ਫਿਲੌਰ ’ਚ ਚੋਰੀ ਦਾ ਕਹਿਰ, ਕੋਲਡ ਡਰਿੰਕ ਦੀਆਂ ਪੇਟੀਆਂ, ਮਹਿੰਗੀਆਂ ਸਿਗਰਟਾਂ ਤੇ 11 ਹਜ਼ਾਰ ਨਕਦੀ ਚੋਰੀ
ਫਿਲੌਰ ਵਿਖੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਅੱਜ ਇੱਕ ਹੋਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਫਿਲੌਰ ਦੇ ਨੂਰਮਹਿਲ ਰੋਡ ’ਤੇ ਸਥਿਤ ਖੁਸ਼ੀ ਰਾਮ ਕੋਲਡ ਡਰਿੰਕ ਦੀ ਦੁਕਾਨ ’ਚੋਂ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧੀ ਦੁਕਾਨ ਮਾਲਕ ਗੁਰਮੁਖ ਰਾਮ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ 10:30 ਵਜੇ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਸਵੇਰੇ ਜਦੋਂ ਉਹ ਦੁਕਾਨ ਖੋਲ੍ਹਣ ਆਏ ਤਾਂ ਉਹਨਾਂ ਨੇ ਦੇਖਿਆ ਕਿ ਦੁਕਾਨ ਦਾ ਛੱਟਰ ਟੁੱਟਿਆ ਹੋਇਆ ਸੀ।
Publish Date: Thu, 27 Nov 2025 11:47 AM (IST)
Updated Date: Thu, 27 Nov 2025 11:51 AM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ। ਫਿਲੌਰ ਵਿਖੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਅੱਜ ਇੱਕ ਹੋਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਫਿਲੌਰ ਦੇ ਨੂਰਮਹਿਲ ਰੋਡ ’ਤੇ ਸਥਿਤ ਖੁਸ਼ੀ ਰਾਮ ਕੋਲਡ ਡਰਿੰਕ ਦੀ ਦੁਕਾਨ ’ਚੋਂ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧੀ ਦੁਕਾਨ ਮਾਲਕ ਗੁਰਮੁਖ ਰਾਮ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ 10:30 ਵਜੇ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਸਵੇਰੇ ਜਦੋਂ ਉਹ ਦੁਕਾਨ ਖੋਲ੍ਹਣ ਆਏ ਤਾਂ ਉਹਨਾਂ ਨੇ ਦੇਖਿਆ ਕਿ ਦੁਕਾਨ ਦਾ ਛੱਟਰ ਟੁੱਟਿਆ ਹੋਇਆ ਸੀ।
ਅੰਦਰੋਂ ਚੋਰ ਕੋਲਡ ਡਰਿੰਕ ਦੀਆਂ ਕਈ ਪੇਟੀਆਂ, ਮਹਿੰਗੀਆਂ ਸਿਗਟਾਂ ਦੇ ਡੱਬੇ ਅਤੇ ਗੱਲੇ ਵਿੱਚ ਪਏ ਲਗਪਗ 11 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ ਸਨ। ਜਿਸ ਦੀ ਸੂਚਨਾ ਉਨ੍ਹਾਂ ਤੁਰੰਤ ਫਿਲੌਰ ਪੁਲਿਸ ਨੂੰ ਦਿੱਤੀ। ਇਸ ਘਟਨਾ ਤੋਂ ਬਾਅਦ ਨਜ਼ਦੀਕੀ ਦੁਕਾਨਦਾਰਾਂ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ।
ਉਹਨਾਂ ਦਾ ਕਹਿਣਾ ਹੈ ਕਿ ਚੋਰੀ ਦੀਆਂ ਵਾਰਦਾਤਾਂ ਬੇਹੱਦ ਵਧ ਰਹੀਆਂ ਹਨ, ਜਿਸ ਕਰਕੇ ਪੁਲਿਸ ਨੂੰ ਰਾਤ ਸਮੇਂ ਬਾਜ਼ਾਰ ਵਿੱਚ ਗਸ਼ਤ ਵਧਾਉਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ’ਤੇ ਰੋਕ ਲੱਗ ਸਕੇ।
ਸੂਚਨਾ ਮਿਲਦੇ ਹੀ 112 ਹੈਲਪਲਾਈਨ ਦੀ ਪੁਲਿਸ ਟੀਮ ਦੇ ਏ.ਐੱਸ.ਆਈ. ਲਖਵਿੰਦਰ ਸਿੰਘ ਪਹੁੰਚੇ। ਪੁਲਿਸ ਨੇ ਸਾਰੀ ਘਟਨਾ ਦਾ ਜਾਇਜ਼ਾ ਲੈ ਕੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਦੁਕਾਨਦਾਰ ਦੇ ਬਿਆਨਾਂ ਦੇ ਆਧਾਰ ’ਤੇ ਅੱਗਲੇਰੀ ਕਾਰਵਾਈ ਕੀਤੀ ਜਾਵੇਗੀ!