ਸ਼ਿਵ ਕੁਮਾਰ ਨੇ ਚੰਡੀਗੜ੍ਹ ਮਾਸਟਰਜ਼ ’ਚ ਜਿੱਤੇ ਦੋ ਸੋਨੇ ਦੇ ਤਗਮੇ
ਸ਼ਿਵ ਕੁਮਾਰ ਨਡਾਲਾ ਨੇ ਚੰਡੀਗੜ੍ਹ ਮਾਸਟਰਜ਼ ਐਥਲੈਟਿਕਸ ਵਿੱਚ ਦੋ ਸੋਨੇ ਦੇ ਤਗਮੇ ਜਿੱਤੇ
Publish Date: Wed, 03 Dec 2025 07:56 PM (IST)
Updated Date: Wed, 03 Dec 2025 07:59 PM (IST)
ਕੰਗ ਪੰਜਾਬੀ ਜਾਗਰਣ ਨਡਾਲਾ : ਚੰਡੀਗੜ੍ਹ ਮਾਸਟਰਜ਼ ਐਸੋਸੀਏਸ਼ਨ ਵੱਲੋਂ ਆਯੋਜਿਤ ਚੰਡੀਗੜ੍ਹ ਮਾਸਟਰਜ਼ ਐਥਲੈਟਿਕਸ ਮੁਕਾਬਲਿਆਂ ਦੌਰਾਨ ਨਡਾਲਾ ਦੇ ਸ਼ਿਵ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 50 ਸਾਲ ਸ਼੍ਰੇਣੀ ਵਿਚ ਦੋ ਸੋਨੇ ਦੇ ਤਗਮੇ ਆਪਣੇ ਨਾਮ ਕੀਤੇ। ਸ਼ਿਵ ਕੁਮਾਰ ਨੇ 400 ਮੀਟਰ ਦੌੜ ਵਿਚ ਪਹਿਲਾ ਸੋਨੇ ਦਾ ਤਗਮਾ ਹਾਸਲ ਕੀਤਾ, ਜਦਕਿ ਜੈਵਲਿਨ ਥ੍ਰੋ ਈਵੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੂਜਾ ਸੋਨੇ ਦਾ ਤਗਮਾ ਜਿੱਤਿਆ। ਉਸਦੀ ਇਸ ਜਿੱਤ ਨਾਲ ਨਡਾਲਾ ਖੇਤਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸਥਾਨਕ ਖੇਤਰੀ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਸ਼ਿਵ ਕੁਮਾਰ ਨੂੰ ਮੁਬਾਰਕਬਾਦ ਦੇ ਨਾਲ-ਨਾਲ ਭਵਿੱਖ ਵਿਚ ਹੋਰ ਵੀ ਵੱਡੀਆਂ ਕਾਮਯਾਬੀਆਂ ਪ੍ਰਾਪਤ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।