ਫਗਵਾੜਾ 'ਚ ਦਿਨ-ਦਿਹਾੜੇ ਚੱਲੀਆਂ ਗੋਲ਼ੀਆਂ, ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਕੀਤੀ ਵਾਰਦਾਤ
ਅਰੁਣ ਕੁਮਾਰ 'ਤੇ ਸਵੇਰੇ 7:30 ਵਜੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਤਿੰਨ ਗੋਲੀਆਂ ਚਲਾਈਆਂ, ਜੋ ਕਿ ਉਸਦੇ ਗੋਡੇ, ਪਿੱਠ ਅਤੇ ਪੈਰ 'ਤੇ ਲੱਗੀਆਂ। ਮੌਕੇ 'ਤੇ ਤਿੰਨ ਖਾਲੀ ਖੋਲ ਵੀ ਬਰਾਮਦ ਹੋਏ। ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਸਮੀਰ ਪੁੱਤਰ ਸੰਦੀਪ ਵਾਸੀ ਅਕਲਪੁਰ ਰੋਡ ਬ੍ਰਹਮਪੁਰੀ ਫਿਲੌਰ, ਜ਼ਿਲ੍ਹਾ ਜਲੰਧਰ ਦੇ ਤੌਰ 'ਤੇ ਹੋਈ ਹੈ। ਪੁਲਿਸ ਦੀ ਜਾਂਚ ਜਾਰੀ ਹੈ।
Publish Date: Sat, 11 Oct 2025 01:37 PM (IST)
Updated Date: Sat, 11 Oct 2025 01:41 PM (IST)
ਜਾਗਰਣ ਸੰਵਾਦਦਾਤਾ, ਫਗਵਾੜਾ : ਫਗਵਾੜਾ ਦੇ ਪਿੰਡ ਰਾਣੀਪੁਰ 'ਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਇਕ ਵਿਅਕਤੀ 'ਤੇ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉੱਥੇ ਹੀ, ਗੋਲੀ ਲੱਗਣ ਨਾਲ ਜ਼ਖਮੀ ਹੋਏ ਅਰੁਣ ਕੁਮਾਰ ਪੁੱਤਰ ਰਘੁਨਾਥ ਰਾਏ ਵਾਸੀ ਪਿੰਡ ਮਾਧੋਪੁਰ, ਜ਼ਿਲ੍ਹਾ ਮੁਜ਼ਫ਼ਰਪੁਰ (ਉਤਰ ਪ੍ਰਦੇਸ਼) ਹਾਲ ਵਾਸੀ ਪਿੰਡ ਬੋਹਾਣੀ ਫਗਵਾੜਾ ਨੂੰ ਇਲਾਜ ਲਈ ਸਿਵਿਲ ਹਸਪਤਾਲ ਫਗਵਾਡਾ ਵਿਚ ਦਾਖਲ ਕਰਵਾਇਆ ਗਿਆ ਹੈ।
ਜ਼ਖਮੀ ਅਰੁਣ ਕੁਮਾਰ ਲਗਪਗ 25 ਸਾਲਾ ਅਮਰੀਕ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਬੋਹਾਣੀ ਫਗਵਾੜਾ ਕੋਲ ਕੰਮ ਕਰ ਰਿਹਾ ਸੀ। ਅਰੁਣ ਕੁਮਾਰ 'ਤੇ ਸਵੇਰੇ 7:30 ਵਜੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਤਿੰਨ ਗੋਲੀਆਂ ਚਲਾਈਆਂ, ਜੋ ਕਿ ਉਸਦੇ ਗੋਡੇ, ਪਿੱਠ ਅਤੇ ਪੈਰ 'ਤੇ ਲੱਗੀਆਂ। ਮੌਕੇ 'ਤੇ ਤਿੰਨ ਖਾਲੀ ਖੋਲ ਵੀ ਬਰਾਮਦ ਹੋਏ। ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਸਮੀਰ ਪੁੱਤਰ ਸੰਦੀਪ ਵਾਸੀ ਅਕਲਪੁਰ ਰੋਡ ਬ੍ਰਹਮਪੁਰੀ ਫਿਲੌਰ, ਜ਼ਿਲ੍ਹਾ ਜਲੰਧਰ ਦੇ ਤੌਰ 'ਤੇ ਹੋਈ ਹੈ। ਪੁਲਿਸ ਦੀ ਜਾਂਚ ਜਾਰੀ ਹੈ।