ਸੇਠ ਹੁਕਮ ਚੰਦ ਸਕੂਲ ’ਚ ਮਨਾਇਆ ਗਣਤੰਤਰ ਦਿਵਸ
ਸੇਠ ਹੁਕਮ ਚੰਦ ਸਕੂਲ ਵਿੱਚ ਗਣਤੰਤਰ ਦਿਵਸ ਮਨਾਇਆ
Publish Date: Sun, 25 Jan 2026 07:07 PM (IST)
Updated Date: Sun, 25 Jan 2026 07:10 PM (IST)
ਅਮਰੀਕ ਮੱਲ੍ਹੀ/ਦੀਪਕ, ਪੰਜਾਬੀ ਜਾਗਰਣ
ਕਪੂਰਥਲਾ : ਸੇਠ ਹੁਕਮ ਚੰਦ ਐੱਸਡੀ ਪਬਲਿਕ ਸਕੂਲ, ਅਰਬਨ ਅਸਟੇਟ ਵਿਚ 77ਵਾਂ ਗਣਤੰਤਰ ਦਿਵਸ ਦੇਸ਼ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਸੋਨੀਆ ਜੈਰਥ ਵੱਲੋਂ ਰਾਸ਼ਟਰੀ ਝੰਡਾ ਲਹਿਰਾ ਕੇ ਕੀਤੀ ਗਈ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ। ਗਣਤੰਤਰ ਦਿਵਸ ਦੇ ਮੌਕੇ ’ਤੇ ਸਕੂਲ ਵਿਚ ਸਪੈਸ਼ਲ ਅਸੈਂਬਲੀ ਕਰਵਾਈ ਗਈ। ਮੈਡਮ ਆਸ਼ਾ ਨੇ ਗਣਤੰਤਰ ਦਿਵਸ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ। ਗਣਤੰਤਰ ਦਿਵਸ ’ਤੇ ਸਕੂਲ ਵਿਚ ਵੱਖ-ਵੱਖ ਹਾਊਸਾਂ ਨੇ ਮਾਰਚ ਪਾਸ ਕੀਤੀ। ਵਿਵੇਕਾਨੰਦ ਹਾਊਸ ਨੇ ਪੰਜਾਬ ਟੈਬਲੂ, ਟੈਗੋਰ ਹਾਊਸ ਨੇ ਗੁਜਰਾਤੀ ਟੈਬਲੂ, ਭਗਤ ਸਿੰਘ ਹਾਊਸ ਨੇ ਹਰਿਆਣਾ ਟੈਬਲੂ, ਪਟੇਲ ਹਾਊਸ ਨੇ ਕਸ਼ਮੀਰ ਤੇ ਕੇਰਲਾ ਟੈਬਲੂ ਨੂੰ ਪੇਸ਼ ਕੀਤਾ। ਵਿਦਿਆਰਥੀਆਂ ਨੇ ਦੇਸ਼ਭਗਤੀ ਭਰੇ ਗੀਤ, ਕਵਿਤਾਵਾਂ ਤੇ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰਿੰਸੀਪਲ ਸੋਨੀਆ ਜੈਰਥ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਨੂੰ ਚੰਗਾ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਗਣਤੰਤਰ ਦਿਵਸ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਇਹ ਸਾਨੂੰ ਆਪਣੇ ਅਧਿਕਾਰਾਂ ਅਤੇ ਕਰਤੱਵਿਆਂ ਦੀ ਯਾਦ ਦਿਲਾਉਂਦਾ ਹੈ। ਇਸ ਸਾਲ ਦਾ ਸੰਦੇਸ਼ ਹੈ,‘ਆਜ਼ਾਦੀ ਦਾ ਮੰਤਰ-ਵੰਦੇ ਮਾਤਰਮ ਤੇ ਸਮ੍ਰਿੱਧੀ ਦਾ ਮੰਤਰ-ਆਤਮਨਿਰਭਰ ਭਾਰਤ’। 150 ਸਾਲ ਬੀਤ ਜਾਣ ਤੋਂ ਬਾਅਦ ਵੀ ਵੰਦੇ ਮਾਤਰਮ ਹਰ ਭਾਰਤੀ ਦੇ ਦਿਲ ਵਿਚ ਉਹੀ ਜੋਸ਼ ਤੇ ਗਰੂਰ ਜਗਾਉਂਦਾ ਹੈ। ਇਹ ਗੀਤ ਸਾਨੂੰ ਮਾਂ ਭਾਰਤ ਪ੍ਰਤੀ ਪ੍ਰੇਮ, ਤਿਆਗ ਅਤੇ ਏਕਤਾ ਦਾ ਸੰਦੇਸ਼ ਦਿੰਦਾ ਹੈ। ਬੱਚਿਓ, ਆਪਣੇ ਦੇਸ਼ ਪ੍ਰਤੀ ਜ਼ਿੰਮੇਵਾਰ ਨਾਗਰਿਕ ਬਣੋ ਤੇ ਇਕ ਉਜਲੇ ਭਵਿੱਖ ਵੱਲ ਅੱਗੇ ਵਧੋ। ਦੇਸ਼ ਭਗਤੀ ਦੀ ਅਮਰ ਪੁਕਾਰ ਹੈ। ਆਓ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦੇ ਮੌਕੇ ਦੇਸ਼ ਦੀ ਸੇਵਾ, ਸੰਵਿਧਾਨ ਦੇ ਸਤਿਕਾਰ ਤੇ ਰਾਸ਼ਟਰੀ ਏਕਤਾ ਦਾ ਸੰਕਲਪ ਲਈਏ।