ਕ੍ਰਿਸਮਿਸ ਦੌਰਾਨ ਸਹਿਯੋਗ ਦੇਣ ਵਾਲੀ ਸ਼ਖਸ਼ੀਅਤਾਂ ਨੂੰ ਕੀਤਾ ਸਨਮਾਨਤ
ਕ੍ਰਿਸਮਿਸ ਸਮਾਗਰ ਦੌਰਾਨ ਸਹਿਯੋਗ ਦੇਣ ਵਾਲੀ ਸ਼ਖਸ਼ੀਅਤਾਂ ਨੂੰ ਕੀਤਾ ਗਿਆ ਸਨਮਾਨਤ
Publish Date: Tue, 30 Dec 2025 09:51 PM (IST)
Updated Date: Tue, 30 Dec 2025 09:53 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪਵਿੱਤਰ ਮਸੀਹ ਕਲੀਸੀਆ ਦਬੁਰਜੀ ਚਰਚ ਵਿਖੇ ਚਰਚ ਦੇ ਮੁੱਖ ਪਾਸਟਰ ਸਮਾਊਨ ਨਈਯਰ ਦੀ ਅਗੁਵਾਈ ਹੇਠ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਚਰਚ ਨਾਲ ਜੁੜੀਆਂ ਸੰਗਤਾਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਸ ਮੌਕੇ ਪਾਸਟਰ ਸਮਾਊਨ ਨੇ ਕਿਹਾ ਕਿ ਕ੍ਰਿਸਮਿਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਜਿਥੇ ਇਸ ਵਾਰ ਭਾਈਚਾਰੇ ਦੀ ਭਾਵਨਾ ਦੇਖਣ ਨੂੰ ਮਿਲੀ, ਉਥੇ ਹੀ ਸਮਾਗਮ ਚ ਸ਼ਾਮਲ ਸ਼ੰਗਤਾਂ ਦੇ ਜੋਸ਼ ਅਤੇ ਉਤਸ਼ਾਹ ਨੂੰ ਦੇਖ ਨੂੰ ਮਨ ਨੂੰ ਬਹੁਤ ਖੁਸ਼ੀ ਮਿਲੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪ੍ਰਭੂ ਯਿਸ਼ੂ ਜੀ ਦੇ ਉਪਦੇਸ਼ਾਂ ‘ਪ੍ਰੇਮ, ਭਾਈਚਾਰੇ ਅਤੇ ਸੇਵਾ’ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ ਹੈ। ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਚਰਚ ਦੀਆਂ ਧਾਰਮਿਕ, ਸਮਾਜਿਕ ਅਤੇ ਸੇਵਾਮੁਖੀ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਯੋਗਦਾਨ ਪਾਇਆ। ਸਨਮਾਨ ਸਮਾਰੋਹ ਦੌਰਾਨ ਸਹਿਯੋਗੀ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੀ ਸੇਵਾ ਦੀ ਕਦਰ ਕੀਤੀ ਗਈ। ਇਸ ਮੌਕੇ ਪਾਸਟਰ ਸਮਾਊਨ ਨੇ ਕਿਹਾ ਕਿ ਚਰਚ ਦੀ ਤਰੱਕੀ ਅਤੇ ਸਮਾਜ ਦੀ ਭਲਾਈ ਲਈ ਸਹਿਯੋਗੀਆਂ ਦੀ ਨਿਸ਼ਕਾਮ ਸੇਵਾ ਬਹੁਤ ਮਹੱਤਵਪੂਰਨ ਹੈ ਅਤੇ ਇਹ ਸਨਮਾਨ ਹੋਰਾਂ ਲਈ ਵੀ ਪ੍ਰੇਰਣਾ ਬਣਨਗੇ। ਅਖੀਰ ਵਿਚ ਪਾਸਟਰ ਸਮਾਊਨ ਨਈਯਰ ਵੱਲੋਂ ਸਮੂਹ ਸੰਗਤ ਦੀ ਭਲਾਈ, ਸ਼ਾਂਤੀ ਅਤੇ ਸਮਾਜ ਵਿਚ ਆਪਸੀ ਪਿਆਰ ਵਧਾਉਣ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਪਾਸਟਰ ਮੋਨਿਕਾ ਨਈਯਰ, ਕਮਲੇਸ਼ ਰਾਣੀ, ਸਤਨਾਮ ਚੰਦ, ਸੋਨੀਆ, ਦੀਪਾ ਦਬੁਰਜੀ, ਹਿੰਦ ਪਾਲ, ਸਲਾਮਤ ਮਸੀਹ, ਰਜਿੰਦਰ ਟਾਂਡਾ, ਜੱਸਾ ਸ਼ੇਖੂਪੁਰ, ਧਰਮਪਾਲ ਦਬੁਰਜ਼ੀ, ਦੇਬਾ, ਮਨਦੀਪ, ਅਮੀਤ, ਅਸ਼ੋਕ, ਰੂਪ ਦਬੁਰਜੀ, ਸੇਠ ਦਬੁਰਜੀ, ਰੌਣਕੀ ਰਾਮ, ਪਰਮਾਨੰਦ, ਸਨੀ, ਬਾਬਾ ਬੋਹੜ, ਕਾਕਾ ਲੱਖਣ ਕਲਾਂ, ਦੀਪਕ, ਅਮਾਨਤ ਮਸੀਹ, ਵਿੱਕੀ ਕਰਨਲ, ਪੂਰਣ ਚੰਦ, ਰਾਜਾ, ਮਨਜਿੰਦਰ, ਅਸ਼ਵਨੀ, ਓਮ ਮਿੱਤਲ, ਪਿਆਰਾ, ਵਰਿੰਦਰ, ਰਿਸ਼ੀ, ਗਗਨ ਵਾਲੀਆ, ਪ੍ਰੇਮ, ਅਸ਼ਵਨੀ, ਰਜਨੀਸ਼, ਮਨਜੀਤ ਮਸੀਹ, ਸੋਨੀ ਰੱਤਾ, ਰਵੀ, ਫਰਾਂਸਿਸ, ਬਲਜਿੰਦਰ, ਲਵ, ਜਸਵਿੰਦਰ ਪਾਲ, ਅਵਤਾਰ ਆਦਿ ਸ਼ਾਮਲ ਹਨ।