ਪ੍ਰੀਤਾ ਲੀ ਲੈਸਨ ਸਕੂਲ ’ਚ ਸਮਰੱਥਾ ਨਿਰਮਾਣ ਵਰਕਸ਼ਾਪ ਕਰਵਾਈ
ਪ੍ਰੀਤਾ ਲੀ ਲੈਸਨ ਸਕੂਲ ਸੀ.ਬੀ.ਐਸ.ਈ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ ਕੀਤਾ
Publish Date: Sat, 14 Feb 2026 10:04 PM (IST)
Updated Date: Sat, 14 Feb 2026 10:06 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਪ੍ਰੀਤਾ ਲੀ ਲੈਸਨ ਸਕੂਲ ਵਿਚ ਰਾਸ਼ਟਰੀ ਸਿੱਖਿਆ ਨੀਤੀ 2020 ਤੇ ਰਾਸ਼ਟਰੀ ਪਾਠਕ੍ਰਮ ਢਾਂਚਾ-ਫਾਊਂਡੇਸ਼ਨਲ ਸਟੇਜ 2022 ਦੇ ਅਨੁਸਾਰ ਸੀਬੀਐਸਈ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਸੰਚਾਲਨ ਮਾਨਯੋਗ ਰਿਸੋਰਸ ਪਰਸਨ ਹਰਲੀਨ ਕੌਰ ਤੇ ਰੋਮਾ ਦੁੱਲਤ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ 3 ਤੋਂ 8 ਸਾਲ ਦੇ ਬੱਚਿਆਂ ਲਈ ਵਿਕਾਸ ਅਨੁਕੂਲ ਸਿੱਖਣ ਵਿਧੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਵਰਕਸ਼ਾਪ ਵਿਚ ਰਟਨ-ਆਧਾਰਿਤ ਸਿੱਖਿਆ ਤੋਂ ਹਟ ਕੇ ਅਨੁਭਵਾਤਮਕ, ਖੇਡ-ਆਧਾਰਿਤ ਤੇ ਯੋਗਤਾ-ਆਧਾਰਿਤ ਸਿੱਖਣ ਤੇ ਜ਼ੋਰ ਦਿੱਤਾ ਗਿਆ। ਰਿਸੋਰਸ ਪਰਸਨ ਨੇ 5 3 3 4 ਢਾਂਚੇ ਵਿਚ ਫਾਉਂਡੇਸ਼ਨਲ ਸਟੇਜ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਬੱਚਿਆਂ ਦੇ ਬੌਧਿਕ, ਭਾਸ਼ਾਈ, ਸਮਾਜਿਕ-ਭਾਵਨਾਤਮਕ ਤੇ ਸਰੀਰਿਕ ਵਿਕਾਸ ਤੇ ਧਿਆਨ ਦੇਣ ਦੀ ਲੋੜ ਬਾਰੇ ਜਾਣਕਾਰੀ ਦਿੱਤੀ। ਸਕੂਲ ਦੀ ਮੈਨੇਜਿੰਗ ਡਾਇਰੈਕਟਰ ਡੌਲੀ ਸਿੰਘ ਨੇ ਵਰਕਸ਼ਾਪ ਦੇ ਸਫਲ ਆਯੋਜਨ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਐੱਨਈਪੀ 2020 ਦੇ ਅਨੁਸਾਰ ਪ੍ਰਾਰੰਭਿਕ ਸਿੱਖਿਆ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਸਕੂਲ ਦੀ ਪ੍ਰਿੰਸੀਪਲ ਮੀਨਾਕਸ਼ੀ ਸਿਆਲ ਨੇ ਕਿਹਾ ਕਿ ਇਸ ਵਰਕਸ਼ਾਪ ਨੇ ਅਧਿਆਪਕਾ ਨੂੰ ਖੁਸ਼ਗਵਾਰ, ਸਮਾਵੇਸ਼ੀ ਤੇ ਵਿਕਾਸ ਅਨੁਕੂਲ ਸਿੱਖਣ ਵਾਤਾਵਰਣ ਬਣਾਉਣ ਲਈ ਪ੍ਰੇਰਿਤ ਕੀਤਾ ਹੈ। ਇਹ ਵਰਕਸ਼ਾਪ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਪ੍ਰੇਰਣਾਦਾਇਕ ਰਹੀ, ਜਿਸ ਨੇ ਸਕੂਲ ਦੀ ਐੱਨਈਪੀ ਅਨੁਕੂਲ ਸਿੱਖਿਆ ਨੂੰ ਲਾਗੂ ਕਰਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ।