ਸਾਹਿਤ ਸਭਾ ਵੱਲੋਂ ਸਾਹਿਤਕ ਸਮਾਗਮ 5 ਨੂੰ
ਸਾਹਿਤ ਸਭਾ ਵਲੋਂ ਸਾਹਿਤਕ ਸਮਾਗਮ 5 ਨੂੰ ਨਿਰਮਲ ਕੁਟੀਆ ਵਿਖੇ
Publish Date: Tue, 03 Feb 2026 08:51 PM (IST)
Updated Date: Tue, 03 Feb 2026 08:53 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਸਾਹਿਤਕ ਸਮਾਗਮ 5 ਫਰਵਰੀ ਨੂੰ ਬਾਅਦ ਦੁਪਹਿਰ 2.30 ਵਜੇ ਵੇਈਂ ਨਦੀ ਕਿਨਾਰੇ ਨਿਰਮਲ ਕੁਟੀਆ (ਸੀਚੇਵਾਲ) ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸਾਹਿਬ ਹੇਠਾਂ ਮੀਟਿੰਗ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਾਹਿਤ ਸਭਾ ਸੁਲਤਾਨਪੁਰ ਦੇ ਪ੍ਰਧਾਨ ਡਾ. ਸਵਰਨ ਸਿੰਘ ਤੇ ਸਕੱਤਰ ਮੁਖਤਾਰ ਸਿੰਘ ਚੰਦੀ ਨੇ ਦੱਸਿਆ ਕਿ ਇਸ ਸਮਾਗਮ ਵਿਚ ਅਸ਼ਰਫ਼ੀਆਂ, ਬੰਸਰੀ ਕਿਧਰ ਗਈ, ਕਣ ਕਣ, ਮੁਆਫੀ ਨਾਮਾ ਦੇ ਰਚਨਾਇਕ ਨਾਮਵਰ ਗ਼ਜ਼ਲਗੋ ਜਨਾਬ ਕਵਿੰਦਰ ਚਾਂਦ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਸਮਾਗਮ ਵਿਚ ਸ਼ਬਦਾਂ ਦੇ ਜਾਦੂਗਰ ਕਵਿੰਦਰ ਚਾਂਦ ਦੇ ਮਾਣਮੱਤੇ ਸਾਹਿਤਕ ਸਫ਼ਰ ਤੇ ਰਚਨਾਵਾਂ ਬਾਬਤ ਗੱਲਾਂ ਹੋਣਗੀਆਂ। ਹਾਜ਼ਰ ਸ਼ਖ਼ਸੀਅਤਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਜਾਣਗੇ। ਇਸ ਮੌਕੇ ਹਾਜ਼ਰ ਕਵੀਆਂ ਵੱਲੋਂ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ ਜਾਣਗੀਆਂ। ਉਨ੍ਹਾਂ ਸਾਹਿਤ ਪ੍ਰੇਮੀਆਂ ਨੂੰ ਹੁੰਮ ਹੁੰਮਾ ਕੇ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ।