ਪ੍ਰੀਤਾ ਲੀ ਲੈਸਨ ਸਕੂਲ ਵੱਲੋਂ ਬਾਰ੍ਹਵੀਂ ਕਲਾਸ ਨੂੰ ਵਿਦਾਈ ਪਾਰਟੀ
ਪ੍ਰੀਤਾ ਲੀ ਲੈਸਨ ਸਕੂਲ ਵੱਲੋਂ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਲਈ ਵਿਦਾਈ ਸਮਾਰੋਹ
Publish Date: Sun, 15 Feb 2026 10:17 PM (IST)
Updated Date: Sun, 15 Feb 2026 10:21 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਪ੍ਰੀਤਾ ਲੀ ਲੈਸਨ ਸਕੂਲ ਵਿਚ ਕਲਾਸ ਬਾਰ੍ਹਵੀਂ ਦੇ ਵਿਦਿਆਰਥੀਆਂ ਦੇ ਸਨਮਾਨ ਵਿੱਚ ਭਵਿਆ ਵਿਦਾਈ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਵਿਦਿਆਰਥੀਆਂ ’ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕਰਕੇ ਕੀਤੀ ਗਈ। ਕਲਾਸ ਗਿਆਰਵੀਂ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਤੇ ਸਮਰਪਣ ਨਾਲ ਸਮਾਰੋਹ ਦਾ ਆਯੋਜਨ ਕੀਤਾ ਤੇ ਸੁੰਦਰ ਨਾਚ ਤੇ ਸੰਗੀਤਕ ਪੇਸ਼ਕਾਰੀਆਂ ਰਾਹੀਂ ਯਾਦਗਾਰ ਪਲਾਂ ਨੂੰ ਜੀਵੰਤ ਕੀਤਾ। ਸਕੂਲ ਦੀ ਹੈੱਡ ਗਰਲ ਮਾਨਿਆ ਭਟਨਾਗਰ ਨੇ ਆਪਣੇ ਭਾਵਪੂਰਣ ਸ਼ਬਦਾਂ ਰਾਹੀਂ ਪ੍ਰਬੰਧਨ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੇ ਮਾਰਗਦਰਸ਼ਨ ਤੇ ਯੋਗਦਾਨ ਲਈ ਸਨਮਾਨ ਪ੍ਰਗਟਾਇਆ। ਸਮਾਰੋਹ ਦਾ ਖਾਸ ਆਕਰਸ਼ਣ “ਦਿ ਫਾਈਨਲ ਸਟੈਪ ਸੈਰੇਮਨੀ” ਸੀ, ਜਿਸ ਵਿਚ ਹਰ ਵਿਦਿਆਰਥੀ ਨੂੰ ਉਸਦੇ ਵਿਲੱਖਣ ਗੁਣਾਂ ਅਤੇ ਯੋਗਦਾਨ ਲਈ ਵਿਅਕਤੀਗਤ ਸਨਮਾਨ-ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੈਨੇਜਿੰਗ ਡਾਇਰੈਕਟਰ, ਮਿਸ ਡੌਲੀ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਆਤਮਵਿਸ਼ਵਾਸ ਤੇ ਦ੍ਰਿੜਤਾ ਨਾਲ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ, ਮਿਸ ਮੀਨਾਕਸ਼ੀ ਸਿਆਲ ਨੇ ਵਿਦਿਆਰਥੀਆਂ ਦੀਆਂ ਉਪਲਬਧੀਆਂ ਤੇ ਮਾਣ ਪ੍ਰਗਟਾਇਆ ਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।