ਆਰਸੀਐੱਫ ਇੰਪਲਾਈਜ਼ ਯੂਨੀਅਨ ਪੁਰਾਣੀ ਪੈਨਸ਼ਨ 'ਤੇ ਅਡੋਲ!
ਆਰਸੀਐੱਫ ਇੰਪਲਾਈਜ਼ ਯੂਨੀਅਨ ਪੁਰਾਣੀ ਪੈਨਸ਼ਨ 'ਤੇ ਅਡੋਲ!
Publish Date: Sun, 23 Nov 2025 07:10 PM (IST)
Updated Date: Sun, 23 Nov 2025 07:13 PM (IST)

ਆਈਆਰਈਐੱਫ ਤੇ ਐੱਨਐੱਮਓਪੀਐੱਸ ਦੇ ਬੈਨਰ ਹੇਠ ਸੈਂਕੜੇ ਰੇਲ ਕਰਮਚਾਰੀ ਇਕਜੁੱਟ 25 ਨਵੰਬਰ ਨੂੰ ਓਪੀਐੱਸ ਦੀ ਬਹਾਲੀ ਲਈ ਕਰਨਗੇ ਦਿੱਲੀ ਕੂਚ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕੇਂਦਰ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ (ਓਪੀਐੱਸ) ਬਹਾਲੀ ਦੀ ਮੰਗ ਨੂੰ ਲਗਾਤਾਰ ਅਣਦੇਖਿਆ ਕਰਨ ਦੇ ਵਿਰੋਧ ਵਿਚ 25 ਨਵੰਬਰ 2025 ਨੂੰ ਰਾਜਧਾਨੀ ਦਿੱਲੀ ਵਿਚ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ (ਐੱਨਐੱਮਓਪੀਐੱਸ) ਦੇ ਵਿਸ਼ਾਲ ਅਖਿਲ ਭਾਰਤੀ ਬੈਨਰ ਹੇਠ ਦੇਸ਼ ਭਰ ਤੋਂ ਕਰਮਚਾਰੀ ਅਤੇ ਅਧਿਕਾਰੀ ਇਕੱਠੇ ਹੋਣਗੇ। ਇਸ ਇਤਿਹਾਸਕ ਮਹਾਰੈਲੀ ਵਿਚ ਆਰਸੀਐੱਫ ਇੰਪਲਾਈਜ਼ ਯੂਨੀਅਨ ਵੱਲੋਂ ਸੈਂਕੜੇ ਕਰਮਚਾਰੀ ਓਪੀਐੱਸ ਦੀ ਬਹਾਲੀ ਲਈ ਆਪਣੀ ਆਵਾਜ਼ ਬੁਲੰਦ ਕਰਨ ਲਈ ਦਿੱਲੀ ਕੂਚ ਕਰ ਰਹੇ ਹਨ। ਐੱਨਐੱਮਓਪੀਐੱਸ ਦੇ ਰਾਸ਼ਟਰੀ ਸੰਯੁਕਤ ਸਕੱਤਰ ਅਤੇ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਕਾਮਰੇਡ ਅਮਰੀਕ ਸਿੰਘ ਅਤੇ ਕੌਮੀ ਪ੍ਰਧਾਨ ਵਿਜੇ ਕੁਮਾਰ ਬੰਧੂ ਨੇ ਸਪੱਸ਼ਟ ਕੀਤਾ ਹੈ ਕਿ ਜਥੇਬੰਦੀ ਬਿਲਕੁਲ ਓਪੀਐੱਸ ਤੇ ਅਡੋਲ ਹੈ, ਜਿਸਦੇ ਦਬਾਅ ਹੇਠ ਕੇਂਦਰ ਸਰਕਾਰ ਐੱਨਪੀਐੱਸ ਤੋਂ ਯੂਪੀਐੱਸ ਤੇ ਆਈ, ਪਰ ਕਰਮਚਾਰੀ ਸਿਰਫ਼ ਪੁਰਾਣੀ ਪੈਨਸ਼ਨ ਚਾਹੁੰਦੇ ਹਨ। ਰਾਸ਼ਟਰੀ ਜਨਰਲ ਸਕੱਤਰ ਸਥਿਤ ਪ੍ਰੱਗਿਆ ਨੇ ਸਾਫ਼ ਕਿਹਾ ਹੈ ਕਿ ਦੇਸ਼ ਭਰ ਦੇ 1 ਕਰੋੜ ਕਰਮਚਾਰੀ ਨਾ ਤਾਂ ਐੱਨਪੀਐੱਲ ਤੋਂ ਖੁਸ਼ ਹਨ ਅਤੇ ਨਾ ਹੀ ਯੂਪੀਐੱਸ ਤੋਂ, ਜਿਸਦਾ ਸਬੂਤ ਹੈ ਕਿ 97% ਕਰਮਚਾਰੀਆਂ ਨੇ ਇਸ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਸਰਬਜੀਤ ਸਿੰਘ ਨੇ ਕਿਹਾ, ਇਹ ਕਿਹੋ ਜਿਹਾ ਨਿਆਂ ਹੈ ਕਿ ਕਰੋੜਪਤੀ ਸੰਸਦ ਮੈਂਬਰ ਅਤੇ ਵਿਧਾਇਕ ਕਈ ਪੈਨਸ਼ਨਾਂ ਲੈ ਰਹੇ ਹਨ, ਜਦੋਂ ਕਿ ਦੇਸ਼ ਦੀ ਰੀੜ੍ਹ ਦੀ ਹੱਡੀ, ਜਿਸ ਵਿਚ ਰੇਲਵੇ ਕਰਮਚਾਰੀ ਅਤੇ ਸਰਹੱਦਾਂ ਦੀ ਰਾਖੀ ਕਰਨ ਵਾਲੇ ਪੈਰਾਮਿਲਟਰੀ ਜਵਾਨ ਸ਼ਾਮਲ ਹਨ, ਇਕ ਨਿਵੇਕਲੀ ਓਪੀਐੱਸ ਤੋਂ ਵਾਂਝੇ ਹਨ। ਆਰਸੀਐੱਫ ਤੋਂ ਸੈਂਕੜੇ ਕਰਮਚਾਰੀ ਇਸ ਨਿਆਂ ਦੀ ਲੜਾਈ ਵਿਚ ਹਿੱਸਾ ਲੈਣ ਲਈ ਦਿੱਲੀ ਕੂਚ ਕਰ ਰਹੇ ਹਨ। ਯੂਨੀਅਨ ਮੰਗ ਕਰਦੀ ਹੈ ਕਿ ਕਰਮਚਾਰੀਆਂ ਦਾ ਐੱਨਪੀਐੱਸ ਦਾ ਪੈਸਾ ਤੁਰੰਤ ਵਾਪਸ ਕੀਤਾ ਜਾਵੇ ਅਤੇ ਓਪੀਐੱਸ ਬਹਾਲ ਕੀਤੀ ਜਾਵੇ। ਇੰਡੀਅਨ ਰੇਲਵੇ ਇੰਪਲਾਈਜ਼ ਫੈੱਡਰੇਸ਼ਨ ਦੇ ਕੌਮੀ ਪ੍ਰਧਾਨ ਕਾਮਰੇਡ ਅਖਿਲੇਸ਼ ਪਾਂਡੇ ਨੇ ਦੱਸਿਆ ਕਿ ਇੰਡੀਅਨ ਰੇਲਵੇ ਇੰਪਲਾਈਜ਼ ਫੈੱਡਰੇਸ਼ਨ ਦੀ ਪੂਰੀ ਟੀਮ ਰੇਲਵੇ ਦੇ ਸਾਰੇ 17 ਜ਼ੋਨਾਂ ਤੋਂ ਅਨੁਸ਼ਾਸਿਤ ਹੋ ਕੇ ਸ਼ਾਂਤੀਪੂਰਵਕ ਢੰਗ ਨਾਲ ਆਪਣੀ ਸ਼ਕਤੀ ਦਿਖਾਏਗੀ ਅਤੇ ਓਪੀਐੱਸ ਦੀ ਬਹਾਲੀ ਤੋਂ ਘੱਟ ਸਾਨੂੰ ਕੁਝ ਵੀ ਮਨਜ਼ੂਰ ਨਹੀਂ ਹੈ। ਕੈਪਸ਼ਨ: 23ਕੇਪੀਟੀ11