ਸ਼ਿੰਘਰਾਲਾ ਸਕੂਲ ਨੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ
ਸ਼ਿੰਘਰਾਲਾ ਸਕੂਲ ਨੇ ਕਰਵਾਇਆ ਸ਼ਾਨਦਾਰ 46ਵਾਂ ਸਲਾਨਾ ਇਨਾਮ ਵੰਡ ਸਮਾਗਮ
Publish Date: Fri, 05 Dec 2025 08:33 PM (IST)
Updated Date: Sat, 06 Dec 2025 04:12 AM (IST)

ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ, ਨਡਾਲਾ : ਗੁਰੂ ਹਰਿਗੋਬਿੰਦ ਪਬਲਿਕ ਸਕੂਲ ਨਡਾਲਾ ਵਿਖੇ ਸਕੂਲ ਦਾ 46ਵਾਂ ਸਲਾਨਾ ਅਕਾਦਮਿਕ ਇਨਾਮ ਵੰਡ ਸਮਾਗਮ ਬੜੇ ਸ਼ਾਨਦਾਰ ਤਰੀਕੇ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਆਈਪੀਐਸ (ਡੀਆਈਜੀ) ਰਿਟਾਇਰਡ ਉਪਿੰਦਰਜੀਤ ਸਿੰਘ ਘੁੰਮਣ ਤੇ ਵਿਸ਼ੇਸ਼ ਮਹਿਮਾਨ ਪਰਮਜੀਤ ਕੁਮਾਰ ਸ਼ਰਮਾਂ ਪ੍ਰਿੰਸੀਪਲ ਹਿੰਦੂ ਕਾਲਜ ਅੰਮ੍ਰਿਤਸਰ ਸਨ। ਪ੍ਰੋਗਰਾਮ ਦਾ ਆਗਾਜ਼ ਸਕੂਲ ਵਿਦਿਆਰਥੀਆਂ ਵਲੋਂ ਮਨੋਹਰ ਆਵਾਜ਼ ਵਿੱਚ ਪਵਣ ਗੁਰੂ ਪਾਣੀ ਪਿਤਾ ਸ਼ਬਦ ਗਾ ਕੇ ਕੀਤਾ ਗਿਆ। ਇਸ ਤੋਂ ਬਾਅਦ ਸਰਸਵਤੀ ਵੰਦਨਾ ਤੇ ਫਿਰ ਨੰਨੇ ਮੁੰਨੇ ਬੱਚਿਆਂ ਦੁਆਰਾ ਵੈਸਟਰਨ ਡਾਂਸ, ਬਮ ਬਮ ਭੋਲੇ ਤੇ ਓਲਡ ਇਜ਼ ਗੋਲਡ ਵਰਗੀਆਂ ਖੂਬਸੂਰਤ ਆਈਟਮਾਂ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਤੇ ਫਿਰ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਵਿੰਗ ਦੇ ਵਿਦਿਆਰਥੀਆਂ ਨੇ ਗੁਜਰਾਤੀ ਡਾਂਸ, ਰਾਜਸਥਾਨੀ ਡਾਂਸ, ਲੁੱਡੀ ਤੇ ਝੂਮਰ ਵਰਗੀਆਂ ਆਈਟਮਾਂ ਦੁਆਰਾ ਦਰਸ਼ਕਾਂ ਦੀ ਖੂਬ ਵਾਹ-ਵਾਹ ਲੁੱਟੀ। ਇਸ ਮੌਕੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਵੱਖ- ਵੱਖ ਵਿਸ਼ਿਆਂ ਦੇ ਮਾਡਲ ਅਤੇ ਕਲਾਤਮਕ ਵਸਤਾਂ ਦੀ ਟੈਲੇਂਟ ਐਗਜ਼ੀਬੀਸ਼ਨ 2025 ਲਗਾਈ ਗਈ ਜਿਸਦਾ ਉਦਘਾਟਨ ਪ੍ਰੋ. ਗੁਰਨਾਮ ਸਿੰਘ ਨੇ ਕੀਤਾ। ਇਸ ਮੌਕੇ ਤੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਵਲੋਂ ਜਿੱਥੇ ਸਕੂਲ ਦੀਆਂ ਬੋਰਡ ਅਤੇ ਨਾਨ ਬੋਰਡ ਜਮਾਤਾਂ ਵਿੱਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਉਥੇ ਹੀ ਨਵਪ੍ਰੀਤ ਕੌਰ ਜੋ ਕਿ ਸਕੂਲ ਦੀ ਨਾਨ ਮੈਡੀਕਲ ਦੀ ਟਾਪਰ ਹੋਣ ਦੇ ਨਾਲ-ਨਾਲ 99 ਪ੍ਰਤੀਸ਼ਤ ਅੰਕਾਂ ਨਾਲ ਜੇਈਟੀ ਟੈਸਟ ਕਲੀਅਰ ਕਰਨ ਵਾਲੀ ਤੇ ਵਰਤਮਾਨ ਸਮੇਂ ਦਿੱਲੀ ਵਿਖੇ ਆਈਆਈਟੀ ਦੀ ਵਿਦਿਆਰਥਣ ਹੈ, ਨੂੰ ਉਸਦੀਆਂ ਪ੍ਰਾਪਤੀਆਂ ਬਦਲੇ ਜੈੱਮ ਆਫ਼ ਦਾ ਯੀਅਰ 2024 ਅਵਾਰਡ ਦਿੱਤਾ ਗਿਆ,ਸਕੂਲ ਦੇ 2023 ਬੈਚ ਦੇ ਵਿਦਿਆਰਥੀ ਹਰਸ਼ਦੀਪ ਸਿੰਘ ਜੋ ਕਿ ਵਰਤਮਾਨ ਸਮੇਂ ਐਮਬੀਬੀਐਸ ਕਰ ਰਿਹਾ ਹੈ ਨੂੰ ਜੈੱਮ ਆਫ਼ ਦਾ ਯੀਅਰ 2023 ਐਵਾਰਡ ਤੇ ਬਾਰਵੀਂ ਸਾਇੰਸ ਦੀ ਵਿਦਿਆਰਥਣ ਸੁਖਮਨਪ੍ਰੀਤ ਕੌਰ ਨੂੰ ਜੈਮ ਆਫ਼ ਦਾ ਯੀਅਰ 2025 ਐਵਾਰਡ ਪ੍ਰਦਾਨ ਕੀਤਾ ਗਿਆ। ਸਕੂਲ ਚੇਅਰਮੈਨ ਡਾਕਟਰ ਆਸਾ ਸਿੰਘ ਘੁੰਮਣ ਵਲੋਂ ਅਜਿਹਾ ਸ਼ਾਨਦਾਰ ਪ੍ਰੋਗਰਾਮ ਕਰਵਾਉਣ ਲਈ ਵਾਈਸ ਪ੍ਰਿੰਸੀਪਲ ਮੈਡਮ ਰਜਨੀ ਅਰੋੜਾ ਅਤੇ ਪ੍ਰਿੰਸੀਪਲ ਮਨਪ੍ਰੀਤ ਕੌਰ ਦੀ ਖੂਬ ਸ਼ਲਾਘਾ ਕੀਤੀ ਗਈ। ਮੰਚ ਦਾ ਸੰਚਾਲਨ ਸੁਖਮਨਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਰੂਹਾਨੀ, ਸਹਿਜਪ੍ਰੀਤ ਕੌਰ, ਸਲਮਦੀਨ ਕੌਰ ਅਤੇ ਅਰਮਾਨ ਸਿੰਘ ਵਲੋਂ ਸੀਨੀਅਰ ਅਧਿਆਪਕ ਨਰਿੰਦਰ ਕੁਮਾਰ ਪੱਡਾ ਦੀ ਅਗਵਾਈ ਹੇਠ ਬਾਖੂਬੀ ਕੀਤਾ ਗਿਆ। ਮੰਚ ਸੰਚਾਲਨ ਕਰਨ ਵਾਲੇ ਵਿਦਿਆਰਥੀਆਂ ਦੀ ਸਪੋਕਨ ਇੰਗਲਿਸ਼ ਦੀ ਮੁਹਾਰਤ ਤੋਂ ਖੁਸ਼ ਹੋ ਕੇ ਚੇਅਰਮੈਨ ਡਾਕਟਰ ਆਸਾ ਸਿੰਘ ਘੁੰਮਣ ਵਲੋਂ ਇਹਨਾਂ ਬੱਚਿਆਂ ਨੂੰ 5100 ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਉਹਨਾਂ ਦੱਸਿਆ ਇਸ ਸੈਸ਼ਨ ਵਿੱਚ ਸਾਇੰਸ, ਮੈੱਥ, ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿੱਚੋਂ 100 ਪ੍ਰਤੀਸ਼ਤ ਅੰਕ ਲੈਣ ਵਿਲੇ ਵਿਦਿਆਰਥੀਆਂ ਨੂੰ 5100 ਰੁਪਏ ਦੀ ਪ੍ਰਿੰਸੀਪਲ ਵਰਿਆਮ ਸਿੰਘ ਮੈਮੋਰੀਅਲ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਤੇ ਸਕੂਲ ਐਮਡੀ ਮੈਡਮ ਸਵਰਨ ਕੌਰ ਘੁੰਮਣ, ਪ੍ਰਬੰਧਕ ਸੁਮੀਤ ਸਿੰਘ ਘੁੰਮਣ ਤੇ ਮੈਡਮ ਰਵੀਨਾ ਸੋਹਲ, ਰਤਨ ਸਿੰਘ ਸੰਧੂ, ਮਾਸਟਰ ਬਲਦੇਵ ਸਿੰਘ ਮਾਸਟਰ ਸੁਰਿੰਦਰ ਸਿੰਘ ਸਾਹੀ, ਅਮਰੀਕ ਸਿੰਘ ਸਾਹੀ, ਸੰਦੀਪ ਕੁਮਾਰ ਟੋਨੀ,ਐਸਪੀ ਪੂਰਨ ਸਿੰਘ ਘੁੰਮਣ, ਗੁਰਵਿੰਦਰ ਸਿੰਘ ਤਲਵਾੜਾ, ਵਿਦਿਆਰਥੀਆਂ ਦੇ ਮਾਪੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਹਾਜ਼ਰ ਸਨ।