ਪ੍ਰਕਾਸ਼ ਪੁਰਬ ਰਲ-ਮਿਲ ਕੇ ਮਨਾਏ ਜਾਣ : ਉਦੈ ਸਿੰਘ
ਸ੍ਰੀ ਗੁਰੁੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਵਿਸ਼ਵ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਨਾਮਧਾਰੀ ਦਰਬਾਰ ਦੇ ਪ੍ਰਮੁੱਖ ਸਤਿਗੁਰ ਉਦੈ ਸਿੰਘ ਸੁਲਤਾਨਪੁਰ ਲੋਧੀ ਪੁੱਜੇ।
Publish Date: Wed, 02 Oct 2019 10:09 PM (IST)
Updated Date: Wed, 02 Oct 2019 10:12 PM (IST)
ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਸ੍ਰੀ ਗੁਰੁੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਵਿਸ਼ਵ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਨਾਮਧਾਰੀ ਦਰਬਾਰ ਦੇ ਪ੍ਰਮੁੱਖ ਸਤਿਗੁਰ ਉਦੈ ਸਿੰਘ ਸੁਲਤਾਨਪੁਰ ਲੋਧੀ ਪੁੱਜੇ ਜਿੱਥੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਕੀਰਤਨ ਸਰਵਨ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਪੇਡਾ ਦੇ ਚੇਅਰਮੈਨ ਐੱਚਐੱਸ ਹੰਸਪਾਲ, ਸੰਤ ਜਗਤਾਰ ਸਿੰਘ ਆਦਿ ਹਾਜ਼ਰ ਸਨ। ਉਨ੍ਹਾਂ ਪਵਿੱਤਰ ਵੇਈਂ ਦੀ ਚੱਲ ਰਹੀ ਕਾਰ ਸੇਵਾ, ਮੁੱਖ ਸਮਾਗਮ ਲਈ ਸਜਾਏ ਜਾ ਰਹੇ ਪੰਡਾਲ ਅਤੇ ਟੈਂਟ ਸਿਟੀ ਦਾ ਵੀ ਦੌਰਾ ਕੀਤਾ। ਸਤਿਗੁਰੂ ਉਦੈ ਸਿੰਘ ਜੀ ਨੇ ਸ਼ਤਾਬਦੀ ਸਮਾਗਮ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਵੀ ਲਈ। ਉਨ੍ਹਾਂ ਕਿਹਾ ਕਿ ਅਸੀਂ ਵੱਡੇ ਭਾਗਾਂ ਵਾਲੇ ਹਾਂ ਕਿ ਸਾਨੂੰ ਇਹ ਸ਼ਤਾਬਦੀ ਸਮਾਗਮ ਵਿਸ਼ਵ ਪੱਧਰ 'ਤੇ ਮਨਾਉਣ ਦਾ ਮੌਕਾ ਮਿਲਿਆ ਹੈ ਤੇ ਸਾਨੂੰ ਸਭ ਨੂੰ ਇਹ ਪਾਵਨ ਦਿਨ ਰਲ-ਮਿਲ ਕੇ ਮਨਾਉਣਾ ਚਾਹੀਦਾ ਹੈ।
ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪਾਵਨ ਨਗਰੀ ਵਿਖੇ ਚੱਲ ਰਹੇ ਸਮੁੱਚੇ ਵਿਕਾਸ ਕਾਰਜਾਂ ਪ੍ਰਤੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਮੂਹ ਵਿਕਾਸ ਕਾਰਜ ਜਲਦ ਮੁਕੰਮਲ ਕੀਤੇ ਜਾਣਗੇ। ਇਸ ਮੌਕੇ ਨਾਮਧਾਰੀ ਕਰਤਾਰ ਸਿੰਘ, ਸਤਨਾਮ ਸਿੰਘ, ਆਸਾ ਸਿੰਘ, ਪਰਵਿੰਦਰ ਸਿੰਘ ਪੱਪਾ, ਦੀਪਕ ਧੀਰ ਰਾਜੂ, ਅਸ਼ੋਕ ਕੁਮਾਰ ਮੋਗਲਾ ਨਗਰ ਕੌਂਸਲ ਪ੍ਰਧਾਨ, ਡਾ.ਅਮਨਪ੍ਰੀਤ ਸਿੰਘ, ਬਲਦੇਵ ਸਿੰਘ ਰੰਗੀਲਪੁਰ ਬਲਾਕ ਸੰਮਤੀ ਮੈਂਬਰ, ਤੇਜਵੰਤ ਸਿੰਘ ਐਮਸੀ, ਗੁਰਪ੍ਰੀਤ ਸਿੰਘ ਫੌਜੀ ਕਾਲੋਨੀ, ਜਸਪਾਲ ਸਿੰਘ ਠੇਕੇਦਾਰ, ਰਾਜੂ ਢਿੱਲੋਂ ਸਰਪੰਚ, ਸਰਪੰਚ ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਬਲਵਿੰਦਰ ਸਿੰਘ ਫੱਤੋਵਾਲ, ਕੁੰਦਨ ਸਿੰਘ ਚੱਕਾਂ, ਹਰਨੇਕ ਸਿੰਘ ਵਿਰਦੀ, ਜਸਪਾਲ ਸਿੰਘ ਧੰਜੂ, ਗੁਰਮੇਲ ਸਿੰਘ ਚਾਹਲ ਬਲਾਕ ਸੰਮਤੀ ਮੈਂਬਰ, ਰਵਿੰਦਰ ਰਵੀ ਪੀਏ, ਬਲਜਿੰਦਰ ਸਿੰਘ ਪੀਏ, ਨਵਨੀਤ ਸਿੰਘ ਚੀਮਾ, ਸਰਪੰਚ ਸ਼ਿੰਗਾਰਾ ਸਿੰਘ ਚੁਲੱਧਾ, ਸਰਪੰਚ ਸ਼ਿੰਦਰ ਸਿੰਘ, ਸੈਕਟਰੀ ਜਸਵੰਤ ਸਿੰਘ, ਗੁਰਨਿਹਾਲ ਸਿੰਘ, ਜਸਕਰਨ ਸਿੰਘ, ਪਵਨ ਕਨੌਜੀਆ, ਨੰਬਰਦਾਰ ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।