ਪੰਜਾਬ ਪੇਸਰ ਨੇ ਜਿੱਤਿਆ 22ਵਾਂ ਓਪਨ ਰਾਜ ਪੱਧਰੀ ਟੂਰਨਾਮੈਂਟ
ਸ਼ਾਹ ਸੁਲਤਾਨ ਕ੍ਰਿਕਟ ਕਲੱਬ ਰਜਿ: ਦਾ 22ਵਾਂ ਓਪਨ ਰਾਜ ਪਧਰੀ ਕ੍ਰਿਕਟ ਟੂਰਨਾਮੈਂਟ
Publish Date: Sun, 04 Jan 2026 08:26 PM (IST)
Updated Date: Sun, 04 Jan 2026 08:29 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਰਜਿ. ਸੁਲਤਾਨਪੁਰ ਲੋਧੀ ਵੱਲੋਂ ਕਰਵਾਇਆ ਗਿਆ 22ਵਾਂ ਓਪਨ ਰਾਜ ਪੱਧਰੀ ਕ੍ਰਿਕਟ ਟੂਰਨਾਮੈਂਟ ਅਕਾਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਅੱਜ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ, ਜਿਸ ਦਾ ਉਦਘਾਟਨ ਸਰਪੰਚ ਮਨਦੀਪ ਸਿੰਘ ਅੱਲਾਦਿੱਤਾ ਤੇ ਜਗਦੀਪ ਸਿੰਘ ਯੂਕੇ੍ ਨੇ ਕੀਤਾ। ਇਸ ਮੌਕੇ ਉਨ੍ਹਾਂ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਚੰਗੀ ਸਿਹਤ ਦੇਣ ਲਈ ਖੇਡਾਂ ਬਹੁਤ ਵਧੀਆ ਰੋਲ ਨਿਭਾਉਂਦੀਆਂ ਹਨ। ਉਨਾਂ ਹੌਸਲਾ ਅਫ਼ਜ਼ਾਈ ਵਜੋਂ ਕਲੱਬ ਨੂੰ 11 ਹਜ਼ਾਰ ਰੁਪਏ ਵੀ ਦਿੱਤੇ। ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪੰਜਾਬ ਪੇਸਰ ਜਲੰਧਰ ਅਤੇ ਸਾਬੀ ਹੁਸ਼ਿਆਰਪੁਰ ਦੀ ਟੀਮ ਦੇ ਵਿਚਕਾਰ ਹੋਇਆ, ਜਿਸ ਵਿਚ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਸਾਬੀ ਹੁਸ਼ਿਆਰਪੁਰ ਦੀ ਟੀਮ ਨੇ 20 ਓਵਰਾਂ ਚ 7 ਵਿਕਟਾਂ ਦੇ ਨੁਕਸਾਨ ’ਤੇ 172 ਦੌੜਾਂ ਬਣਾਈਆਂ ਜਦਕਿ ਪੰਜਾਬ ਪੇਸਰ ਜਲੰਧਰ ਦੀ ਟੀਮ ਨੇ ਇਹ ਟਾਰਗੇਟ 2 ਵਿਕਟਾਂ ਦੇ ਨੁਕਸਾਨ ’ਤੇ 14 ਓਵਰਾਂ ਵਿਚ ਹੀ ਪੂਰਾ ਕਰਕੇ ਕੱਪ ’ਤੇ ਕਬਜ਼ਾ ਕਰ ਲਿਆ। ਮੈਨ ਆਫ਼ ਦਿ ਮੈਚ ਲਾਡਾ ਨੂੰ 66 ਦੌੜਾਂ ਬਣਾਉਣ ਲਈ ਮਿਲਿਆ। ਸਾਬੀ ਹੁਸ਼ਿਆਰਪੁਰ ਦੀ ਟੀਮ ਦੇ ਅਦਿਤਿਆ ਯਾਦਵ ਨੂੰ ਟੂਰਨਾਮੈਂਟ ਦੌਰਾਨ 225 ਦੌੜਾਂ ਤੇ 5 ਵਿਕਟਾਂ ਲੈਣ ਲਈ ਮੈਨ ਆਫ਼ ਦਿ ਸੀਰੀਜ਼ ਚੁਣਿਆ ਗਿਆ। ਜੇਤੂ ਟੀਮ ਨੂੰ ਮੁੱਖ ਮਹਿਮਾਨ ਚੇਅਰਮੈਨ ਐਂਟੀ ਡਰੱਗ ਕਲੱਬ ਦੁਆਬਾ ਗਗਨਦੀਪ ਸਿੰਘ, ਪ੍ਰਧਾਨ ਨਵਪ੍ਰੀਤ ਸਿੰਘ ਤੇ ਪ੍ਰਬੰਧਕਾਂ ਵੱਲੋਂ 1 ਲੱਖ ਰੁਪਏ ਨਕਦ ਤੇ ਟਰਾਫੀ ਅਤੇ ਉਪ ਜੇਤੂ ਟੀਮ ਨੂੰ 51000 ਰੁਪਏ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੱਕੀ ਡਰਾਅ ਵੀ ਕੱਢੇ ਗਏ। ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨ ਗਗਨਦੀਪ ਸਿੰਘ ਤੇ ਨਵਪ੍ਰੀਤ ਸਿੰਘ ਐੱਮਡੀ ਵਾਹਿਗੁਰੂ ਅਕੈਡਮੀ, ਜਗਦੀਪ ਸਿੰਘ ਯੂਕੇ, ਸਰਪੰਚ ਮਨਦੀਪ ਸਿੰਘ ਅੱਲਾਦਿੱਤਾ, ਗੁਰਪ੍ਰੀਤ ਸਿੰਘ ਕਮਾਲਪੁਰ ਸਰਪੰਚ, ਰਾਜੀਵ ਧੀਰ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਗੁਰਦੇਵ ਸਿੰਘ ਪੱਪਾ ਸਰਪੰਚ ਮਹੀਜੀਤਪੁਰ, ਬਲਾਕ ਸੰਮਤੀ ਮੈਂਬਰ ਲਾਭ ਸਿੰਘ ਧੰਜੂ, ਗੁਰਪ੍ਰੀਤ ਸਿੰਘ ਸੋਨਾ ਅਤੇ ਹੋਰ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਚਾਹ-ਪਕੌੜੇ, ਕਾਫੀ, ਜਲੇਬੀਆਂ ਆਦਿ ਦੇ ਅਤੁੱਟ ਲੰਗਰ ਵਰਤਾਏ ਗਏ। ਕਲੱਬ ਦੇ ਚੇਅਰਮੈਨ ਸੁਖਦੇਵ ਸਿੰਘ ਜੱਜ ਨੇ ਟੂਰਨਾਮੈਂਟ ਵਿਚ ਸਹਿਯੋਗ ਕਰਨ ਵਾਲੇ ਕਲੱਬ ਮੈਂਬਰਾਂ ਤੋਂ ਇਲਾਵਾ, ਸਮਾਜ ਸੇਵੀ ਜਥੇਬੰਦੀਆਂ ਤੇ ਮੀਡੀਆ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿਚ ਗਾਇਕ ਕਾਸਮ ਖਾਨ, ਨੀਰਜ ਥਾਪਰ ਅਤੇ ਸਮਰ ਨੇ ਸਰੋਤਿਆਂ ਦਾ ਮਨੋਰੰਜਨ ਕੀਤਾ। ਇਸ ਮੌਕੇ ਅੰਪਾਇਰਿੰਗ ਸੋਢੀ ਲੋਹੀਆਂ ਤੇ ਅਮਰਦੀਪ ਕੋਚ ਨੇ ਕੀਤੀ ਜਦਕਿ ਸੁੱਖੀ ਡੇਰਾ ਸੈਦਾਂ ਅਤੇ ਪ੍ਰਦੀਪ ਭਾਰਦਵਾਜ ਨੇ ਕੁਮੈਂਟਰੀ ਕੀਤੀ। ਸਟੇਜ ਦੀ ਸੇਵਾ ਮਾਸਟਰ ਨਰੇਸ਼ ਕੋਹਲੀ ਨੇ ਬਾਖੂਬੀ ਨਿਭਾਈ। ਇਸ ਮੌਕੇ ਕਲੱਬ ਦੇ ਮੀਤ ਪ੍ਰਧਾਨ ਅੰਗਰੇਜ਼ ਸਿੰਘ ਢਿੱਲੋਂ, ਚੇਅਰਮੈਨ ਸੁਖਦੇਵ ਸਿੰਘ ਜੱਜ, ਵਾਈਸ ਪ੍ਰਧਾਨ ਕੁਲਵਿੰਦਰ ਸਿੰਘ ਜੱਜ, ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਮਾ. ਨਰੇਸ਼ ਕੋਹਲੀ ਮੁੱਖ ਸੰਚਾਲਕ, ਪ੍ਰਧਾਨ ਜਤਿੰਦਰ ਸਿੰਘ ਖਾਲਸਾ, ਰਣਜੀਤ ਸਿੰਘ ਸੈਣੀ, ਜਗਤਾਰ ਸਿੰਘ ਗੁਰਾਇਆ, ਹਰਪ੍ਰੀਤ ਸਿੰਘ ਸੰਧੂ, ਚਤਰ ਸਿੰਘ ਰੀਡਰ, ਪ੍ਰਗਟ ਸਿੰਘ ਜੱਜ, ਕੌਂਸਲਰ ਰਜਿੰਦਰ ਸਿੰਘ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਜਗਤਜੀਤ ਸਿੰਘ ਪੰਛੀ, ਨਿਰਮਲਜੀਤ ਸਿੰਘ ਸੈਕਟਰੀ, ਰਜੇਸ਼ ਕੁਮਾਰ ਰਾਜੂ, ਅਜੇ ਅਸਲਾ, ਮੁਕੇਸ਼ ਚੌਹਾਨ, ਯੋਗੇਸ਼ ਕੁਮਾਰ ਲਾਹੋਰਾ, ਧਰਮਿੰਦਰ ਸ਼ਰਮਾ, ਕਰਨ ਚੌਹਾਨ, ਯਸ਼ ਥਿੰਦ, ਵਿਜੇ ਅਸਲਾ, ਵਿਪੁਲ ਚੌਹਾਨ, ਮੁਲਖ ਰਾਜ, ਅਮਰਜੀਤ ਸਿੰਘ, ਨਿਰਮਲ ਸਿੰਘ, ਦਲਜੀਤ ਸਿੰਘ ਜੈਨਪੁਰ, ਪੁਨੀਤ ਵਧਵਾ, ਰਵੀ ਬਾਵਰਾ, ਲਲਿਤ, ਅਨੁਜ, ਗਗਨਦੀਪ ਦੁਬਈ, ਤਰੁਣ ਟਕਸਾਲੀ ਮੈਨੇਜਰ ਕੈਪੀਟਲ ਬੈਂਕ ਆਦਿ ਵੀ ਹਾਜ਼ਰ ਸਨ।