ਲਾਰਡ ਕ੍ਰਿਸ਼ਨਾ ਸਕੂਲ ਦੇ ਵਿਦਿਆਰਥੀ ਨੇ ਹਾਸਲ ਕੀਤਾ ਪਹਿਲਾ ਸਥਾਨ
ਲਾਰਡ ਕ੍ਰਿਸ਼ਨਾ ਸਕੂਲ ਦੇ ਵਿਦਿਆਰਥੀ ਰਘੂਨੰਦਨ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ
Publish Date: Sun, 25 Jan 2026 08:30 PM (IST)
Updated Date: Sun, 25 Jan 2026 08:31 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੀਤੇ ਦਿਨੀ ਕੇਂਦਰੀ ਵਿਦਿਆਲਿਆ ਆਰਸੀਐੱਫ ਨੰਬਰ-1 ਹੁਸੈਨਪੁਰ ਵਿਖੇ ਪ੍ਰੀਖਿਆ ਪੇ ਚਰਚਾ 2026 ਸਮਾਗਮ ਤਹਿਤ ਰਾਜ ਪੱਧਰੀ ਪ੍ਰਸ਼ਨਾਵਲੀ ਪ੍ਰਤੀਯੋਗਤਾ ’ਚ ਲਾਰਡ ਕ੍ਰਿਸ਼ਨਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਨਾ ਸਿਰਫ ਮੱਲਾਂ ਮਾਰੀਆਂ ਬਲਕਿ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਤੇ ਆਪਣਾ ਨਾਮ ਰੋਸ਼ਨ ਕੀਤਾ, ਜਿਸ ’ਤੇ ਸਕੂਲ ਮੈਨੇਜਿੰਗ ਪ੍ਰਬੰਧਕ ਕਮੇਟੀ ਤੇ ਪ੍ਰਿੰਸੀਪਲ, ਸਮੂਹ ਸਟਾਫ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਡਮ ਭਾਵਨਾ ਨੇ ਕਿਹਾ ਕਿ ਪ੍ਰਤੀਯੋਗਤਾ ਐੱਨਸੀਈਆਰਟੀ ਵੱਲੋਂ ਵਿਕਸਿਤ ਆਪ੍ਰੇਸ਼ਨ ਸਿੰਧੂਰ ਮਡਿਊਲਸ ਦੇ ਅਧਾਰ ’ਤੇ ਆਯੋਜਿਤ ਕੀਤੀ ਗਈ ਸੀ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਦੇਸ਼ ਭਗਤੀ, ਨੈਤਿਕ ਮੁੱਲਾਂ ਤੇ ਨਾਗਰਿਕ ਜ਼ਿੰਮੇਵਾਰੀਆਂ ਦੇ ਬਾਰੇ ਵਿਚ ਗਿਆਨ ਵਧਾਉਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਵਿਚ ਲਾਰਡ ਕ੍ਰਿਸ਼ਨਾ ਇੰਟਰਨੈਸ਼ਨਲ ਸਕੂਲ ਦੇ ਨੌਵੀਂ ਕਲਾਸ ਦੇ ਵਿਦਿਆਰਥੀ ਰਘੂਨੰਦਨ ਸ਼ਰਮਾ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਰਘੂਨੰਦਨ ਨੇ 60 ਵਿਚੋਂ 55 ਅੰਕ ਪ੍ਰਾਪਤ ਕਰਕੇ ਸਾਰੀ ਪ੍ਰਤੀਯੋਗਤੀਆਂ ਨੂੰ ਪਛਾੜ ਦਿੱਤਾ। ਇਸੇ ਤਰ੍ਹਾਂ ਨੌਵੀਂ ਕਲਾਸ ਦੀ ਇਕ ਹੋਰ ਵਿਦਿਆਰਥਣ ਦੇਸ਼ਨਾ ਜੈਨ ਨੇ ਵੀ ਸਖਤ ਮੁਕਾਬਲੇ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੀ ਮਿਹਨਤ ਦਾ ਸਿਹਰਾ ਲਾਰਡ ਕ੍ਰਿਸ਼ਨਾ ਸਕੂਲ ਦੇ ਅਧਿਆਪਕ ਦਵਿੰਦਰ ਸ਼ਰਮਾ ਨੂੰ ਜਾਂਦਾ ਹੈ, ਜਿਨ੍ਹਾਂ ਦੀ ਮਿਹਨਤ ਨੇ ਇਨ੍ਹਾਂ ਬੱਚਿਆਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ। ਸਕੂਲ ਪ੍ਰਬੰਧਕ ਕਮੇਟੀ ਦੇ ਐੱਮਡੀ ਕਰਨ ਧੀਰ ਨੇ ਬੱਚਿਆਂ ਨੂੰ ਸਫਲਤਾ ’ਤੇ ਵਧਾਈ ਦਿੱਤੀ।