ਬਾਹਰੀ ਵਿਅਕਤੀਆਂ ਨੂੰ ਚੋਣ ਵਾਲੇ ਖੇਤਰ ਛੱਡਣ ਦੇ ਹੁਕਮ
ਬਾਹਰੀ ਵਿਅਕਤੀਆਂ ਨੂੰ ਚੋਣ ਵਾਲੇ ਖੇਤਰ ਛੱਡਣ ਦੇ ਹੁਕਮ
Publish Date: Thu, 11 Dec 2025 07:47 PM (IST)
Updated Date: Fri, 12 Dec 2025 04:13 AM (IST)
ਜਨਤਕ ਚੋਣ ਮੀਟਿੰਗਾਂ ਕਰਨ ’ਤੇ ਵੀ ਪਾਬੰਦੀ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਚੋਣ ਵਾਲੇ ਖੇਤਰਾਂ ’ਚ ਬਾਹਰੀ ਵਿਅਕਤੀਆਂ ਨੂੰ ਮੌਜੂਦ ਨਾ ਰਹਿਣ ਤੇ ਜਨਤਕ ਮੀਟਿੰਗਾਂ ਕਰਨ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਕਿਹਾ ਗਿਆ ਹੈ ਕਿ ਚੋਣ ਮੁਕੰਮਲ ਹੋਣ ਦੇ ਸਮੇਂ ਤੋਂ 48 ਘੰਟੇ ਪਹਿਲਾਂ ਭਾਵ ਮਿਤੀ 12 ਦਸੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਤੋਂ ਚੋਣ ਮੁਕੰਮਲ ਹੋਣ ਤੱਕ ਭਾਵ ਮਿਤੀ 14 ਦਸੰਬਰ ਨੂੰ ਦਿਨ ਐਤਵਾਰ ਸ਼ਾਮ 4 ਵਜੇ ਤੱਕ ਸਬੰਧਤ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜਿੱਥੇ ਚੋਣਾਂ ਹੋ ਰਹੀਆਂ ਹਨ, ’ਚ ਕਿਸੇ ਵੀ ਤਰ੍ਹਾਂ ਦੀ ਜਨਤਕ ਮੀਟਿੰਗ ਕਰਨ ’ਤੇ ਪੂਰਨ ਪਾਬੰਦੀ ਹੈ। ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਚੋਣ ਵਾਲੇ ਇਲਾਕੇ ’ਚ ਬਾਹਰੀ ਵਿਅਕਤੀ, ਜੋ ਕਿ ਉਸ ਖੇਤਰ ਦਾ ਵੋਟਰ /ਵਸਨੀਕ ਨਹੀਂ ਹੈ, ਉਹ ਪੋਲਿੰਗ ਖੇਤਰ ’ਚ ਮੌਜੂਦ ਨਹੀਂ ਰਹਿਣਗੇ। ਸੀਨੀਅਰ ਪੁਲਿਸ ਕਪਤਾਨ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣਗੇ।