ਲੋਕ ਹੁਣ ਆਪ ਦੀ ਸਰਕਾਰ ਵੱਲੋਂ ਦਿਖਾਏ ਜੁਮਲਿਆਂ ਨੂੰ ਪਛਾਣ ਗਏ ਹਨ : ਰਾਣਾ ਗੁਰਜੀਤ ਸਿੰਘ

---ਕਾਂਗਰਸੀ ਉਮੀਦਵਾਰਾਂ ਦੇ ਹੱਕ ’ਚ ਵੋਟਾਂ ਪਾਉਂਣ ਦੀ ਕੀਤੀ ਅਪੀਲ
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ
ਸਿੱਧਵਾਂ ਦੋਨਾਂ : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਰੀਨਾ ਪਤਨੀ ਬੂਟਾ ਗਿੱਲ ਕਾਲਾ ਸੰਘਿਆ ਤੇ ਜ਼ੋਨ ਨੰਬਰ 14 ਤੋਂ ਬਲਾਕ ਸੰਮਤੀ ਸਿੱਧਵਾਂ ਦੋਨਾਂ ਤੋਂ ਉਮੀਦਵਾਰ ਕਵਿਤਾ ਦੇ ਹੱਕ ਵਿਚ ਸਿੱਧਵਾਂ ਦੋਨਾਂ ਵਿਖੇ ਚੋਣ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਹੁਰਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ ਤੇ ਲੋਕ ਹੁਣ ਆਪ ਦੇ ਜੁਮਲਿਆਂ ਨੂੰ ਪਛਾਣ ਗਏ ਹਨ। ਉਹ ਹੁਣ ਇਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਭਗਵੰਤ ਮਾਨ ਦੀ ਸਰਕਾਰ ਨੂੰ ਦੱਸ ਦੇਣਗੇ ਕਿ ਜੇ ਲੋਕ 92 ਸੀਟਾਂ ਦਿਵਾ ਕੇ ਜਿਤਾ ਸਕਦੇ ਹਨ ਤਾਂ ਉਹੀ ਲੋਕ ਚੋਣਾਂ ਦੌਰਾਨ ਆਪ ਉਮੀਦਵਾਰਾਂ ਨੂੰ ਹਰਾਉਣਾ ਵੀ ਜਾਣਦੇ ਹਨ। ਰਾਣਾ ਹੁਰਾਂ ਕਿਹਾ ਕਿ ਇਕ ਕਾਂਗਰਸ ਸਰਕਾਰ ਹੀ ਹੈ ਜਿਹੜੀ ਗਰੀਬਾਂ ਦੇ ਹੱਕਾਂ ਦੀ ਰਾਖੀ ਲਈ ਤਿਆਰ ਰਹਿੰਦੀ ਹੈ। ਮਾਨ ਸਰਕਾਰ ਨੇ ਗਰੀਬਾਂ ਦੇ ਰਾਸ਼ਨ ਕਾਰਡ ਕੱਟੇ, ਕਣਕ ਵਿਚ ਕਟੌਤੀ ਕੀਤੀ ਤੇ 18 ਸਾਲ ਤੋਂ ਉਪਰ ਉਮਰ ਦੀਆਂ ਔਰਤਾਂ ਨੂੰ ਹਜ਼ਾਰ ਰੁਪਏ ਪੈਨਸ਼ਨ ਦੇਣ ਦਾ ਵਾਅਦਾ ਵੀ ਠੁੱਸ ਹੀ ਰਿਹਾ ਤੇ ਲੋਕ ਹੁਣ ਇਸ ਸਰਕਾਰ ਵੱਲੋਂ ਦਿਖਾਏ ਜੁਮਲਿਆਂ ਨੂੰ ਪਛਾਣ ਗਏ ਹਨ। ਪੰਜਾਬ ਦੀ ਮਾਨ ਸਰਕਾਰ ਲੋਕਾਂ ਨਾਲ ਧੱਕਾ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ ਤੇ ਹੁਣ ਲੋਕ ਉਨ੍ਹਾਂ ਦੀਆਂ ਗੱਲਾਂ ਵਿਚ ਨਹੀਂ ਆਉਂਣਗੇ। ਇਸ ਲਈ ਉਨ੍ਹਾਂ ਕਾਂਗਰਸੀ ਉਮੀਦਵਾਰ ਰੀਨਾ ਤੇ ਕਵਿਤਾ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਲਈ ਕਿਹਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਥਿੱਗਲੀ ਕੁਲਵੰਤ ਰਾਏ ਭੱਲਾ ਨੇ ਕਾਂਗਰਸੀ ਉਮੀਦਵਾਰ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਲਈ ਕਿਹਾ। ਇਸ ਮੌਕੇ ਸਟੇਜ ਦੀ ਕਾਰਵਾਈ ਮਾਸਟਰ ਸਰਵਨ ਸਿੰਘ ਸਿੱਧੂ ਨੇ ਚਲਾਈ। ਇਸ ਮੌਕੇ ਸੁਖਬੀਰ ਸਿੰਘ ਸੰਧੂ ਪੀਏ ਰਾਣਾ ਗੁਰਜੀਤ ਸਿੰਘ, ਸਾਬਕਾ ਵਾਈਸ ਚੇਅਰਮੈਨ ਬਲਬੀਰ ਸਿੰਘ ਬੱਲੀ, ਮੱਸਾ ਸਿੰਘ ਸਿੱਧੂ ਸਾਬਕਾ ਡੀਈਓ, ਬਹਾਦਰ ਸਿੰਘ ਸਿੱਧੂ, ਪਲਵਿੰਦਰ ਸਿੰਘ ਚੌਧਰੀ ਪ੍ਰਧਾਨ, ਅਸ਼ਵਨੀ ਕੁਮਾਰ ਸੂਦ, ਮਾਸਟਰ ਵਿਜੈ ਕੁਮਾਰ ਸ਼ਰਮਾ, ਰਖਬੀਰ ਸ਼ਰਨ ਪੱਲੀ, ਪ੍ਰੇਮ ਲਾਲ ਗਿੱਲ, ਭੂਰ ਸਿੰਘ ਗਿੱਲ, ਅਵਤਾਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਸਿੱਧੂ, ਸੰਤੋਖ ਸਿੰਘ ਨੰਬਰਦਾਰ, ਸ਼ੌਕੀਨ ਸਿੰਘ ਨੰਬਰਦਾਰ, ਲਭਪ੍ਰੀਤ ਸਿੰਘ ਖਾਲਸਾ, ਸਟਵੀਨ ਸਿੰਘ ਖਾਲਸਾ, ਪਵਨ ਕੁਮਾਰ ਪੱਲੀ, ਮਾਸਟਰ ਪ੍ਰਮੋਦ ਕੁਮਾਰ ਪੱਲੀ, ਸੋਨੂੰ ਸਿੱਧੂ, ਕਾਲੂ ਗਿੱਲ, ਅਮਰਜੀਤ ਸਿੰਘ ਸਰਪੰਚ ਭੰਡਾਲ ਦੋਨਾਂ, ਮਨਜੀਤ ਸਿੰਘ ਭੰਡਾਲ, ਹਰਭਜਨ ਸਿੰਘ ਭਲਾਈਪੁਰ, ਜਗਦੀਸ਼ ਸਿੰਘ ਬਿੱਲਾ ਭਲਾਈਪੁਰ, ਭਜਨ ਸਿੰਘ ਥਿੱਗਲੀ, ਮਨਿੰਦਰ ਸਿੰਘ ਮੰਨਾ ਸਰਪੰਚ ਕਾਲਾ ਸੰਘਿਆਂ, ਜਗਰੂਪ ਰੂਪਾ, ਜੱਗਾ ਸਿੱਧੂ, ਜੀਤਾ ਸਿੱਧੂ, ਦਲਜੀਤ ਸਿੰਘ ਸਰਪੰਚ ਬਡਿਆਲ, ਪ੍ਰਵੇਜ਼ ਅਖਤਰ ਕਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਨੇ ਰਾਣਾ ਗੁਰਜੀਤ ਸਿੰਘ ਨੂੰ ਕਾਂਗਰਸੀ ਉਮੀਦਵਾਰ ਨੂੰ ਵੱਡੀ ਲੀਡ ਨਾਲ ਆਪਣੇ ਹਲਕੇ ਤੋਂ ਜਿਤਾਉਂਣ ਦਾ ਵਾਅਦਾ ਕੀਤਾ। ਮਾਸਟਰ ਸਰਬਨ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।