ਧਾਰਮਿਕ ਸਮਾਗਮ ਸਮਾਜ ’ਚ ਏਕਤਾ ਮਜ਼ਬੂਤ ਕਰਦੇ ਹਨ : ਨੀਰਜ਼ ਸ਼ਰਮਾ
ਧਾਰਮਿਕ ਸਮਾਗਮ ਸਮਾਜ ’ਚ ਭਾਈਚਾਰਾ, ਸਦਭਾਵਨਾ ਤੇ ਏਕਤਾ ਮਜਬੂਤ ਕਰਦੇ ਹਨ : ਨੀਰਜ਼ ਸ਼ਰਮਾ
Publish Date: Sun, 15 Feb 2026 09:59 PM (IST)
Updated Date: Sun, 15 Feb 2026 10:03 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਸ਼ਿਵ ਮੰਦਿਰ ਸਿਟੀ ਥਾਣੇ ਵਿਚ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਿਵਰਾਤਰੀ ਦੇ ਸਬੰਧ ਵਿਚ 43 ਦਿਨ ਸ਼ਿਵ ਚਾਲੀਸਾ ਪਾਠ ਕੀਤੇ ਗਏ, ਜਿਸਦੀ ਸੇਵਾ ਮਹਿਲਾ ਕਮੇਟੀ ਨੇ ਕੀਤੀ। ਇਸ ਮੌਕੇ ਕਰਵਾਏ ਗਏ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਬਲਾਕ ਸੰਮਤੀ ਪ੍ਰਧਾਨ ਨੀਰਜ਼ ਸ਼ਰਮਾ ਨੇ ਸ਼ਿਰਕਤ ਕੀਤੀ ਤੇ ਸ਼ਰਧਾਲੂਆਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ। ਇਸ ਮੌਕੇ ਬਲਾਕ ਸੰਮਤੀ ਪ੍ਰਧਾਨ ਨੀਰਜ ਸ਼ਰਮਾ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਦੇ ਅੰਦਰ ਭਾਈਚਾਰਾ, ਸਦਭਾਵਨਾ ਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ। ਇਹ ਸਮਾਗਮ ਅਮੀਰ ਸੱਭਿਆਚਾਰ ਤੇ ਵਿਸ਼ਵਾਸ ਨੂੰ ਉਤਸ਼ਾਹਿਤ ਕਰਦੇ ਹਨ, ਨਾਲ ਹੀ ਸਮਾਜਿਕ ਸਦਭਾਵਨਾ, ਸਹਿਯੋਗ ਤੇ ਸਕਾਰਾਤਮਕ ਊਰਜਾ ਨੂੰ ਵੀ ਉਤਸ਼ਾਹਿਤ ਕਰਦੇ ਹਨ। ਅਜਿਹੇ ਭਾਈਚਾਰਕ ਇਕੱਠ ਨਵੀਂ ਪੀੜ੍ਹੀ ਨੂੰ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਵੀ ਸਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਮਾਹੌਲ ਤੇ ਭਜਨ ਅਤੇ ਕੀਰਤਨ ਮਨ ਨੂੰ ਸ਼ਾਂਤੀ ਤੇ ਅਥਾਹ ਸਕਾਰਾਤਮਕ ਊਰਜਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਇਕ ਸਿਹਤਮੰਦ ਸਮਾਜ ਉਦੋਂ ਹੀ ਬਣਦਾ ਹੈ ਜਦੋਂ ਅਸੀਂ ਇਕ ਦੂਜੇ ਦੇ ਦੁੱਖ-ਸੁੱਖ ਸਾਂਝੇ ਕਰਦੇ ਹਾਂ ਤੇ ਧਰਮ ਤੇ ਜਾਤ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਦੇ ਹਾਂ। ਇਸ ਮੌਕੇ ਮੰਦਿਰ ਪ੍ਰਧਾਨ ਧੁੰਨਾ ਸਾਨ, ਟੋਡੀ ਸਾਬ, ਅੰਜੂ ਮੀਨਾ, ਵੀਨਾ, ਰਜਨੀ ਬੱਤਰਾ, ਰੋਹਿਤ ਸ਼ਰਮਾ ਗੋਪਾਲ ਹਵਨ ਸਮੱਗਰੀ ਸਟੋਰ ਵਾਲੇ, ਸੁਖਦੇਵ ਰਾਜ ਸ਼ਰਮਾ ਤੇ ਹੋਰ ਹਾਜ਼ਰ ਸਨ।