ਵਿਰੋਧੀਆਂ ਦੀ ਝੂਠੀ ਰਾਜਨੀਤੀ ਦਾ ਜਵਾਬ ਵੋਟਾਂ ਨਾਲ ਦੇਵੇਗੀ ਆਵਾਮ : ਐਡਵੋਕੇਟ ਚੰਦੀ
ਵਿਰੋਧੀਆਂ ਦੀ ਝੂਠੀ ਰਾਜਨੀਤੀ ਦਾ ਜਵਾਬ ਵੋਟਾਂ ਨਾਲ ਦੇਵੇਗੀ ਆਵਾਮ : ਐਡਵੋਕੇਟ ਚੰਦੀ
Publish Date: Wed, 10 Dec 2025 08:50 PM (IST)
Updated Date: Thu, 11 Dec 2025 04:10 AM (IST)

* ਹਲਕਾ ਇੰਚਾਰਜ ਚੰਦੀ ਨੇ ‘ਆਪ’ ਉਮੀਦਵਾਰਾਂ ਦੇ ਹੱਕ ’ਚ ਕੀਤਾ ਪ੍ਰਚਾਰ ਕੈਪਸ਼ਨ : 10ਕੇਪੀਟੀ28,29 ਵੱਖ ਵੱਖ ਪਿੰਡਾ ’ਚ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਤੇ ਹਾਜਰ ਲੋਕ । ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਨੇੜੇ ਆਉਂਦੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਆਪ ਉਮੀਦਵਾਰਾਂ ਲਈ ਜਨ-ਸੰਪਰਕ ਮੁਹਿੰਮ ਨੂੰ ਨਵੀਂ ਰਫ਼ਤਾਰ ਦਿੱਤੀ । ਬੁੱਧਵਾਰ ਨੂੰ ਐਡਵੋਕੇਟ ਚੰਦੀ ਦੇ ਵਲੋਂ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਦੌਰਾਨ ਲੋਕਾਂ ਨੂੰ ਆਪ ਉਮੀਦਵਾਰਾ ਦਾ ਸਾਥ ਦੇਣ ਦੀ ਅਪੀਲ ਕੀਤੀ।ਦੱਸਣਯੋਗ ਹੈ ਕਿ ਆਪ ਹਲਕਾ ਇੰਚਾਰਜ ਦੇ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਚੋਣ ਮੀਟਿੰਗਾਂ ਕਰਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ।ਇਸ ਦੌਰਾਨ ਐਡਵੋਕੇਟ ਚੰਦੀ ਨੇ ਆਪਣੇ ਸੰਬੋਧਨ ਚ ਵੋਟਰਾਂ ਨੂੰ ਕਿਹਾ ਕਿ ਉਹ ਵਿਰੋਧੀ ਪਾਰਟੀਆਂ ਦੇ ਝੂਠੇ ਪ੍ਰਚਾਰ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਭੁਗਤਾਉਣ ਤਾਂ ਜੋ ਸੱਤਾ ਵਿਰੋਧੀਆਂ ਨੂੰ ਸਬਕ ਸਿਖਾਇਆ ਜਾ ਸਕੇ।ਉਹਨਾਂ ਕਿਹਾ ਕਿ ਸਾਰੇ ਹੀ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੀਆਂ ਚੋਣ ਮੀਟਿੰਗਾਂ ਵਿੱਚ ਜੁੱਟ ਰਿਹਾ ਭਾਰੀ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਸਾਰੀ ਜਨਤਾ ਨੂੰ ਸਰਬ ਪ੍ਰਵਾਨ ਹਨ ਤੇ ਆਵਾਮ ਦੀ ਇਹ ਤਾਕਤ ਵਿਰੋਧੀਆਂ ਦੇ ਮਨਸੂਬੇ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ।ਐਡਵੋਕੇਟ ਚੰਦੀ ਨੇ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਆਪਣੀ ਮਿਹਨਤ ਅਤੇ ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਸਦਕਾ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਵਿੱਚ ਵੱਡੀ ਜਿੱਤ ਪ੍ਰਾਪਤ ਕਰਨਗੇ ।