ਪਹਿਲਵਾਨ ਵਿਸ਼ਾਲ ਨੇ ਚਮਕਾਇਆ ਅਕੈਡਮੀ ਦਾ ਨਾਂ : ਮੇਹਲੀ
ਰਾਏਪੁਰ ਡੱਬਾ ਓਲੰਪਿਕ ਰੈਸਿਲੰਗ ਅਕੈਡਮੀ ਪਰਮ ਨਗਰ ਖੋਥੜਾਂ ਰੋਡ ਫਗਵਾੜਾ ਦੇ ਪਹਿਲਵਾਨ ਵਿਸ਼ਾਲ ਕੁਮਾਰ ਵੱਲੋਂ ਕਾਂਜਲੀ (ਕਪੂਰਥਲਾ) ਵਿਖੇ ਕਰਵਾਏ ਗਏ ਪੰਜਾਬ ਕੇਸਰੀ ਕੁਸ਼ਤੀ ਦੰਗਲ (70 ਕਿਲੋ ਭਾਰ ਵਰਗ) 'ਚ ਖਿਤਾਬ ਜਿੱਤਣ 'ਤੇ ਅਕੈਡਮੀ ਦੇ ਸੰਚਾਲਕ ਅਤੇ ਸਾਬਕਾ ਇੰਟਰਨੈਸ਼ਨਲ ਕੁਸ਼ਤੀ ਕੋਚ ਪੀਆਰ ਸੌਂਧੀ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਜੇਤੂ ਪਹਿਲਵਾਨ ਵਿਸ਼ਾਲ ਕੁਮਾਰ ਅਤੇ ਉਸ ਦੇ ਪਿਤਾ ਬਲਵੀਰ ਕੁਮਾਰ ਦੇ ਅਕੈਡਮੀ ਵਿਖੇ ਪੁੱਜਣ 'ਤੇ ਸ਼ੁੱਭ ਇੱਛਾਵਾਂ ਦਿੰਦੇ ਹੋਏ ਪੀਆਰ ਸੌਂਧੀ ਤੋਂ ਇਲਾਵਾ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ ਨੇ ਕਿਹਾ ਕਿ ਵਿਸ਼ਾਲ ਕੁਮਾਰ ਅਕੈਡਮੀ ਦਾ ਹੋਣਹਾਰ ਪਹਿਲਵਾਨ ਹੈ।
Publish Date: Wed, 08 Feb 2023 06:39 PM (IST)
Updated Date: Wed, 08 Feb 2023 06:39 PM (IST)
ਬਲਜਿੰਦਰ ਬਾਂਸਲ, ਫਗਵਾੜਾ : ਰਾਏਪੁਰ ਡੱਬਾ ਓਲੰਪਿਕ ਰੈਸਿਲੰਗ ਅਕੈਡਮੀ ਪਰਮ ਨਗਰ ਖੋਥੜਾਂ ਰੋਡ ਫਗਵਾੜਾ ਦੇ ਪਹਿਲਵਾਨ ਵਿਸ਼ਾਲ ਕੁਮਾਰ ਵੱਲੋਂ ਕਾਂਜਲੀ (ਕਪੂਰਥਲਾ) ਵਿਖੇ ਕਰਵਾਏ ਗਏ ਪੰਜਾਬ ਕੇਸਰੀ ਕੁਸ਼ਤੀ ਦੰਗਲ (70 ਕਿਲੋ ਭਾਰ ਵਰਗ) 'ਚ ਖਿਤਾਬ ਜਿੱਤਣ 'ਤੇ ਅਕੈਡਮੀ ਦੇ ਸੰਚਾਲਕ ਅਤੇ ਸਾਬਕਾ ਇੰਟਰਨੈਸ਼ਨਲ ਕੁਸ਼ਤੀ ਕੋਚ ਪੀਆਰ ਸੌਂਧੀ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਜੇਤੂ ਪਹਿਲਵਾਨ ਵਿਸ਼ਾਲ ਕੁਮਾਰ ਅਤੇ ਉਸ ਦੇ ਪਿਤਾ ਬਲਵੀਰ ਕੁਮਾਰ ਦੇ ਅਕੈਡਮੀ ਵਿਖੇ ਪੁੱਜਣ 'ਤੇ ਸ਼ੁੱਭ ਇੱਛਾਵਾਂ ਦਿੰਦੇ ਹੋਏ ਪੀਆਰ ਸੌਂਧੀ ਤੋਂ ਇਲਾਵਾ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ ਨੇ ਕਿਹਾ ਕਿ ਵਿਸ਼ਾਲ ਕੁਮਾਰ ਅਕੈਡਮੀ ਦਾ ਹੋਣਹਾਰ ਪਹਿਲਵਾਨ ਹੈ। ਉਸ ਨੇ ਪਹਿਲਾਂ ਵੀ ਕਈ ਖਿਤਾਬ ਜਿੱਤ ਕੇ ਅਕੈਡਮੀ ਦਾ ਨਾਂ ਰੌਸ਼ਨ ਕੀਤਾ ਹੈ। ਪੀਆਰ ਸੌਂਧੀ ਨੇ ਵਿਸ਼ਾਲ ਕੁਮਾਰ ਨੂੰ ਹੋਰ ਸਖਤ ਮਿਹਨਤ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਅਕੈਡਮੀ ਵੱਲੋਂ ਉਸ ਨੂੰ ਕੌਮਾਂਤਰੀ ਕੁਸ਼ਤੀ ਮੁਕਾਬਲਿਆਂ ਲਈ ਤਿਆਰ ਕਰਨ ਦਾ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਪਹਿਲਵਾਨ ਵਿਸ਼ਾਲ ਕੁਮਾਰ ਨੇ ਆਪਣੇ ਕੋਚ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਅਕੈਡਮੀ ਅਤੇ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਹਰ ਸੰਭਵ ਯਤਨ ਕਰੇਗਾ।
ਇਸ ਮੌਕੇ ਰਵਿੰਦਰ ਨਾਥ ਕੋਚ, ਵਿਸ਼ਾਲ ਨੰਨ੍ਹਾ ਡਡਵਾਲ, ਸੱਬਾ ਸੰਘਾ, ਯੁਵਰਾਜ, ਰੀਤ ਪ੍ਰਰੀਤ ਪਾਲ ਸਿੰਘ ਪੀਆਰਓ ਪੰਜਾਬ ਰੈਸਲੰਗਿ ਐਸੋਸੀਏਸ਼ਨ ਆਦਿ ਹਾਜ਼ਰ ਸਨ।