ਸੁਲਤਾਨਪੁਰ ਲੋਧੀ ਵਿੱਚ ਅੱਜ ਹੋਵੇਗਾ ਧਰਮ ਸੰਮੇਲਨ
ਸੁਲਤਾਨਪੁਰ ਲੋਧੀ ਵਿੱਚ ਅੱਜ ਹੋਵੇਗਾ ਧਰਮ ਸੰਮੇਲਨ
Publish Date: Sat, 24 Jan 2026 10:33 PM (IST)
Updated Date: Sat, 24 Jan 2026 10:34 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਰਵ ਸਮਾਜ ਸਮਰੱਸਤਾ ਸਮਿਤੀ ਵੱਲੋਂ 25 ਜਨਵਰੀ ਦਿਨ ਐਤਵਾਰ ਨੂੰ ਸ਼੍ਰੀ ਭਾਰਾਮੱਲ ਮੰਦਿਰ ਦੀ ਗਰਾਊਂਡ ਵਿਖੇ ਸਰਬ ਧਰਮ ਸੰਮੇਲਨ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ 11 ਵਜੇ ਭਜਨ ਕੀਰਤਨ ਤੇ ਨਾਮ ਸਿਮਰਨ ਹੋਏਗਾ ਤੇ ਦੁਪਹਿਰ 12 ਵਜੇ ਤੋਂ ਇਸ ਧਰਮ ਸੰਮੇਲਨ ਵਿਚ ਧਾਰਮਿਕ ਤੇ ਸਮਾਜਿਕ ਵਿਸ਼ਿਆਂ ’ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਜਬੀਰ ਸਿੰਘ ਰਿਟਾਇਰਡ ਰੇਲਵੇ ਸਟੇਸ਼ਨ ਸੁਪਰਡੈਂਟ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਵੇਂ ਸ਼ਹੀਦੀ ਸਾਲ ’ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਗੌਤਮ ਜੈਨ (ਅਧਿਆਪਕ) ਭਗਵਾਨ ਮਹਾਂਵੀਰ ਜੀ ਦੀ ਸਿੱਖਿਆ ’ਤੇ ਵਿਚਾਰ ਪੇਸ਼ ਕਰਨਗੇ। ਮਾਸਟਰ ਮੋਹਨ ਲਾਲ ਭਗਵਾਨ ਸ਼੍ਰੀ ਵਾਲਮੀਕਿ ਜੀ ਦੀ ਸਿੱਖਿਆ ’ਤੇ ਵਿਚਾਰ ਰੱਖਣਗੇ। ਸਮਾਜ ਸੇਵੀ ਸਾਹਿਲ ਕੁਮਾਰ ਸ਼੍ਰੀ ਗੁਰੂ ਰਵਿਦਾਸ ਜੀ ਦੀ ਸਿੱਖਿਆ ’ਤੇ ਵਿਚਾਰ ਸਾਂਝੇ ਕਰਨਗੇ। ਸਪਨਾ ਡੋਗਰਾ (ਅਧਿਆਪਿਕਾ) ਮਹਿਲਾਵਾਂ ਦੇ ਸਮਾਜ ਵਿਚ ਯੋਗਦਾਨ ’ਤੇ ਵਿਚਾਰ ਪੇਸ਼ ਕਰਨਗੇ। ਨਵਦੀਪ ਪ੍ਰਚਾਰਕ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਬਾਰੇ ਦੱਸਣਗੇ। ਪ੍ਰਮੋਦ ਕੁਮਾਰ (ਸਰਵ ਸਮਾਜ ਸਮਰੱਸਤਾ ਸਮਿਤੀ ਪੰਜਾਬ) ਪੰਜ ਪਰਿਵਰਤਨ (ਬਦਲਾਵ) ’ਤੇ ਵਿਚਾਰ ਰੱਖਣਗੇ। ਇਸ ਸਮਾਗਮ ਵਿਚ ਬੱਚਿਆਂ ਵੱਲੋਂ ਸਮਾਜਿਕ ਸੁਨੇਹਾ ਕਵਿਤਾ ਤੇ ਸਕਿਟ ਰਾਹੀਂ ਦਿੱਤਾ ਜਾਵੇਗਾ। ਦੁਪਹਿਰ 2 ਵਜੇ ਤੋਂ ਅਤੁੱਟ ਲੰਗਰ ਵਰਤਾਇਆ ਜਾਏਗਾ। ਪ੍ਰਬੰਧਕਾਂ ਵੱਲੋਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਹੈ ਕਿ ਇਸ ਧਰਮ ਸੰਮੇਲਨ ਵਿਚ ਜ਼ਰੂਰ ਸ਼ਾਮਲ ਹੋਵੋ।