ਨੈਸ਼ਨਲ ਰੋਡ ਸੇਫਟੀ ਅਭਿਆਨ ਤਹਿਤ ਵਾਹਨਾਂ ’ਤੇ ਰਿਫਲੈਕਟਰ ਤੇ ਰੇਡੀਅਮ ਪੱਟੀਆਂ ਲਗਾਈਆਂ
ਨੈਸ਼ਨਲ ਰੋਡ ਸੇਫਟੀ ਅਭਿਆਨ ਤਹਿਤ ਵਾਹਨਾਂ ਉਪਰ ਰਿਫਲੈਕਟਰ ਅਤੇ ਰੇਡੀਅਮ ਪੱਟੀਆਂ ਲਗਾਈਆਂ
Publish Date: Tue, 13 Jan 2026 09:13 PM (IST)
Updated Date: Tue, 13 Jan 2026 09:15 PM (IST)
---ਟ੍ਰੈਫਿਕ ਨਿਯਮਾਂ ਦੀ ਉਲੰਘਣਾ ਭਿਆਨਕ ਹਾਦਸਿਆਂ ਨੂੰ ਸੱਦਾ ਦਿੰਦੀ ਹੈ : ਇੰਸ. ਦਰਸ਼ਨ ਸਿੰਘ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਮਾਨਯੋਗ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ, ਟ੍ਰੈਫਿਕ ਪੁਲਿਸ ਪੰਜਾਬ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 1 ਜਨਵਰੀ ਤੋਂ 31 ਜਨਵਰੀ ਤੱਕ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮਨਾਉਂਦਿਆਂ ਇੰਸਪੈਕਟਰ ਦਰਸ਼ਨ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ ਕਪੂਰਥਲਾ ਵੱਲੋਂ ਆਪਣੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਡੀਸੀ ਚੌਂਕ ਵਿਖੇ ਵੱਖ-ਵੱਖ ਵਾਹਨਾਂ ਉਪਰ ਰਿਫਲੈਕਟਰ ਅਤੇ ਰੇਡੀਅਮ ਲਾਲ ਪੱਟੀਆਂ ਲਗਾਈਆਂ ਗਈਆਂ। ਇਸ ਮੌਕੇ ਉਨ੍ਹਾਂ ਵੱਖ-ਵੱਖ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਦੱਸਦਿਆਂ ਕਿਹਾ ਕਿ ਧੁੰਦ ਦੇ ਮੌਸਮ ਵਿਚ ਕਦੇ ਵੀ ਆਪਣੇ ਵਾਹਨ ਨੂੰ ਗਲਤ ਢੰਗ ਨਾਲ ਜਾਂ ਸੜਕ ਉਪਰ ਪਾਰਕ ਨਾ ਕੀਤਾ ਜਾਵੇ, ਨਸ਼ਾ ਕਰਕੇ ਵਾਹਨ ਚਲਾਉਣਾ ਵੀ ਜੁਰਮ ਹੈ, ਡ੍ਰਾਈਵਿੰਗ ਦੌਰਾਨ ਫੋਨ ਨਾ ਕਰੋ ਅਤੇ ਨਾ ਹੀ ਸੁਨੋ ਤੇ ਵੀਡੀਓਗ੍ਰਾਫੀ ਤਾਂ ਬਿਲਕੁੱਲ ਨਾ ਕਰੋ। ਇਸ ਮੌਕੇ ਸਮਾਜ ਸੇਵੀ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਵੀ ਪਬਲਿਕ ਨੂੰ ਜਾਗਰੂਕ ਕਰਦਿਆਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਪ੍ਰਤੀ ਯਤਨਸ਼ੀਲ ਰਹਿਣ ਦਾ ਸੁਨੇਹਾ ਦਿੱਤਾ ਤਾਂ ਕਿ ਅਣਸੁਖਾਵੀਂ ਘਟਨਾ ਅਤੇ ਬੇਸ਼ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ, ਉਨ੍ਹਾਂ ਸਮੂਹ ਵਾਹਨ ਚਾਲਕਾਂ ਨੂੰ ਧੁੰਦ ਦੇ ਮੌਸਮ ਵਿਚ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਅਪੀਲ ਕੀਤੀ। ਇਸ ਮੌਕੇ ਬਲਵਿੰਦਰ ਸਿੰਘ, ਦਿਲਬਾਗ ਸਿੰਘ, ਜੋਗਿੰਦਰ ਸਿੰਘ, ਸੁਰਜੀਤ ਸਿੰਘ ਏਐੱਸਆਈ ਟ੍ਰੈਫਿਕ ਪੁਲਿਸ ਅਤੇ ਅਮਨਜੋਤ ਸਿੰਘ ਵਾਲੀਆ ਹਾਜ਼ਰ ਸਨ।