ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇ ਟਰੈਕ ‘ਪੰਜਾਬ’ ਦਾ ਪੋਸਟਰ ਜਾਰੀ
ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇ ਟਰੈਕ ‘ਪੰਜਾਬ’ ਦਾ ਪੋਸਟਰ ਪ੍ਰਮੋਸ਼ਨ ਜਾਰੀ
Publish Date: Thu, 04 Dec 2025 07:43 PM (IST)
Updated Date: Thu, 04 Dec 2025 07:44 PM (IST)

ਸਟੇਟ ਐਵਾਰਡੀ ਰੌਸ਼ਨ ਖੈੜਾ ਨੇ ਸ਼ੇਰਪੁਰੀ ਨੂੰ ਦਿੱਤਾ ਅਸ਼ੀਰਵਾਦ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ ਪੰਜਾਬ ਦਾ ਪੋਸਟਰ ਨਾਇਨ ਟੈਨ ਕੈਫੇ ਕਪੂਰਥਲਾ ਵਿਖੇ ਸਰਪੰਚ ਅਵਤਾਰ ਸਿੰਘ ਭੌਰ, ਉੱਘੇ ਸ਼ਾਇਰ ਅਤੇ ਗੀਤਕਾਰ ਕੰਵਰ ਇਕਬਾਲ ਅਤੇ ਬਲਦੇਵ ਸਿੰਘ ਬਾਜਵਾ ਪੰਜਾਬੀ ਮੀਡੀਆ ਜਰਮਨੀ ਵੱਲੋਂ ਸਾਂਝੇ ਤੌਰ ’ਤੇ ਜਾਰੀ ਕੀਤਾ ਗਿਆ। ਇਸ ਮੌਕੇ ਸਟੇਟ ਐਵਾਰਡੀ ਰੌਸ਼ਨ ਖੈੜਾ ਨੇ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੂੰ ਪੰਜਾਬ ਟਰੈਕ ਦੀ ਚੜਦੀ ਕਲਾ ਲਈ ਆਪਣਾ ਆਸ਼ੀਰਵਾਦ ਦਿੱਤਾ। ਇਸ ਮੌਕੇ ਸਰਪੰਚ ਬਲਦੇਵ ਸਿੰਘ ਬਾਜਵਾ ਪੰਜਾਬੀ ਮੀਡੀਆ ਜਰਮਨੀ ਨੇ ਦੱਸਿਆ ਕਿ ਇਸ ਟਰੈਕ ਦਾ ਵੀਡੀਓ ਪਿੰਡ ਭੌਰ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਭੌਰ ਦੇ ਸਹਿਯੋਗ ਨਾਲ ਸਰਪੰਚ ਅਵਤਾਰ ਸਿੰਘ ਭੌਰ ਵੱਲੋਂ ਬਹੁਤ ਹੀ ਵਧੀਆ ਸ਼ੂਟ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਵੱਲੋਂ ਇਸ ਟਰੈਕ ਨੂੰ ਬਹੁਤ ਹੀ ਸਾਫ਼ ਸੁਥਰੀ ਕਲਮ ਨਾਲ ਲਿਖਿਆ ਅਤੇ ਸੁਰੀਲੀ ਤੇ ਬੁਲੰਦ ਆਵਾਜ਼ ਵਿਚ ਗਾਇਆ ਹੈ। ਇਹ ਟਰੈਕ ਗੁਰਮੀਤ ਸਿੰਘ ਝੀਤਾ ਯੂਏਈ ਦੀ ਪਿਆਰੀ ਪੇਸ਼ਕਸ਼ ਅਤੇ ਬੀਐੱਸ ਹਿੱਟ ਪੰਜਾਬੀ ਕੰਪਨੀ ਦੇ ਬੈਨਰ ਹੇਠ ਯੂਟਿਊਬ ਸ਼ੋਸ਼ਲ ਮੀਡੀਆ ’ਤੇ ਰਿਲੀਜ਼ ਹੋ ਚੁੱਕਾ ਹੈ। ਇਸ ਦਾ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ-ਅਮਿਤ ਦੀ ਜੋੜੀ (ਸੁਲਤਾਨਪੁਰ ਲੋਧੀ) ਨੇ ਬਹੁਤ ਹੀ ਬਾਕਮਾਲ ਸੰਗੀਤ ਨਾਲ ਸ਼ਿੰਗਾਰਿਆ ਹੈ ਅਤੇ ਵੀਡਿਓ ਐਡੀਟਰ-ਡਾਇਰੈਕਟਰ ਕੁਲਦੀਪ ਸਿੰਘ ਸ਼ਾਹਕੋਟ ਵੱਲੋਂ ਬਹੁਤ ਹੀ ਵਧੀਆ ਅਤੇ ਸੁਚੱਜੇ ਢੰਗ ਨਾਲ ਤਿਆਰ ਕੀਤਾ ਗਿਆ ਹੈ। ਇਸ ਮੌਕੇ ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ, ਸਰਪੰਚ ਅਵਤਾਰ ਸਿੰਘ ਭੌਰ, ਕੌਮਾਂਤਰੀ ਸ਼ਾਇਰ ਅਤੇ ਗੀਤਕਾਰ ਕੰਵਰ ਇਕਬਾਲ ਸਿੰਘ ਕਪੂਰਥਲਾ, ਪ੍ਰੋ ਰੌਸ਼ਨ ਖੈੜਾ ਉੱਘੇ ਸਿੱਖਿਆ ਸਾਸ਼ਤਰੀ ਅਤੇ ਸਟੇਟ ਐਵਾਰਡੀ, ਗੁਰਮੀਤ ਸਿੰਘ ਝੀਤਾ ਯੂਏਈ, ਤੇਜਬੀਰ ਸਿੰਘ ਮੈਂਬਰ, ਗੁਰਦੀਪ ਸਿੰਘ ਸੰਧੂ ਪ੍ਰਸਿੱਧ ਕੱਬਡੀ ਕੋਚ ਅਠੌਲਾ, ਮਾਸਟਰ ਕੁਲਵਿੰਦਰ ਸਿੰਘ ਚਾਹਲ, ਕੰਪਨੀ ਪ੍ਰੋਡਿਊਸਰ ਹਰਮਨ ਸ਼ੇਰਪੁਰੀ, ਐਡਵੋਕੇਟ ਮਨਜੀਤ ਸਿੰਘ ਕਪੂਰਥਲਾ ਆਦਿ ਹਾਜ਼ਰ ਸਨ ਅਤੇ ਇਨ੍ਹਾਂ ਸਾਰਿਆਂ ਵੱਲੋਂ ਪੂਰੀ ਟੀਮ ਨੂੰ ਮੁਬਾਰਕਾਂ ਦਿੱਤੀਆਂ।