ਫਗਵਾੜਾ ਦੀ ਨਿੱਜੀ ਯੂਨੀਵਰਸਿਟੀ 'ਚ 9ਵੀਂ ਮੰਜ਼ਿਲ ਤੋਂ ਡਿੱਗ ਕੇ ਸਾਬਕਾ ਵਿਦਿਆਰਥਣ ਦੀ ਮੌਤ
ਮੰਗਲੁਰੂ ਦੀ ਰਹਿਣ ਵਾਲੀ ਅਕਾਂਸ਼ਾ ਯੂਨੀਵਰਸਿਟੀ ਸਰਟੀਫਿਕੇਟ ਲੈਣ ਆਈ ਸੀ। ਜ਼ਿਕਰਯੋਗ ਹੈ ਕਿ ਅਕਾਂਸ਼ਾ ਇਸ ਯੂਨੀਵਰਸਿਟੀ 'ਚ ਪੜ੍ਹਾਈ ਕਰਨ ਤੋਂ ਬਾਅਦ ਦਿੱਲੀ ਵਿਖੇ ਨੌਕਰੀ ਕਰ ਰਹੀ ਸੀ।
Publish Date: Sun, 18 May 2025 02:30 PM (IST)
Updated Date: Sun, 18 May 2025 03:22 PM (IST)
ਪੱਤਰ ਪ੍ਰੇਕ, ਫਗਵਾੜਾ : ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਦੀ 9ਵੀਂ ਮੰਜ਼ਿਲ ਤੋਂ ਡਿੱਗਣ ਨਾਲ ਮੌਤ ਹੋ ਗਈ ਹੈ। ਕਰਨਾਟਕ ਦੇ ਮੰਗਲੁਰੂ ਦੀ ਰਹਿਣ ਵਾਲੀ ਅਕਾਂਸ਼ਾ ਯੂਨੀਵਰਸਿਟੀ ਸਰਟੀਫਿਕੇਟ ਲੈਣ ਆਈ ਸੀ। ਮੀਡੀਆ ਰਿਪੋਰਟਾਂ ਅਨੁਸਾਰ ਅਕਾਂਸ਼ਾ ਇਸ ਯੂਨੀਵਰਸਿਟੀ 'ਚ ਪੜ੍ਹਾਈ ਕਰਨ ਤੋਂ ਬਾਅਦ ਦਿੱਲੀ ਵਿਖੇ ਨੌਕਰੀ ਕਰ ਰਹੀ ਸੀ।