ਸ਼ੋਭਾ ਯਾਤਰਾ ਸਬੰਧੀ ਰੂਟ ਡਾਈਵਰਟ ਕੀਤਾ : ਐੱਸਪੀ
ਪੁਲਿਸ ਪ੍ਰਸ਼ਾਸਨ ਨੇ ਸ਼ੋਭਾ ਯਾਤਰਾ ਸਬੰਧੀ ਰੂਟ ਕੀਤਾ ਡਾਈਵਰਟ,ਐਸ ਪੀ ਮਾਧਵੀ ਸ਼ਰਮਾ
Publish Date: Thu, 29 Jan 2026 07:53 PM (IST)
Updated Date: Thu, 29 Jan 2026 07:55 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649 ਵਾਂ ਪ੍ਰਕਾਸ਼ ਦਿਹਾੜਾ ਮਿਤੀ 1 ਫ਼ਰਵਰੀ ਦਿਨ ਐਤਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸ੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਫਗਵਾੜਾ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਦੇ ਸਬੰਧ ਵਿਚ ਸ਼ਹਿਰ ਫਗਵਾੜਾ ਵਿਖੇ ਮਿਤੀ 31 ਜਨਵਰੀ ਦਿਨ ਸ਼ਨੀਵਾਰ ਨੂੰ ਸ੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ ਜੀਟੀ ਰੋਡ ਫਗਵਾੜਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਸੰਪਰਦਾਇ ਨਾਲ ਸਬੰਧਤ ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਉਨ੍ਹਾਂ ਸ਼ੋਭਾ ਯਾਤਰਾ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲਿਸ ਤੇ ਸੰਗਤ ਦਾ ਸਹਿਯੋਗ ਮੰਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ੋਭਾ ਯਾਤਰਾ ਵਿਚ ਫਗਵਾੜਾ ਤੇ ਆਸਪਾਸ ਦੇ ਪਿੰਡਾਂ ਤੋਂ 30 ਹਜ਼ਾਰ ਦੇ ਕਰੀਬ ਸੰਗਤ ਦੇ ਆਉਣ ਦੀ ਸੰਭਾਵਨਾ ਹੈ। ਸ਼ੋਭਾ ਯਾਤਰਾ ਸਮੇਂ ਟ੍ਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਤੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸਹੀ ਰੱਖਣ ਲਈ ਮਿਤੀ 31 ਜਨਵਰੀ ਦਿਨ ਸ਼ਨੀਵਾਰ ਨੂੰ ਸ਼ੋਭਾ ਯਾਤਰਾ ਵਾਲੇ ਦਿਨ ਸਵੇਰੇ ਬਾਰਾਂ ਵਜੇ ਤੋਂ ਲੈ ਕੇ ਅੱਠ ਵਜੇ ਤੱਕ ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਨਕੋਦਰ, ਨਵਾਂਸ਼ਹਿਰ ਸਾਈਡ ਤੋਂ ਫਗਵਾੜਾ ਸ਼ਹਿਰ ਨੂੰ ਆਉਣ ਵਾਲੇ ਹੈਵੀ ਲਾਈਟ ਵਹੀਕਲਾਂ ਦਾ ਰੂਟ ਪਲਾਨ ਤਿਆਰ ਕੀਤਾ ਗਿਆ ਹੈ। ਫਗਵਾੜਾ ਆਉਣ ਵਾਲੇ ਯਾਤਰੀ ਇਸ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਕੇ ਸ਼ੋਭਾ ਯਾਤਰਾ ਦੇ ਬਾਹਰੋਂ-ਬਾਹਰ ਆਪਣੇ ਸਫਰ ਨੂੰ ਪੂਰਾ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਹੈਵੀ ਵਹੀਕਲ ਜਲੰਧਰ ਤੋਂ ਲੁਧਿਆਣਾ ਸਾਈਡ ਵੱਲ ਜਾਣ ਵਾਲੀ ਟ੍ਰੈਫਿਕ ਤਲਣ-ਸਲੇਮਪੁਰ ਅੰਡਰਬ੍ਰਿਜ ਤੋਂ ਹੁੰਦੇ ਹੋਏ ਮੈਕਡੋਨਲ ਜਮਸ਼ੇਰ ਜੰਡਿਆਲਾ ਤੋਂ ਨੂਰਮਹਿਲ-ਫਿਲੌਰ ਤੋਂ ਹੁੰਦੇ ਹੋਏ ਲੁਧਿਆਣਾ ਹਵੇਲੀ ਢਾਬਾ ਤੋਂ ਯੂ-ਟਰਨ ਅੱਗੇ ਪਟਵਾਰੀ ਢਾਬਾ ਸਾਈਡ ਰੋਡ ਜਮਸ਼ੇਰ-ਜੰਡਿਆਲਾ ਤੋਂ ਨੂਰਮਹਿਲ-ਫਿਲੌਰ ਤੋਂ ਹੁੰਦੇ ਹੋਏ ਲੁਧਿਆਣਾ ਤੇ ਰਾਮਾਮੰਡੀ ਤੋਂ ਜਲੰਧਰ ਕੈਂਟ-ਜਮਸ਼ੇਰ-ਜੰਡਿਆਲਾ-ਨੂਰਮਹਿਲ-ਫਿਲੌਰ ਤੋਂ ਹੁੰਦੇ ਹੋਏ ਲੁਧਿਆਣਾ ਜਾ ਸਕੇਗੀ। ਲਾਈਟ ਵਹੀਕਲ ਮੇਹਟਾਂ ਬਾਈਪਾਸ ਹੁੰਦੇ ਹੋਏ ਭੁੱਲਾਰਾਈ ਚੌਕ, ਮੇਹਲੀ ਬਾਈਪਾਸ, ਬੰਗਾ ਚੁੰਗੀ, ਬਸਰਾ ਪੈਲੇਸ ਤੋਂ ਪਿੰਡ ਖੋਥੜਾਂ ਹੁੰਦੀ ਹੋਈ ਬੋਹੜ ਵਾਲਾ ਚੌਕ ਮੁਹੱਲਾ ਪੀਪਾਰੰਗੀ ਤੋਂ ਹੁੰਦੇ ਹੋਏ ਉਂਕਾਰ ਨਗਰ ਰੋਡ ਤੋਂ ਹੁੰਦੇ ਹੋਏ ਜੇਸੀਟੀ ਮਿੱਲ ਸਲਿੱਪ ਰੋਡ ਫਗਵਾੜਾ ਤੋਂ ਮੇਨ ਜੀ ਟੀ ਰੋਡ ’ਤੇ ਜਾ ਸਕਦੇ ਹਨ। ਲੁਧਿਆਣਾ ਤੋਂ ਜਲੰਧਰ ਸਾਈਡ ਆਉਣ ਵਾਲੀ ਟ੍ਰੈਫਿਕ ਹੈਵੀ ਵਹੀਕਲ ਫਿਲੌਰ ਤੋਂ ਨੂਰਮਹਿਲ-ਜੰਡਿਆਲਾ ਤੋਂ ਹੁੰਦੇ ਹੋਏ ਜਲੰਧਰ-ਗੁਰਾਇਆ ਜੰਡਿਆਲਾ ਤੋਂ ਹੁੰਦੇ ਹੋਏ ਜਲੰਧਰ ਲਾਈਟ ਵਹੀਕਲ ਡਾਈਵਰਸ਼ਨ ਪਿੰਡ ਮੌਲੀ ਨੰਗਲ ਖੇੜਾ ਕਲੋਨੀ ਗੋਬਿੰਦਪੁਰਾ ਪੁਲੀ ਤੋਂ ਹੁੰਦੇ ਹੋਏ ਧਿਆਨ ਸਿੰਘ ਕਲੋਨੀ ਗੇਟ ਗੋਬਿੰਦਪੁਰਾ ਤੋਂ ਹੁੰਦੇ ਹੋਏ ਹਦੀਆਬਾਦ ’ਚੋਂ ਗੰਢਵਾਂ ਹਰਦਾਸਪੁਰ ਤੋਂ ਹੁੰਦੇ ਹੋਏ ਐੱਲਪੀਯੂ ਜਾ ਸਕਣਗੇ। ਨਕੋਦਰ-ਜੰਡਿਆਲਾ ਸਾਈਡ ਤੋਂ ਫਗਵਾੜਾ ਸਾਈਡ ਤੋਂ ਹੁੰਦੇ ਹੋਏ ਹੁਸ਼ਿਆਰਪੁਰ-ਨਵਾਂਸ਼ਹਿਰ ਸਾਈਡ ਨੂੰ ਜਾਣ ਵਾਲੀ ਟ੍ਰੈਫਿਕ ਹੈਵੀ ਵਹੀਕਲ ਜੰਡਿਆਲਾ ਤੋਂ ਹੁੰਦੇ ਹੋਏ ਮੈਕਡੋਨਲ ਮੇਨ ਜੀਟੀ ਰੋਡ ਤੋਂ ਹੁੰਦੇ ਹੋਏ ਮੇਹਟਾਂ ਬਾਈਪਾਸ ਤੋਂ ਭੁੱਲਾਰਾਈ ਚੌਕ ਤੋਂ ਹੁਸ਼ਿਆਰਪੁਰ ਤੋਂ ਨਵਾਂਸ਼ਹਿਰ ਸਾਈਡ ਲਾਈਟ ਵਹੀਕਲ ਹਦੀਆਬਾਦ ਚੌਕ ਤੋਂ ਗੰਢਵਾ ਮੇਹਟਾਂ ਫਿਰ ਮੇਹਟਾਂ ਬਾਈਪਾਸ ਭੁਲਰਾਈ ਚੌਂਕ ਤੋਂ ਹੁੰਦੇ ਹੋਏ ਭੁੱਲਾਰਾਈ ਚੌਕ ਤੋਂ ਹੁਸ਼ਿਆਰਪੁਰ ਤੇ ਨਵਾਂਸ਼ਹਿਰ-ਸਰਹਾਲੀ-ਦਾਦੂਵਾਲ-ਰਾਏਪੁਰ-ਫਰਾਲਾ-ਮਹੇੜੂ ਤੋਂ ਚਹੇੜੂ ਅੰਡਰਬ੍ਰਿਜ ਮੇਹਟਾਂ ਬਾਈਪਾਸ ਗੋਲ ਚੌਕ ਤੋਂ ਹੁੰਦੇ ਹੋਏ ਭੁੱਲਾਰਾਈ ਚੌਕ ਹੁਸ਼ਿਆਰਪੁਰ ਤੇ ਨਵਾਂਸ਼ਹਿਰ ਜਾ ਸਕਣਗੇ। ਬੰਗਾ ਸਾਈਡ ਤੋਂ ਆਉਣ ਵਾਲੀ ਜਲੰਧਰ ਜਾਣ ਵਾਲੀ ਟ੍ਰੈਫਿਕ ਮੇਹਲੀ ਬਾਈਪਾਸ ਫਲਾਈਓਵਰ ਤੋਂ ਮੇਹਟਾ ਬਾਈਪਾਸ ਹੁੰਦੇ ਹੋਏ ਜਲੰਧਰ ਜਾ ਸਕੇਗੀ। ਐੱਸਪੀ ਮਾਧਵੀ ਸ਼ਰਮਾ ਨੇ ਸ਼ੋਭਾ ਯਾਤਰਾ ਵਾਲੇ ਦਿਨ ਸਮੂਹ ਯਾਤਰੀਆਂ ਨੂੰ ਇਸ ਰੂਟ ਪਲ਼ਾਨ ਰਾਹੀ ਨਿਰਵਿਘਨ ਯਾਤਰਾ ਕਰਨ ਦੀ ਅਪੀਲ ਕੀਤੀ।