ ਦਿਨ ਬੁਧਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਵਿਰਾਜੇ। ਉਨ੍ਹਾਂ ਦਾ ਅੰਤਿਮ ਸੰਸਕਾਰ ਮਿਤੀ 4 ਦਸੰਬਰ ਦਿਨ ਵੀਰਵਾਰ ਨੂੰ ਬੰਗਾ ਰੋਡ ਸ਼ਮਸ਼ਾਨਘਾਟ ਵਿਖੇ ਪੂਰੇ ਰੀਤੀ-ਰਿਵਾਜ਼ਾਂ ਨਾਲ ਸੰਪੰਨ ਹੋਇਆ। ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ ਅਤੇ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਫਗਵਾੜਾ ਦੇ ਪ੍ਰਧਾਨ ਦਵਿੰਦਰ ਕੁਲਥਮ ਨੇ ਆਪਣੇ ਪਿਤਾ ਸ੍ਰੀ ਮੋਹਨ ਲਾਲ ਕੁਲਥਮ ਜੀ ਦੀ ਦੇਹ ਨੂੰ ਅਗਨ ਭੇਟ ਕੀਤਾ। ਅੰਤਿਮ ਸਸਕਾਰ ਤੋਂ ਪਹਿਲਾਂ ਵੱਡੀ ਗਿਣਤੀ ’ਚ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਉਨ੍ਹਾਂ ਦੇ ਗ੍ਰਹਿ ਨਿਵਾਸ ਪੁੱਜੇ। ਸਵਰਗੀ ਸ੍ਰੀ ਮੋਹਨ ਲਾਲ ਕੁਲਥਮ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਗ੍ਰਹਿ ਨਿਵਾਸ 119 ਗੁਰੂ ਹਰਗੋਬਿੰਦ ਨਗਰ ਤੋਂ ਸਵੇਰੇ 12.30 ਤੇ ਰਵਾਨਾ ਹੋਈ ਅਤੇ ਗੋਲ ਚੌਂਕ ਤੋਂ ਹੁੰਦੇ ਹੋਏ 12.45 ਕੁਲਥਮ ਚੌਂਕ ਪੁੱਜੀ ਜਿਥੇ ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਸਮੂਹ ਮੈਂਬਰਾਂ ਕੁਲਥਮ ਚੌਕ ਬੰਗਾ ਰੋਡ ਦੇ ਸਮੂਹ ਦੁਕਾਨਦਾਰਾਂ ਵੱਲੋਂ ਭਾਵ ਪੂਰਨ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ, ਬਲਾਕ ਕਾਂਗਰਸ ਫਗਵਾੜਾ ਦੇ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ, ਭਾਜਪਾ ਆਗੂ ਆਸ਼ੂ ਸਾਂਪਲਾ, ਅਨੁਰਾਗ ਮਾਨਖੰਡ, ਸਵਰਨਕਾਰ ਸੰਘ ਫਗਵਾੜਾ ਦੇ ਪ੍ਰਧਾਨ ਜਗਜੀਤ ਸਿੰਘ ਜੌੜਾ, ਸੋਨੀ ਜੌੜਾ, ਦਮਨਜੀਤ ਸਿੰਘ ਜੌੜਾ, ਫਾਈਨ ਸਵਿਚ ਗਿਅਰਜ਼ ਦੇ ਐੱਮਡੀ ਅਸ਼ੋਕ ਸੇਠੀ, ਗੁਰਦੁਆਰਾ ਸਿੰਘ ਸਭਾ ਅਰਬਨ ਅਸਟੇਟ ਦੇ ਪ੍ਰਧਾਨ ਹਰਵਿੰਦਰ ਸਿੰਘ ਲਵਲੀ ਵਾਲੀਆ, ਅਸ਼ੋਕ ਗੁਪਤਾ, ਗੁਰਦੀਪ ਸਿੰਘ ਕੰਗ, ਰਮਨ ਨਹਿਰਾ, ਅਸ਼ੋਕ ਭਾਟੀਆ, ਮੋਹਣ ਸਿੰਘ ਗਾਂਧੀ, ਸਤਬੀਰ ਸਿੰਘ ਸਾਭੀ ਵਾਲੀਆ, ਵਿਸ਼ਾਲ ਸੁਖੂਜਾ, ਅਮਿਤ ਸੁਧੀਰ, ਹੈਰੀ, ਜਤਿੰਦਰ ਬੋਬੀ, ਪ੍ਰਦੀਪ ਲਾਂਬਾ, ਸੁਰਿੰਦਰ ਸਿੰਘ ਨਾਰੰਗ, ਉਦੇ ਗਾਂਧੀ, ਯਸ਼ ਬਰਨਾ, ਸੀਟੂ ਬਾਈ, ਡਾਕਟਰ ਸਰਬਜੀਤ ਰਾਜਨ, ਡਾ. ਮਨੀਸ਼ ਜਿੰਦਲ, ਅਸੀਮ ਕੁਲਥਮ, ਸਮੇਤ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਸਕੇ ਸਬੰਧੀ ਹਾਜ਼ਰ ਸਨ।