ਪਿਤਾਹੀਣ ਵਿਦਿਆਰਥੀਆਂ ਨੂੰ ਦਿੱਤੀ 10 ਹਜ਼ਾਰ ਦੀ ਸਕਾਲਰਸ਼ਿਪ
ਸ਼ਿੰਘਰਾਲਾ ਸਕੂਲ ਵਲੋਂ ਪਿਤਾਹੀਣ ਵਿਦਿਆਰਥੀਆਂ ਨੂੰ ਦਿੱਤੇ ਗਏ 10 -10 ਹਜ਼ਾਰ ਰੁਪਏ ਦੇ ਸਕਾਲਰਸ਼ਿਪ
Publish Date: Fri, 06 Feb 2026 09:49 PM (IST)
Updated Date: Fri, 06 Feb 2026 09:50 PM (IST)
ਕੰਗ ਪੰਜਾਬੀ ਜਾਗਰਣ ਨਡਾਲਾ : ਸਥਾਨਕ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਨਡਾਲਾ ਵਿਖੇ ਸਕੂਲ ਚੇਅਰਮੈਨ ਤੇ ਉੱਘੇ ਵਿਦਵਾਨ ਤੇ ਲੇਖਕ ਡਾ. ਆਸਾ ਸਿੰਘ ਘੁੰਮਣ ਵੱਲੋਂ ਸਕੂਲ ਦੇ 5 ਹੋਣਹਾਰ ਪਿਤਾਹੀਣ ਵਿਦਿਆਰਥੀਆਂ ਨੂੰ 10-10 ਹਜ਼ਾਰ ਰੁਪਏ ਦੇ ਸਕਾਲਰਸ਼ਿਪ ਪ੍ਰਦਾਨ ਕੀਤੇ ਗਏ। ਸੁਖਮਨਪ੍ਰੀਤ ਕੌਰ ਮੁਗਲ ਚੱਕ ਨੂੰ ਖਜ਼ਾਨ ਸਿੰਘ ਤਲਵਾੜਾ, ਸਿਮਰਨਪ੍ਰੀਤ ਕੌਰ ਬਾਮੂਵਾਲ ਨੂੰ ਪ੍ਰੇਮਚੰਦ ਵੈਦ ਤੇ ਉਨ੍ਹਾਂ ਦੀ ਪਤਨੀ, ਨਵਜੀਤ ਸਿੰਘ ਜੱਗਾ ਨੂੰ ਵਿਜੈ ਕੁਮਾਰ ਸ਼ਰਮਾ, ਵਿਕਰਮਜੀਤ ਸਿੰਘ ਰਾਏਪੁਰ ਅਰਾਈਆਂ ਨੂੰ ਪਿਆਰੇ ਲਾਲ ਸ਼ਰਮਾ ਤੇ ਏਕਮ ਕੌਰ ਨਡਾਲਾ ਨੂੰ ਨੰਬਰਦਾਰ ਸ਼ਿੰਗਾਰਾ ਸਿੰਘ ਤਲਵਾੜਾ ਮੈਮੋਰੀਅਲ ਸਕਾਲਰਸ਼ਿਪ ਪ੍ਰਦਾਨ ਕੀਤੇ ਗਏ। ਜ਼ਿਕਰਯੋਗ ਹੈ ਕਿ ਇਹ ਸਕਾਲਰਸ਼ਿਪ ਦੀ ਰਾਸ਼ੀ ਇਨ੍ਹਾਂ ਸ਼ੁੱਭ ਚਿੰਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ/ ਬੱਚਿਆਂ ਵੱਲੋਂ ਆਪਣੇ ਮਾਪਿਆਂ ਦੀ ਯਾਦ ਵਿਚ ਸਕੂਲ ਦੇ ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਭੇਜੀ ਗਈ। ਪ੍ਰਿੰਸੀਪਲ ਮੈਡਮ ਮਨਪ੍ਰੀਤ ਕੌਰ ਤੇ ਵਾਈਸ ਪ੍ਰਿੰਸੀਪਲ ਮੈਡਮ ਰਜਨੀ ਅਰੋੜਾ ਨੇ ਇਨ੍ਹਾਂ ਦਾਨੀ ਸੱਜਣਾਂ ਤੇ ਡਾ. ਘੁੰਮਣ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਸੀਨੀਅਰ ਅਧਿਆਪਕ ਮੈਡਮ ਸੁਮਨ ਲਤਾ ਤੇ ਮੈਡਮ ਪਲਵਿੰਦਰ ਕੌਰ ਵੀ ਹਾਜ਼ਰ ਸਨ।