ਬਸੰਤ ਨਗਰ ’ਚ ਕੀਤਾ ਸਰਬ ਸੇਵਾ ਸਦਨ ਦਾ ਉਦਘਾਟਨ
ਨਿਊ ਸਟਾਰ ਸਿਟੀ ਬਸੰਤ ਨਗਰ ਵਿਖੇ ਹੋਇਆ ਸਰਬ ਸੇਵਾ ਸਦਨ ਦਾ ਉਦਘਾਟਨ
Publish Date: Sun, 04 Jan 2026 07:15 PM (IST)
Updated Date: Sun, 04 Jan 2026 07:17 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਮਾਜ ਸੇਵਾ ਨੂੰ ਸਮਰਪਿਤ ਦੋਆਬੇ ਦੀ ਮਾਣਮੱਤੀ ਸੰਸਥਾ ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਦਫਤਰ ਸਰਬ ਸੇਵਾ ਸਦਨ ਦਾ ਉਦਘਾਟਨ ਸਥਾਨਕ ਖੇੜਾ ਰੋਡ ਸਥਿਤ ਨਿਊ ਸਟਾਰ ਸਿਟੀ, ਬਸੰਤ ਨਗਰ ਵਿਖੇ ਹੋਇਆ। ਉਦਘਾਟਨ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਰਾਗੀ ਜਥੇ ਵੱਲੋਂ ਸ਼ਬਦ ਕੀਰਤਨ ਉਪਰੰਤ ਸਰਬੱਤ ਦੇ ਭਲੇ ਤੇ ਸਭਾ ਤੇ ਸੁਸਾਇਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਹੋਈ, ਜਿਸ ਤੋਂ ਬਾਅਦ ਉਦਘਾਟਨ ਦੀ ਰਸਮ ਮੁੱਖ ਮਹਿਮਾਨ ਵਜੋਂ ਪਹੁੰਚੇ ਧਾਰਮਿਕ ਸ਼ਖਸੀਅਤ ਸੋਨੀਆ ਮਹੰਤ ਗੱਦੀ ਨਸ਼ੀਨ ਡੇਰਾ ਸ਼ੀਲਾ ਮਹੰਤ ਸਾਬਰੀ ਭਗਤਪੁਰਾ ਅਤੇ ਹਲਕਾ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਵੱਲੋਂ ਸਾਂਝੇ ਤੌਰ ’ਤੇ ਨਿਭਾਈ ਗਈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸ ਪਰਸਨ ਹਰਨੂਰ ਸਿੰਘ (ਹਰਜੀ) ਮਾਨ, ਨਗਰ ਸੁਧਾਰ ਟਰੱਸਟ ਫਗਵਾੜਾ ਦੇ ਚੇਅਰਮੈਨ ਜਰਨੈਲ ਨੰਗਲ, ਮੇਅਰ ਰਾਮਪਾਲ ਉੱਪਲ, ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ, ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ, ਵਿਧਾਇਕ ਪੁੱਤਰ ਕਮਲ ਧਾਲੀਵਾਲ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਸੰਤੋਸ਼ ਕੁਮਾਰ ਗੋਗੀ ਨੇ ਸਭਾ ਅਤੇ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਮੇਤ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਸਰਬ ਸੇਵਾ ਸਦਨ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਭਰੋਸਾ ਜਤਾਇਆ ਕਿ ਸੰਸਥਾ ਦਾ ਦਫਤਰ ਆਪਣੇ ਨਾਮ ਦੇ ਅਰਥ ਨੂੰ ਸਾਰਥਕ ਕਰਦੇ ਹੋਏ ਸਰਬ ਸਮਾਜ ਦੀ ਸੇਵਾ ਨੂੰ ਸਮਰਪਿਤ ਰਹੇਗਾ। ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਪਤਵੰਤਿਆਂ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਸਰਬ ਸੇਵਾ ਸਦਨ ਵਿਖੇ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਭਾ ਵੱਲੋਂ ਵੋਕੇਸ਼ਨਲ ਟਰੇਨਿੰਗ ਸੈਂਟਰ ਦਾ ਕੰਮਕਾਜ ਸੁਚਾਰੂ ਰੂਪ ਨਾਲ ਚਲਾਇਆ ਜਾਵੇਗਾ। ਇਸ ਦੇ ਨਾਲ ਹੀ ਹੋਰ ਸਮਾਜਿਕ ਅਤੇ ਲੋਕ ਭਲਾਈ ਗਤੀਵਿਧੀਆਂ ਸਬੰਧੀ ਸਮਾਗਮ ਵੀ ਇਥੇ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਨੇ ਸਰਬ ਸੇਵਾ ਸਦਨ ਦੀ ਉਸਾਰੀ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਯੋਗਦਾਨ ਲਈ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼ੁੱਭ ਚਿੰਤਕਾਂ ਦੀਆਂ ਦੁਆਵਾਂ ਸਦਕਾ ਸਭਾ ਦੀ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੀ ਕਾਮਨਾ ਅੱਜ ਪੂਰੀ ਹੋਈ ਹੈ। ਭਵਿੱਖ ‘ਚ ਸਭਾ ਦੀ ਹਰੇਕ ਗਤੀਵਿਧੀ ਨੂੰ ਇਸ ਸਰਬ ਸੇਵਾ ਸਦਨ ਦੇ ਵਿਹੜੇ ‘ਚ ਸੁਚੱਜੇ ਢੰਗ ਦੇ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਸਮਾਗਮ ਦੌਰਾਨ ਵੋਕੇਸ਼ਨਲ ਸੈਂਟਰ ਦੀ ਸਿੱਖਿਆਰਥਣ ਅਨਾਮਿਕਾ ਦੇ ਜਨਮ ਦਿਨ ਦਾ ਕੇਕ ਵੀ ਕੱਟਿਆ ਗਿਆ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਵੱਲੋਂ ਨਿਭਾਈ ਗਈ। ਇਸ ਮੌਕੇ ਸਮਾਜ ਸੇਵਕ ਰਾਜਕੁਮਾਰ ਮੱਟੂ, ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ, ਅੱਖਾਂ ਦੇ ਮਾਹਿਰ ਡਾ. ਤੁਸ਼ਾਰ ਅਗਰਵਾਲ, ਪ੍ਰਿੰਸੀਪਲ ਬਲਦੇਵ ਸਿੰਘ, ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਰਮਨ ਨਹਿਰਾ, ਵਿੱਕੀ ਸਿੰਘ, ਸੋਨੀ ਆਨੰਦ, ਰਿਟਾ. ਹੈੱਡ ਮਾਸਟਰ ਨਰੇਸ਼ ਕੋਹਲੀ, ਮਦਨ ਲਾਲ ਕੋਰੋਟਾਨੀਆ ਸੋਸ਼ਲ ਵਰਕਰ, ਅਮਰਿੰਦਰ ਸਿੰਘ ਸੈਣੀ, ਮਨੀਸ਼ ਬੱਤਰਾ, ਸੁਧਾ ਬੇਦੀ, ਰਣਜੀਤ ਬੇਦੀ, ਨਰਿੰਦਰ ਸਿੰਘ ਸੈਣੀ, ਹਰਕਮਲ ਬਸਰਾ, ਸ਼ਿਵ ਕੁਮਾਰ, ਜਗਜੀਤ ਸੇਠ, ਗੁਰਦੀਪ ਸਿੰਘ ਤੁਲੀ, ਵਜਿੰਦਰ ਪੰਡਿਤ, ਰਵਿੰਦਰ ਸਿੰਘ ਰਾਏ, ਸਤਨਾਮ ਸਿੰਘ ਰਾਣਾ, ਰਾਕੇਸ਼ ਕੋਛੜ, ਸਾਹਿਬਜੀਤ ਸਾਬੀ, ਗੁਲਸ਼ਨ ਕਪੂਰ, ਸ਼ਰਨ ਬਾਸੀ, ਡਾ. ਕੁਲਦੀਪ, ਅਨੂਪ ਦੁੱਗਲ, ਜੋਰਾਵਰ ਸਿੰਘ ਮਾਨ ਨਿਊਜ਼ੀਲੈਂਡ, ਜਸਪਾਲ ਚੀਮਾ, ਕਰਮਜੀਤ ਸਿੰਘ ਪ੍ਰਿੰਸ, ਚਰਨਪ੍ਰੀਤ ਸਿੰਘ, ਭੁਪਿੰਦਰ ਕੁਮਾਰ, ਸੌਰਵ ਮੱਲ੍ਹਣ, ਹਰਜਿੰਦਰ ਗੋਗਨਾ, ਆਰਪੀ ਸ਼ਰਮਾ, ਤੇਜਵਿੰਦਰ ਸਿੰਘ ਦੁਸਾਂਝ, ਅਮਰਦੀਪ ਢੰਡਾ, ਮਨਿੰਦਰ ਜੌਹਲ, ਸੌਰਵ, ਗੌਰਵ ਅਰੋੜਾ, ਸੁਰਿੰਦਰ ਬੱਧਣ, ਰਮੇਸ਼ ਜਲੋਟਾ ਯੂਐੱਸਏ, ਧਰਮਪਾਲ ਨੰਬਰਦਾਰ, ਨਿਤਿਨ ਕੁਮਾਰ, ਡਾ. ਬਲਵਿੰਦਰ ਕੁਮਾਰ ਅਤੇ ਕਵੀ ਹਰਚਰਨ ਭਾਰਤੀ ਤੋਂ ਇਲਾਵਾ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਸਟਾਫ ਮੈਡਮ ਆਸ਼ੂ ਬੱਗਾ, ਗੁਰਜੀਤ ਕੌਰ, ਸੁਖਪ੍ਰੀਤ ਕੌਰ, ਲਕਸ਼ਮੀ ਆਦਿ ਹਾਜ਼ਰ ਸਨ।