Sad News: ਨਡਾਲਾ ਦੀ ਵਿਆਹੁਤਾ ਔਰਤ ਦੀ ਇਟਲੀ ’ਚ ਮੌਤ, ਕੁਝ ਦਿਨਾਂ ਤੋਂ ਸੀ ਬਿਮਾਰ
ਇਟਲੀ ਵਿਚ ਰਹਿ ਰਹੇ ਨਡਾਲਾ ਨਿਵਾਸੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਸ ਦੀ ਪਤਨੀ ਕਾਜਲ ਸ਼ਰਮਾ (ਉਮਰ 38 ਸਾਲ) ਇਕ ਹਫਤਾ ਪਹਿਲਾਂ ਅਚਾਨਕ ਬਿਮਾਰ ਹੋ ਗਈ ਸੀ। ਬਿਮਾਰੀ ਕਾਰਨ ਉਹ ਹਸਪਤਾਲ ਵਿਚ ਦਾਖਲ ਸੀ, ਜਿੱਥੇ ਇਲਾਜ ਦੌਰਾਨ ਉਸ ਦਾ ਦੇਹਾਂਤ ਹੋ ਗਿਆ।
Publish Date: Fri, 01 Aug 2025 08:52 AM (IST)
Updated Date: Fri, 01 Aug 2025 08:55 AM (IST)
ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ , ਨਡਾਲਾ : ਜ਼ਿਲ੍ਹਾ ਕਪੂਰਥਲਾ ਦੇ ਨਡਾਲਾ ਕਸਬੇ ਨਾਲ ਸਬੰਧਤ ਵਿਆਹੁਤਾ ਔਰਤ ਦੀ ਇਟਲੀ ਵਿਚ ਮੌਤ ਹੋਣ ਬਾਰੇ ਦੁਖਦ ਖ਼ਬਰ ਮਿਲੀ ਹੈ। ਇਟਲੀ ਵਿਚ ਰਹਿ ਰਹੇ ਨਡਾਲਾ ਨਿਵਾਸੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਸ ਦੀ ਪਤਨੀ ਕਾਜਲ ਸ਼ਰਮਾ (ਉਮਰ 38 ਸਾਲ) ਇਕ ਹਫਤਾ ਪਹਿਲਾਂ ਅਚਾਨਕ ਬਿਮਾਰ ਹੋ ਗਈ ਸੀ। ਬਿਮਾਰੀ ਕਾਰਨ ਉਹ ਹਸਪਤਾਲ ਵਿਚ ਦਾਖਲ ਸੀ, ਜਿੱਥੇ ਇਲਾਜ ਦੌਰਾਨ ਉਸ ਦਾ ਦੇਹਾਂਤ ਹੋ ਗਿਆ। ਸੰਦੀਪ ਕੁਮਾਰ ਅਨੁਸਾਰ ਪਰਿਵਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਕਾਜਲ ਦਾ ਸਸਕਾਰ ਇਟਲੀ ਵਿਚ ਹੀ ਕੀਤਾ ਜਾਵੇਗਾ।