Punjab Floods: ਵੇਈਂ ’ਚ ਡਿੱਗਣ ਕਾਰਨ ਫਗਵਾੜਾ ਦੇ ਭੈਣ-ਭਰਾ ਦੀ ਮੌਤ, ਸਾਈਕਲ ’ਤੇ ਦਵਾਈ ਲੈਣ ਜਾ ਰਹੇ ਸੀ ਪਿੰਡ
ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸਿਵਲ ਹਸਪਤਾਲ ਫਗਵਾੜਾ ਪਹੁੰਚੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮ੍ਰਿਤਕਾਂ ਦੇ ਪਿਤਾ ਬਲਰਾਮ ਨੇ ਦੱਸਿਆ ਕਿ ਉਸ ਦਾ ਪੁੱਤਰ ਸੰਦੀਪ ਆਪਣੀ ਬਿਮਾਰ ਭੈਣ ਪ੍ਰੀਤੀ ਨੂੰ ਦਵਾਈ ਲੈਣ ਲਈ ਰਾਣੀਪੁਰ ਲੈ ਕੇ ਜਾ ਰਿਹਾ ਸੀ, ਪਰ ਵੇਈਂ ’ਤੇ ਪਹੁੰਚਣ ’ਤੇ ਸਾਈਕਲ ਫਸਣ ਕਾਰਨ ਦੋਵੇਂ ਪਾਣੀ ਵਿੱਚ ਡਿੱਗ ਗਏ ਤੇ ਇਹ ਦਰਦਨਾਕ ਹਾਦਸਾ ਵਾਪਰਿਆ।
Publish Date: Sun, 07 Sep 2025 10:38 AM (IST)
Updated Date: Sun, 07 Sep 2025 10:45 AM (IST)
ਹਰਮੇਸ਼ ਸਰੋਆ, ਫਗਵਾੜਾ : ਵੇਈਂ ’ਚ ਡਿੱਗਣ ਕਾਰਨ ਭੈਣ-ਭਰਾ ਦੀ ਮੌਤ ਹੋ ਗਈ। ਸੰਦੀਪ ਕੁਮਾਰ ਉਰਫ਼ ਦੀਪਾ (37) ਵਾਸੀ ਉੱਚਾ ਪਿੰਡ, ਥਾਣਾ ਪਤਾਰਾ, ਜ਼ਿਲ੍ਹਾ ਜਲੰਧਰ ਆਪਣੀ ਭੈਣ ਪ੍ਰੀਤੀ (27) ਨੂੰ ਦਵਾਈ ਲੈਣ ਲਈ ਸਾਈਕਲ ’ਤੇ ਪਿੰਡ ਰਾਣੀਪੁਰ ਲੈ ਕੇ ਜਾ ਰਿਹਾ ਸੀ। ਜਦੋਂ ਉਹ ਪਿੰਡ ਦੁੱਗਾਂ ਤੇ ਜਗਪਾਲਪੁਰ ਵਿਚਕਾਰ ਵੇਈ ’ਤੇ ਪਹੁੰਚੇ ਤਾਂ ਸਾਈਕਲ ਦਾ ਟਾਇਰ ਟੋਏ ਵਿੱਚ ਫਸ ਗਿਆ ਤੇ ਭੈਣ-ਭਰਾ ਵੇਈਂ ਵਿੱਚ ਡਿੱਗ ਗਏ। ਲੋਕਾਂ ਨੇ ਦੋਵੇਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਫਗਵਾੜਾ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸਿਵਲ ਹਸਪਤਾਲ ਫਗਵਾੜਾ ਪਹੁੰਚੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮ੍ਰਿਤਕਾਂ ਦੇ ਪਿਤਾ ਬਲਰਾਮ ਨੇ ਦੱਸਿਆ ਕਿ ਉਸ ਦਾ ਪੁੱਤਰ ਸੰਦੀਪ ਆਪਣੀ ਬਿਮਾਰ ਭੈਣ ਪ੍ਰੀਤੀ ਨੂੰ ਦਵਾਈ ਲੈਣ ਲਈ ਰਾਣੀਪੁਰ ਲੈ ਕੇ ਜਾ ਰਿਹਾ ਸੀ, ਪਰ ਵੇਈਂ ’ਤੇ ਪਹੁੰਚਣ ’ਤੇ ਸਾਈਕਲ ਫਸਣ ਕਾਰਨ ਦੋਵੇਂ ਪਾਣੀ ਵਿੱਚ ਡਿੱਗ ਗਏ ਤੇ ਇਹ ਦਰਦਨਾਕ ਹਾਦਸਾ ਵਾਪਰਿਆ। ਥਾਣਾ ਰਾਵਲਪਿੰਡੀ ਵਿੱਚ ਤਾਇਨਾਤ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।