ਸਾਬਕਾ ਕੇਂਦਰੀ ਰਾਜ ਮੰਤਰੀ ਨੂੰ ਦਿੱਤਾ ਬਰਸੀ ਸਮਾਗਮਾਂ ਦਾ ਸੱਦਾ ਪੱਤਰ
ਸੰਤਾਂ ਮਹਾਂਪੁਰਸ਼ਾਂ ਨੇ ਸਾਬਕਾ ਕੇਂਦਰੀ ਰਾਜ ਮੰਤਰੀ ਨੂੰ ਭੇਂਟ ਕੀਤਾ ਬਰਸੀ ਸਮਾਗਮਾਂ ਦਾ ਸੱਦਾ ਪੱਤਰ
Publish Date: Thu, 27 Nov 2025 05:09 PM (IST)
Updated Date: Thu, 27 Nov 2025 05:11 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਵਿਰਕਤ ਸੰਤ ਬਾਬਾ ਦਲੇਲ ਸਿੰਘ ਜੀ ਮਹਾਰਾਜ ਅਤੇ ਸ਼੍ਰੋਮਣੀ ਵਿਰਕਤ ਸੰਤ ਬਾਬਾ ਮੋਨੀ ਜੀ ਮਹਾਰਾਜ ਦੀ ਪਵਿੱਤਰ ਅਤੇ ਨਿੱਘੀ ਯਾਦ ਵਿਚ 26ਵੀਂ ਬਰਸੀ ਸਮਾਗਮ ਮਿਤੀ 2 ਦਸੰਬਰ ਦਿਨ ਮੰਗਲਵਾਰ ਨੂੰ ਮਨਾਈ ਜਾ ਰਹੀ ਹੈ, ਜਿਸ ਦਾ ਸੱਦਾ ਪੱਤਰ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪਿੰਡ ਪੰਡਵਾ ਦੇ ਮੁੱਖ ਸੰਚਾਲਕ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਵੱਲੋਂ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੂੰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਦੱਸਿਆ ਕਿ ਵੱਡੇ ਮਹਾਂਪੁਰਖਾਂ ਦੀ ਨਿੱਘੀ ਯਾਦ ਵਿਚ 26ਵਾਂ ਮਹਾਨ ਬਰਸੀ ਸਮਾਗਮ ਮਿਤੀ ਦੋ ਦਸੰਬਰ ਦਿਨ ਮੰਗਲਵਾਰ ਨੂੰ ਮਨਾਇਆ ਜਾ ਰਿਹਾ ਹੈ, ਜਿਸ ਸਬੰਧੀ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ। ਕੈਪਸ਼ਨ-27ਪੀਐਚਜੀ16