Punjab News : ਫਗਵਾੜਾ 'ਚ ਪੁਲਿਸ ਦੀ ਵੱਡੀ ਕਾਰਵਾਈ, ਗਊਮਾਸ ਤਸਕਰੀ ਦੇ ਦੋ ਮੁੱਖ ਮੁਲਜ਼ਮ ਗ੍ਰਿਫ਼ਤਾਰ
ਸ਼ਨਿਚਰਵਾਰ ਨੂੰ ਡੀਐਸਪੀ ਫਗਵਾੜਾ ਭਾਰਤ ਭੂਸ਼ਣ ਦੀ ਅਗਵਾਈ 'ਚ ਥਾਣਾ ਸਿਟੀ ਦੀ ਇੰਸਪੈਕਟਰ ਊਸ਼ਾ ਰਾਣੀ ਨੇ ਪੁਲਿਸ ਮੁਲਾਜ਼ਮਾਂ ਸਮੇਤ ਛਾਪੇਮਾਰੀ ਕਰ ਕੇ ਗਊਮਾਸ ਦੀ ਤਸਕਰੀ ਕਰਨ ਵਾਲੇ ਮੁੱਖ ਮੁਲਜ਼ਮ ਫਗਵਾੜਾ ਦੇ ਬਸੰਤ ਨਗਰ ਵਾਸੀ ਵਿਜੇ ਕੁਮਾਰ ਨੂੰ ਪਠਾਨਕੋਟ ਤੋਂ ਗ੍ਰਿਫ਼ਤਾਰ ਕੀਤਾ।
Publish Date: Sun, 06 Jul 2025 03:06 PM (IST)
Updated Date: Sun, 06 Jul 2025 03:08 PM (IST)
ਸੰਵਾਦ ਸੂਤਰ, ਕਪੂਰਥਲਾ : ਫਗਵਾੜਾ ਪੁਲਿਸ ਨੇ ਗਊਮਾਸ ਤਸਕਰੀ ਕਰਨ ਵਾਲੇ ਮੁੱਖ ਮੁਲਜ਼ਮ ਸਮੇਤ ਦੋ ਲੋਕਾਂ ਨੂੰ ਸ਼ਨਿਚਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ 'ਚ ਪੁਲਿਸ ਪਹਿਲਾਂ ਹੀ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਐਸਪੀ ਰੂਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੇ ਫਗਵਾੜਾ 'ਚ ਗਊਮਾਸ ਤਸਕਰੀ ਮਾਮਲੇ 'ਚ 15 ਤੋਂ ਵੱਧ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਸੀ।
ਸ਼ਨਿਚਰਵਾਰ ਨੂੰ ਡੀਐਸਪੀ ਫਗਵਾੜਾ ਭਾਰਤ ਭੂਸ਼ਣ ਦੀ ਅਗਵਾਈ 'ਚ ਥਾਣਾ ਸਿਟੀ ਦੀ ਇੰਸਪੈਕਟਰ ਊਸ਼ਾ ਰਾਣੀ ਨੇ ਪੁਲਿਸ ਮੁਲਾਜ਼ਮਾਂ ਸਮੇਤ ਛਾਪੇਮਾਰੀ ਕਰ ਕੇ ਗਊਮਾਸ ਦੀ ਤਸਕਰੀ ਕਰਨ ਵਾਲੇ ਮੁੱਖ ਮੁਲਜ਼ਮ ਫਗਵਾੜਾ ਦੇ ਬਸੰਤ ਨਗਰ ਵਾਸੀ ਵਿਜੇ ਕੁਮਾਰ ਨੂੰ ਪਠਾਨਕੋਟ ਤੋਂ ਗ੍ਰਿਫ਼ਤਾਰ ਕੀਤਾ। ਇਸੇ ਤਰ੍ਹਾਂ ਉਸਦੇ ਇਕ ਹੋਰ ਸਾਥੀ ਫਗਵਾੜਾ ਦੇ ਅਰਬਨ ਅਸਟੇਟ ਵਾਸੀ ਭੂਸ਼ਣ ਲਾਲ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਦੋਹਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੰਜ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।