ਖਿਡਾਰੀ ਖੇਡਾਂ ਨਾਲ ਜੁੜ ਕੇ ਵੀ ਬਣਾ ਸਕਦੇ ਹਨ ਵਧੀਆ ਕੈਰੀਅਰ : ਰਾਜੀਵ ਵਾਲੀਆ
ਖਿਡਾਰੀ ਖੇਡਾਂ ਨਾਲ ਜੁੜੇ ਰਹਿ ਕੇ ਵੀ ਵਧੀਆ ਕੈਰੀਅਰ ਬਣਾ ਸਕਦੇ ਹਨ : ਰਾਜੀਵ ਵਾਲੀਆ
Publish Date: Sat, 10 Jan 2026 09:34 PM (IST)
Updated Date: Sat, 10 Jan 2026 09:36 PM (IST)
--ਸਪੀਡ ਬਾਲ ਦੇ ਚੁਣੇ ਹੋਏ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਸਪੀਡ ਬਾਲ ਐਸੋਸੀਏਸ਼ਨ ਆਫ ਇੰਡੀਆ ਵਲੋਂ ਦਿੱਲੀ ਵਿਚ ਤੀਜੀ ਅੰਤਰਰਾਸ਼ਟਰੀ ਓਪਨ ਸਪੀਡ ਬਾਲ ਡਬਲਜ ਟੂਰਨਾਮੈਂਟ ਚੋਣ ਪ੍ਰੀਖਿਆ ਜਨਰਲ ਸਕੱਤਰ ਵਿਸ਼ਾਲ ਸਿੰਘ ਦੀ ਅਗਵਾਈ ਵਿਚ ਕਰਵਾਈ ਗਈ। ਇਸ ਚੋਣ ਪ੍ਰੀਖਿਆ ਵਿਚ ਵੱਖ-ਵੱਖ ਰਾਜਾਂ ਦੇ ਸਪੀਡ ਬਾਲ ਖਿਡਾਰੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਯੁਵਾ ਖੇਡ ਭਲਾਈ ਬੋਰਡ ਦੇ ਪ੍ਰਧਾਨ ਰਾਜੀਵ ਵਾਲੀਆ ਨੇ ਦੱਸਿਆ ਕਿ ਇਸ ਚੋਣ ਪ੍ਰੀਖਿਆ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਅੰਤਰਾਸ਼ਟਰੀ ਓਪਨ ਸਪੀਡ ਬਾਲ ਡਬਲਜ਼ ਟੂਰਨਾਮੈਂਟ ਵਿਚ ਭਾਗ ਲੈਣਗੇ। ਉਨ੍ਹਾਂ ਨੇ ਪੰਜਾਬ ਦੇ ਚੁਣੇ ਖਿਡਾਰੀ ਬਲਜੀਤ ਸਿੰਘ, ਅੰਸ਼ਪ੍ਰੀਤ ਸਿੰਘ ਅਤੇ ਜਪਨਜੋਤ ਸਿੰਘ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਖਿਡਾਰੀ ਖੇਡਾਂ ਨਾਲ ਜੁੜੇ ਰਹਿ ਕੇ ਵੀ ਵਧੀਆ ਕੈਰੀਅਰ ਬਣਾ ਸਕਦੇ ਹਨ ਅਤੇ ਆਪਣਾ ਨਾਮ ਰੌਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਮਾਤਾ-ਪਿਤਾ ਵੀ ਆਪਣੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਖੇਡਾਂ ਦੇ ਨਾਲ ਜੋੜ ਰਹੇ ਹਨ ਕਿਉਂਕਿ ਘਰ ਵਿਚ ਰਹਿ ਕੇ ਬੱਚੇ ਮੋਬਾਇਲ ਫੋਨ ਉੱਤੇ ਆਪਣਾ ਜ਼ਿਆਦਾ ਸਮਾਂ ਬਤੀਤ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ਅਤੇ ਸੰਗਤ ਉੱਤੇ ਗਲਤ ਪ੍ਰਭਾਵ ਪੈ ਰਿਹਾ ਹਨ। ਇਸ ਮੌਕੇ ਬਲਵਿੰਦਰ ਸਿੰਘ, ਗੁਰਚਰਨ ਸਿੰਘ, ਸੁਖਦੀਪ ਸਿੰਘ, ਰੇਹਾਨ, ਜਸਵਿੰਦਰ, ਮਨਦੀਪ ਸਿੰਘ ਆਦਿ ਸ਼ਾਮਲ ਹੋਏ।