ਪ੍ਰਵਾਸੀ ਨਾਵਲਕਾਰ ਬਿੰਦਰ ਕੋਲੀਆਂਵਾਲ ਦਾ ਨਾਵਲ 'ਮੱਥੇ ਦੀਆਂ ਲਿਖੀਆਂ ਨਾ ਮਿਟੀਆਂ' ਲੋਕ ਅਰਪਿਤ
ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਪ੍ਰਵਾਸੀ ਨਾਵਲਕਾਰ ਬਿੰਦਰ ਕੋਲੀਆਂ ਵਾਲ ਦੇ ਨਾਵਲ 'ਮੱਥੇ ਦੀਆਂ ਲਿਖੀਆਂ ਨਾ ਮਿਟੀਆਂ' ਲੋਕ ਅਰਪਿਤ
Publish Date: Tue, 13 Jan 2026 09:25 PM (IST)
Updated Date: Tue, 13 Jan 2026 09:27 PM (IST)

ਬੌਧਿਕਤਾ ਵਧਾਉਣ ਲਈ ਕਿਤਾਬਾਂ ਨਾਲ ਜੁੜਨਾ ਸਮੇਂ ਦੀ ਵੱਡੀ ਲੋੜ : ਡਾ. ਜਸਵਿੰਦਰ ਕੌਰ ਮਾਨਸਾ ਪੰਜਾਬੀ ਜਾਗਰਣ ਟੀਮ ਸੁਲਤਾਨਪੁਰ ਲੋਧੀ : ਬੀਬੀ ਅਮਰਜੀਤ ਕੌਰ ਚੰਦੀ ਦੀ ਯਾਦ ਨੂੰ ਸਮਰਪਿਤ ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਪ੍ਰਵਾਸੀ ਭਾਰਤੀ ਨਾਵਲਕਾਰ ਬਿੰਦਰ ਕੋਲੀਆਂਵਾਲ ਦੇ ਨਾਵਲ ਮੱਥੇ ਦੀਆਂ ਲਿਖੀਆਂ ਨਾ ਮਿਟੀਆਂ ਨੂੰ ਲੋਕ ਅਰਪਿਤ ਕੀਤਾ ਗਿਆ। ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿਚ ਸਾਹਿਤ ਸਭਾ ਦੇ ਪ੍ਰਧਾਨ ਡਾ. ਸਵਰਨ ਸਿੰਘ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਡਾ. ਪਰਮਜੀਤ ਸਿੰਘ ਮਾਨਸਾ, ਪ੍ਰਿੰ. ਲਖਬੀਰ ਸਿੰਘ ਸੈਦਪੁਰ, ਮੋਹਣ ਸਿੰਘ ਮੋਤੀ, ਮਾਸਟਰ ਅਜੀਤ ਸਿੰਘ, ਇਟਲੀ ਤੋਂ ਉਚੇਚੇ ਤੌਰ ’ਤੇ ਪਹੁੰਚੇ ਅਜੀਤ ਸਿੰਘ ਥਿੰਦ ਨੇ ਨਾਵਲਕਾਰ ਬਿੰਦਰ ਕੋਲੀਆਂਵਾਲ ਨੂੰ ਮੁਬਾਰਕਬਾਦ ਦਿੰਦਿਆਂ ਪਰਵਾਸ ਦੌਰਾਨ ਵੀ ਪੰਜਾਬੀ ਸਾਹਿਤ ਨੂੰ ਸਮਰਪਿਤ ਹੋ ਕੇ ਕੀਤੀ ਜਾ ਰਹੀ ਸੇਵਾ ਨੂੰ ਕਾਬਲੇ ਤਾਰੀਫ ਦੱਸਿਆ। ਉਨ੍ਹਾਂ ਕਿਹਾ ਕਿ ਨਾਵਲ ਲਿਖਣ ਲਈ ਖੁਦ ਨਾਵਲਕਾਰ ਨੂੰ ਪਾਤਰ ਬਣਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬਿੰਦਰ ਕੋਲੀਆਂਵਾਲ ਦੇ ਨਾਵਲਾਂ ਵਿਚਲੇ ਪਾਤਰ ਪੇਂਡੂ ਸਭਿਆਚਾਰ ਨਾਲ ਜੁੜੇ ਹੋਏ ਹਨ ਅਤੇ ਪਾਠਕਾਂ ਨੂੰ ਮਾਨਸਿਕਤਾ ਨੂੰ ਸਮਝਦੇ ਹਨ। ਉਨ੍ਹਾਂ ਨੇ ਕਿਹਾ ਕਿ ਨਾਵਲਾਂ ਦਾ ਹਰ ਕਾਂਡ ਪ੍ਰਭਾਵਸ਼ਾਲੀ ਹੁੰਦਾ ਹੈ ਅਤੇ ਪਾਠਕਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਉਹ ਜਿਵੇਂ ਖ਼ੁਦ ਇਸ ਦੇ ਪਾਤਰ ਹੋਣ। ਇਸ ਮੌਕੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ. ਜਸਵਿੰਦਰ ਕੌਰ ਮਾਨਸਾ ਨੇ ਕਿਹਾ ਕਿ ਬੋਧਿਕਤਾ ਵਧਾਉਣ ਲਈ ਕਿਤਾਬਾਂ ਨਾਲ ਜੁੜਨਾ ਸਮੇਂ ਦੀ ਲੋੜ ਵੱਡੀ ਲੋੜ ਹੈ ਪਰ ਨਵੀਂ ਪੀੜ੍ਹੀ ਇਸ ਤੋਂ ਦੂਰ ਹੁੰਦੀ ਜਾ ਰਹੀ ਹੈ, ਜੋ ਕਿ ਪੰਜਾਬੀ ਮਾਂ ਬੋਲੀ ਲਈ ਵੱਡਾ ਦੁਖਾਂਤ ਹੈ। ਵਿਦੇਸ਼ਾਂ ਨੂੰ ਜਾਣ ਵਾਲੇ ਬੱਚੇ ਮਾਂ ਬੋਲੀ ਤੋਂ ਦੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਉਪਰਾਲਾ ਕਰੀਏ। ਸਾਹਿਤ ਤੋਂ ਦੂਰ ਹੋਣ ਕਰਕੇ ਬੱਚੇ ਗ਼ਲਤ ਸੰਗਤ ਦਾ ਸ਼ਿਕਾਰ ਹੋ ਰਹੇ ਹਨ। ਇਸ ਮੌਕੇ ਸਮਾਗਮ ਦੀ ਸੰਚਾਲਨਾ ਕਰਦਿਆਂ ਉੱਘੇ ਸ਼ਾਇਰ ਮੁਖਤਾਰ ਚੰਦੀ ਨੇ ਬਿੰਦਰ ਕੋਲੀਆਂਵਾਲ ਨੂੰ ਰੁ-ਬ-ਰੂ ਕਰਦਿਆਂ ਕਿਹਾ ਕਿ ਉਹ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ 13 ਤੋਂ ਵੱਧ ਕਿਤਾਬਾਂ ਪਾ ਚੁੱਕੇ ਹਨ ਅਤੇ ਸਾਹਿਤ ਪ੍ਰਤੀ ਡੂੰਘੀ ਸੋਚ ਰੱਖਦੇ ਹਨ। ਇਸ ਮੌਕੇ ਕਰਵਾਏ ਕਵੀ ਦਰਬਾਰ ਦੌਰਾਨ ਮੋਹਨ ਸਿੰਘ ਮੋਤੀ, ਉੱਘੇ ਗੀਤਕਾਰ ਬਿੰਦਰ ਕਰਮਜੀਤ ਪੁਰੀ,ਉੱਘੀ ਸ਼ਾਇਰਾ ਲਾਡੀ ਭੁੱਲਰ, ਗੁਰਮੇਲ ਜੈਨਪੁਰੀ, ਸੰਦੀਪ ਸੇਖਮਾਂਗਾ,ਰਾਜ ਹਰੀਕਾ, ਬਲਵੀਰ ਸ਼ੇਰਪੁਰੀ, ਸੁਰਜੀਤ ਟਿੱਬਾ,ਗੁਰਲਾਲਜੀਤ ਕੌਰ ਆਦਿ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕਰਕੇ ਮਾਹੌਲ ਖੁਸ਼ਨੁਮਾ ਕਰ ਦਿੱਤਾ। ਇਸ ਮੌਕੇ ਸਾਹਿਤ ਸਭਾ ਵੱਲੋਂ ਨਾਵਲਕਾਰ ਬਿੰਦਰ ਕੋਲੀਆਂਵਾਲ ਅਤੇ ਮੁੱਖ ਮਹਿਮਾਨ ਡਾ. ਜਸਵਿੰਦਰ ਕੌਰ ਮਾਨਸਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨਾਵਲਕਾਰ ਬਿੰਦਰ ਕੋਲੀਆਂਵਾਲ ਨੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ। ਇਸ ਮੌਕੇ ਐੱਸਡੀਓ ਸੁਖਦੇਵ ਸਿੰਘ ਟਿੱਬਾ, ਦਿਆਲ ਸਿੰਘ ਦੀਪੇਵਾਲ, ਲੈਕਚਰਾਰ ਕਸ਼ਮੀਰ ਸਿੰਘ, ਬਲਵਿੰਦਰ ਲਾਡੀ, ਨਰਿੰਦਰ ਸਿੰਘ ਢਿੱਲੋਂ, ਲਖਵੀਰ ਸਿੰਘ ਲੱਖੀ, ਕੁਲਬੀਰ ਸਿੰਘ ਵਲਣੀ, ਗੁਰਚਮਨ ਲਾਲ ਆਦਿ ਹਾਜ਼ਰ ਸਨ।