ਰਾਜਵਿੰਦਰ ਰਾਜਾ ਨੇ ਕੀਤੀ ਟਰੈਕਟਰ ਦੀ ਸੇਵਾ
ਰਾਜਵਿੰਦਰ ਰਾਜਾ ਦੁਬਈ ਵਾਲਿਆਂ ਨੇ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਲਈ ਕੀਤੀ ਟਰੈਕਟਰ ਦੀ ਸੇਵਾ
Publish Date: Fri, 21 Nov 2025 09:10 PM (IST)
Updated Date: Fri, 21 Nov 2025 09:13 PM (IST)
ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ
ਫੱਤੂਢੀਂਗਾ : ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੀ ਅਪਾਰ ਕਿਰਪਾ ਰਹਿਮਤ ਸਦਕਾ ਕਾਰ ਸੇਵਾ ਰਾਜਵਿੰਦਰ ਸਿੰਘ ਰਾਜਾ ਡੁਬਈ ਵਾਲਿਆਂ ਵੱਲੋਂ ਆਪਣੀ ਨੇਕ ਕਿਰਤ ਕਮਾਈ ਵਿੱਚੋਂ ਜੌਨ ਡੀਅਰ ਟਰੈਕਟਰ 5210 ਫੋਰ ਬਾਏ ਫੋਰ ਦੀ ਸੇਵਾ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਲਈ ਕੀਤੀ ਗਈ। ਇਸ ਮੌਕੇ ਸਿੰਘ ਐਗਰੋ ਕਪੂਰਥਲਾ ਦੇ ਵੀਰ ਸਿਮਰਨ ਸਿੰਘ ਵੱਲੋਂ ਸਟਾਫ ਸਮੇਤ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸੰਤ ਬਾਬਾ ਲੀਡਰ ਸਿੰਘ ਨੂੰ ਨਵੇਂ ਜੌਨ ਡੀਅਰ ਟਰੈਕਟਰ ਦੀਆਂ ਚਾਬੀਆਂ ਸੌਂਪੀਆਂ ਗਈਆਂ। ਇਸ ਮੌਕੇ ਸੰਤ ਬਾਬਾ ਲੀਡਰ ਸਿੰਘ ਵੱਲੋਂ ਜਿੱਥੇ ਆਦਰ ਸਹਿਤ ਚਾਬੀਆਂ ਪ੍ਰਾਪਤ ਕੀਤੀਆਂ ਗਈਆਂ ਉੱਥੇ ਹੀ ਸਿੰਘਾਂ ਸਮੇਤ ਡਲਿਵਰੀ ਦੇਣ ਪਹੁੰਚੇ ਸਿਮਰਨ ਸਿੰਘ ਹੁਣਾਂ ਨੂੰ ਸੰਗਤੀ ਰੂਪ ਵਿੱਚ ਸਿਮਰਨ ਵੀ ਕਰਵਾਇਆ। ਇਸ ਦੇ ਨਾਲ ਹੀ ਸੰਤ ਬਾਬਾ ਲੀਡਰ ਸਿੰਘ ਨੇ ਭਾਈ ਰਾਜਵਿੰਦਰ ਸਿੰਘ ਵੱਲੋਂ ਕੀਤੀ ਗਈ ਟਰੈਕਟਰ ਦੀ ਸੇਵਾ ਪ੍ਰਵਾਨ ਕਰਨ ਸਬੰਧੀ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕੀਤੀ। ਜਿੱਥੇ ਭਾਈ ਰਾਜਵਿੰਦਰ ਸਿੰਘ ਵੱਲੋਂ ਟਰੈਕਟਰ ਦੀ ਸੇਵਾ ਕੀਤੀ ਗਈ ਉੱਥੇ ਹੀ ਫਾਇਬਰ ਹੁੱਡ ਦੀ ਸੇਵਾ ਭੁੱਲਰ ਇਲੈਕਟ੍ਰੋਨਿਕਸ ਵੱਲੋਂ ਕਰਵਾਈ ਗਈ। ਇਸ ਮੌਕੇ ਸੰਤ ਬਾਬਾ ਲੀਡਰ ਸਿੰਘ ਨੇ ਕਿਹਾ ਕਿ ਹਰੇਕ ਗੁਰਸਿੱਖ ਨੂੰ ਆਪਣੀ ਕਿਰਤ ਕਮਾਈ ਵਿੱਚੋਂ ਗੁਰੂ ਘਰਾਂ ਲਈ ਦਸਵੰਧ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਕਿਸੇ ਵੀ ਤਰ੍ਹਾਂ ਦੀ ਸੇਵਾ ਵਿੱਚ ਹਿੱਸਾ ਪਾ ਸਕਦਾ ਜਿਵੇਂ ਕਿ ਉਹ ਤਨ ਕਰ ਕੇ, ਧਨ ਕਰ ਕੇ ਤੇ ਮਨ ਕਰ ਕੇ। ਇਸ ਮੌਕੇ ਭਾਈ ਦਵਿੰਦਰ ਸਿੰਘ ਖਾਲਸਾ ਹਜ਼ੂਰੀ ਕਥਾਵਾਚਕ ਗੁਰਦੁਆਰਾ ਗੁਰਸਰ ਸਾਹਿਬ, ਜਥੇਦਾਰ ਅਮਰਜੀਤ ਸਿੰਘ ਉੱਚਾ, ਸਰਪੰਚ ਇੰਦਰਜੀਤ ਸਿੰਘ ਮਿਆਣੀ, ਸਾਬਕਾ ਸਰਪੰਚ ਮੰਗਲ ਸਿੰਘ ਸੈਫਲਾਬਾਦ, ਚੰਨਣ ਸਿੰਘ ਬਾਪੂ ਜੀ, ਸੇਵਾਦਾਰ ਕਰਮਜੀਤ ਸਿੰਘ, ਮੌਲਵੀ ਅਹਿਮਦ, ਲੱਖਾ ਸਿੰਘ ਭਲਵਾਨ, ਆਕਾਸ਼ਦੀਪ ਸਿੰਘ ਆਦਿ ਹਾਜ਼ਰ ਸਨ।