ਪ੍ਰਭਦੀਪ ਰਤਨਪਾਲ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ
ਪ੍ਰਭਦੀਪ ਰਤਨਪਾਲ ਜੋਨ ਖਾਲੂ ਤੋਂ ਬਲਾਕ ਸੰਮਤੀ ਦੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ
Publish Date: Wed, 03 Dec 2025 09:18 PM (IST)
Updated Date: Wed, 03 Dec 2025 09:20 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਬਲਾਕ ਫੱਤੂਢੀਂਗਾ ਦੇ ਖਾਲੂ ਜ਼ੋਨ ਤੋਂ ਨੌਜਵਾਨ ਪ੍ਰਭਦੀਪ ਰਤਨਪਾਲ ਬਲਾਕ ਸੰਮਤੀ ਲਈ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਇਸ ਜ਼ੋਨ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਪ੍ਰਭਦੀਪ ਰਤਨਪਾਲ ਇਸ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਰਤਨਪਾਲ ਨੇ ਦੱਸਿਆ ਕਿ ਪਿੰਡ ਖਾਲੂ, ਕੋਲੀਆਂਵਾਲ, ਸ਼ਾਹਪੁਰ ਡੋਗਰਾ, ਮਜਾਹਦਪੁਰ, ਗੋਪੀਪੁਰ, ਝੁਗੀਆਂ ਗੁਲਾਮ, ਰਤਾ ਕਦੀਮ, ਦੇਵਲਾਂਵਾਲ, ਮਿਠੜਾ, ਸੁਖੀਆ ਨੰਗਲ ਅਤੇ ਸੰਧਰ ਜਗੀਰ ਆਦਿ 11 ਪਿੰਡਾਂ ਦੇ ਵੋਟਰ ਮੇਰੀ ਜਿੱਤ ਦਾ ਹਿੱਸਾ ਬਣਨਗੇ। ਉਨ੍ਹਾਂ ਆਖਿਆ ਕਿ ਪਿਛਲੀ ਟਰਮ ਦੌਰਾਨ ਵੀ ਮੈਂ ਬਤੌਰ ਬਲਾਕ ਸੰਮਤੀ ਮੈਂਬਰ ਆਪਣੇ ਜ਼ੋਨ ਦੇ ਪਿੰਡਾਂ ਦੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਾਮਲ ਹੁੰਦਾ ਆਇਆ ਹਾਂ ਅਤੇ ਜੇ ਜ਼ੋਨ ਖਾਲੂ ਤੋਂ ਲੋਕ ਮੈਨੂੰ ਮੁੜ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਮੈਂ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਾਮਲ ਹੁੰਦਾ ਰਹਾਂਗਾ। ਉਨ੍ਹਾਂ ਕਿਹਾ ਕਿ ਉਹ ਆਪਣੇ ਜ਼ੋਨ ਤੋਂ ਜਿੱਤ ਕੇ ਬਲਾਕ ਸੰਮਤੀ ਮੈਂਬਰ ਦੀ ਸੀਟ ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੀ ਝੋਲ਼ੀ ਵਿਚ ਪਾਉਣਗੇ।