ਦਿਨ-ਦਿਹਾੜੇ ਗੁੰਡਾਗਰਦੀ: ਸੁਲਤਾਨਪੁਰ ਲੋਧੀ ਰੋਡ 'ਤੇ ਲੁਟੇਰਿਆਂ ਨੇ ਕਾਰ ਅੱਗੇ ਲਾ ਕੇ ਘੇਰੀ PUNBUS ਦੀ ਬੱਸ, ਦਾਤਰ ਦਿਖਾ ਕੇ ਕੀਤੀ ਲੁੱਟ
ਮਲਕੀਤ ਰਾਜ ਨੇ ਦੱਸਿਆ ਕਿ ਬੱਸ ਵਿਚ ਕੁਝ ਔਰਤ ਸਵਾਰੀਆਂ ਤੇ ਬੱਚੇ ਵੀ ਮੌਜੂਦ ਸਨ ਪਰ ਲੁਟੇਰਿਆਂ ਨੇ ਉਨ੍ਹਾਂ ਨੂੰ ਕੁਝ ਨਹੀਂ ਕਿਹਾ। ਬੱਸ ਡਰਾਈਵਰ ਪਵਿੱਤਰ ਸਿੰਘ ਨੇ ਦੱਸਿਆ ਕਿ ਹਾਂਡਾ ਸਿਟੀ ਕਾਰ ਸਵਾਰਾਂ ਨੇ ਦਾਤਰ ਦੀ ਨੋਕ 'ਤੇ ਬੱਸ ਨੂੰ ਰੋਕ ਲਿਆ ਤੇ ਬੱਸ ਦੀ ਡਰਾਈਵਰ ਸਾਈਡ ਵਾਲੀ ਖਿੜਕੀ 'ਤੇ ਦਾਤਰ ਮਾਰਨ ਲੱਗੇ ਜਦੋਂ ਉਸਨੇ ਖਿੜਕੀ ਨਹੀਂ ਖੋਲ਼੍ਹੀ ਤਾਂ ਉਹ ਦੂਜੀ ਖਿੜਕੀ ਵਾਲੇ ਪਾਸੇ ਦੀ ਬੱਸ 'ਚ ਦਾਖਲ ਹੋ ਗਏ।
Publish Date: Fri, 03 Apr 2026 03:01 PM (IST)
Updated Date: Fri, 03 Apr 2026 03:18 PM (IST)
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ: ਜਲੰਧਰ-ਸੁਲਤਾਨਪੁਰ ਲੋਧੀ ਰੋਡ 'ਤੇ ਜਾ ਰਹੀ ਪਨਬੱਸ ਦੀ ਬੱਸ ਨੂੰ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਘੇਰ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਦੇ ਕੰਡਕਟਰ ਮਲਕੀਤ ਰਾਜ ਨੇ ਦੱਸਿਆ ਕਿ ਜਲੰਧਰ ਡਿਪੂ ਨੰਬਰ ਦੋ ਦੀ ਬੱਸ ਜੋ ਕਿ ਜਲੰਧਰ ਤੋਂ ਸੁਲਤਾਨਪੁਰ ਲੋਧੀ ਰੂਟ 'ਤੇ ਚੱਲਦੀ ਹੈ, ਕਲਾਰਾਂ ਤੋਂ ਮੋਠਾਂਵਾਲ ਨੂੰ ਆ ਰਹੇ ਸੀ ਤੇ ਸੁਲਤਾਨਪੁਰ ਲੋਧੀ ਜਾਣਾ ਸੀ। ਪਿੱਛੋਂ ਇਕ ਕਾਰ ਆਈ ਤੇ ਕਾਰ ਚਾਲਕਾਂ ਨੇ ਕਾਰ ਨੂੰ ਬੱਸ ਦੇ ਅੱਗੇ ਖੜ੍ਹੀ ਕਰ ਕੇ ਬਸ ਰੋਕ ਲਈ ਤੇ ਦਾਤਰ ਕੱਢ ਕੇ ਬੱਸ 'ਚ ਚੜ੍ਹ ਕੇ ਪੈਸਿਆਂ ਦੀ ਮੰਗ ਕਰਨ ਲੱਗੇ। ਬੱਸ ਦੇ ਬੋਨਟ 'ਤੇ ਦਾਤਰ ਮਾਰਨ ਲੱਗੇ ਤੇ ਬੈਗ 'ਚੋਂ ਕਰੀਬ 900 ਰੁਪਏ ਕੈਸ਼ ਕੱਢ ਕੇ ਮੌਕੇ ਤੋਂ ਫਰਾਰ ਹੋ ਗਏ।
ਮਲਕੀਤ ਰਾਜ ਨੇ ਦੱਸਿਆ ਕਿ ਬੱਸ ਵਿਚ ਕੁਝ ਔਰਤ ਸਵਾਰੀਆਂ ਤੇ ਬੱਚੇ ਵੀ ਮੌਜੂਦ ਸਨ ਪਰ ਲੁਟੇਰਿਆਂ ਨੇ ਉਨ੍ਹਾਂ ਨੂੰ ਕੁਝ ਨਹੀਂ ਕਿਹਾ। ਬੱਸ ਡਰਾਈਵਰ ਪਵਿੱਤਰ ਸਿੰਘ ਨੇ ਦੱਸਿਆ ਕਿ ਹਾਂਡਾ ਸਿਟੀ ਕਾਰ ਸਵਾਰਾਂ ਨੇ ਦਾਤਰ ਦੀ ਨੋਕ 'ਤੇ ਬੱਸ ਨੂੰ ਰੋਕ ਲਿਆ ਤੇ ਬੱਸ ਦੀ ਡਰਾਈਵਰ ਸਾਈਡ ਵਾਲੀ ਖਿੜਕੀ 'ਤੇ ਦਾਤਰ ਮਾਰਨ ਲੱਗੇ ਜਦੋਂ ਉਸਨੇ ਖਿੜਕੀ ਨਹੀਂ ਖੋਲ਼੍ਹੀ ਤਾਂ ਉਹ ਦੂਜੀ ਖਿੜਕੀ ਵਾਲੇ ਪਾਸੇ ਦੀ ਬੱਸ 'ਚ ਦਾਖਲ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੂਚਨਾ ਦੇਣ ਲਈ 100 ਨੰਬਰ 'ਤੇ ਵੀ ਫੋਨ ਕੀਤਾ ਗਿਆ ਪਰ ਫੋਨ ਨਹੀਂ ਲੱਗਾ। ਉਨ੍ਹਾਂ ਵੱਲੋਂ ਹੁਣ ਥਾਣਾ ਸੁਲਤਾਨਪੁਰ ਲੋਧੀ 'ਚ ਪੈਂਦੀ ਪੁਲਿਸ ਚੌਕੀ ਮੋਠਾਂਵਾਲ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ