116ਵੇਂ ਸਮਾਰੋਹ ’ਚ 200 ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਿਆ
116ਵੇਂ ਰਾਸ਼ਣ ਵੰਡ ਸਮਾਰੋਹ ਦੋਰਾਨ 200 ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਸਮੱਗਰੀ ਵੰਡੀ
Publish Date: Fri, 06 Feb 2026 10:07 PM (IST)
Updated Date: Fri, 06 Feb 2026 10:11 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਮਾਂ ਚਿੰਤਪੂਰਨੀ ਮੰਦਰ ਮਨਸੂਰਵਾਲ ਦੋਨਾਂ ਵਿਖੇ ਮੰਦਰ ਸੰਚਾਲਕ ਭਗਤ ਬੰਟੀ ਸ਼ਾਹ ਦੀ ਅਗਵਾਈ ਹੇਠ 116ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਸੰਸਥਾ ਦੀ ਸੰਚਾਲਕ ਮੈਡਮ ਹਰਨੀਤ ਸ਼ਰਮਾ ਨੇ ਕਿਹਾ ਕਿ ਇਹ ਰਾਸ਼ਨ ਵੰਡ ਸਮਾਰੋਹ ਦਾਨੀ-ਸੱਜਣਾਂ ਦੇ ਸਹਿਯੋਗ ਨਾਲ ਹਰ ਮਹੀਨੇ ਕਰਵਾਇਆ ਜਾਂਦਾ ਹੈ। ਇਸੇ ਦੇ ਤਹਿਤ ਕਰੀਬ 200 ਪਰਿਵਾਰਾਂ ਨੂੰ ਰਸੋਈ ਚ ਇਸਤੇਮਾਲ ਹੋਣ ਵਾਲਾ ਰਾਸ਼ਨ ਮੁਹੱਇਆ ਕਰਵਾਇਆ ਜਾਂਦਾ ਹੈ। ਸਮਾਰੋਹ ਦੌਰਾਨ ਹਰਨੀਤ ਸ਼ਰਮਾ ਤੇ ਬੰਟੀ ਸ਼ਾਹ ਨੇ ਦੱਸਿਆ ਕਿ ਗਰੀਬ ਤੇ ਜ਼ਰੂਰਤਮੰਦ ਲੋਕਾਂ ਨੂੰ ਰਸੋਈ ਚ ਇਸਤੇਮਾਲ ਹੋਣ ਵਾਲੇ ਸਮਾਨ ਤੋਂ ਇਲਾਵਾ ਹੋਰ ਵੀ ਜ਼ਰੂਰਤ ਦਾ ਸਮਾਨ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਦਿੱਤਾ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਲੋੜਵੰਦ ਵਿਅਕਦੀ ਸੰਸਥਾ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦਾ ਹੈ। ਇਸਤੋਂ ਇਲਾਵਾ ਸੰਸਥਾ ਵੱਲੋ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ ਚ ਹਰ ਸੰਭਵ ਮਦਦ ਕੀਤੀ ਜਾਂਦੀ ਤੇ ਜੇਕਰ ਕੋਈ ਗਰੀਬ ਪਰਿਵਾਰ ਆਪਣੇ ਬੱਚਿਆਂ ਨੂੰ ਪੜ੍ਹਾਉਣ ਚ ਅਸਮਰਥ ਹੈ ਤਾਂ ਉਨ੍ਹਾਂ ਦੀ ਵੀ ਹਰ ਸੰਭਵ ਮਦਦ ਕੀਤੀ ਜਾਵੇਗੀ। ਜ਼ਰੂਰਤਮੰਦ ਲੋਕਾਂ ਦੀਆਂ ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ ਤੇ ਸਿਲਾਈ ਮਸ਼ੀਨ ਵੀ ਮੁਹੱਈਆ ਕਰਵਾਈ ਜਾਂਦੀ ਹੈ। ਬੀਮਾਰ ਬਜ਼ੁਰਗ ਲੋਕਾਂ ਲਈ ਦਵਾਈਆਂ ਵੀ ਸੰਸਥਾ ਵੱਲੋਂ ਦਿੱਤੀ ਜਾਂਦੀ ਹੈ। ਇਸ ਮੌਕੇ ਜਗਮੀਤ ਸਿੰਘ, ਮੈਡਮ ਸੀਤਾ ਸ਼ਰਮਾ, ਮੈਡਮ ਮਧੂ ਬਾਲਾ, ਰਘੂ ਖਰਬੰਦਾ, ਮੈਡਮ ਸਰਬਜੀਤ ਵਾਲੀਆ, ਅਤੁਲ ਮਹਿਤਾ ਤੇ ਹੋਰ ਮੈਂਬਰ ਸ਼ਾਮਲ ਰਹੇ।