ਸਕੂਲ ਇੰਚਾਰਜਾਂ ਦੀ ਇਕ ਰੋਜ਼ਾ ਟ੍ਰੇਨਿੰਗ ਕਰਵਾਈ
ਮਿਸ਼ਨ ਸਮਰੱਥ 4.0 ਸਬੰਧੀ ਸਕੂਲ ਇੰਚਾਰਜਾਂ ਦੀ ਇੱਕ ਰੋਜ਼ਾ ਟ੍ਰੇਨਿੰਗ ਆਯੋਜਿਤ
Publish Date: Mon, 09 Feb 2026 08:03 PM (IST)
Updated Date: Mon, 09 Feb 2026 08:05 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ਹੇਠ ਚਲਾਏ ਜਾ ਰਹੇ “ਮਿਸ਼ਨ ਸਮਰੱਥ 4.0” ਤਹਿਤ ਬਲਾਕ ਪੱਧਰ ‘ਤੇ ਸਰਕਾਰੀ ਸਕੂਲਾਂ ਦੇ ਇੰਚਾਰਜਾਂ ਲਈ ਇਕ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿਖੇ ਕੀਤਾ ਗਿਆ। ਸੈਮੀਨਾਰ ਦੀ ਪ੍ਰਧਾਨਗੀ ਕਰਦੇ ਹੋਏ ਨੋਡਲ ਅਫਸਰ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਨੇ ਕਿਹਾ ਕਿ ਇਸ ਟ੍ਰੇਨਿੰਗ ਦਾ ਉਦੇਸ਼ ਸਕੂਲਾਂ ਵਿਚ ਵਿਦਿਆਰਥੀਆਂ ਦੀ ਪਾਠਨ-ਲਿਖਣ ਤੇ ਗਿਣਤੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਾ ਤੇ ਨਵੇਂ ਸਿੱਖਿਆ ਮਾਪਦੰਡਾਂ ਅਨੁਸਾਰ ਅਧਿਆਪਨ ਤਰੀਕਿਆਂ ਨੂੰ ਅਪਣਾਉਣਾ ਸੀ। ਉਨ੍ਹਾਂ ਕਿਹਾ ਕਿ ਮਿਸ਼ਨ ਸਮਰੱਥ 4.0 ਦਾ ਮੁੱਖ ਮੰਤਵ ਹਰ ਵਿਦਿਆਰਥੀ ਨੂੰ ਬੁਨਿਆਦੀ ਸਿੱਖਿਆ ਵਿਚ ਨਿਪੁੰਨ ਬਣਾਉਣਾ ਹੈ, ਤਾਂ ਜੋ ਉਹ ਆਗਾਮੀ ਕਲਾਸਾਂ ਵਿਚ ਭਰੋਸੇ ਨਾਲ ਅੱਗੇ ਵਧ ਸਕੇ। ਉਨ੍ਹਾਂ ਨੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਨੂੰ ਗੰਭੀਰਤਾ ਨਾਲ ਲਾਗੂ ਕਰਕੇ ਨਿਰਧਾਰਿਤ ਟੀਚਿਆਂ ਦੀ ਪ੍ਰਾਪਤੀ ਯਕੀਨੀ ਬਣਾਉਣ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਸਸ) ਹਰਜਿੰਦਰ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ ਕੁਮਾਰ ਭੱਲਾ ਦੀ ਨਿਗਰਾਨੀ ਹੇਠ ਸਫਲਤਾ ਪੂਰਵਕ ਸੰਪੰਨ ਹੋਈ। ਟ੍ਰੇਨਿੰਗ ਦੌਰਾਨ ਵਿਸ਼ੇਸ਼ ਗਿਆਨਾਂ ਵੱਲੋਂ ਮਿਸ਼ਨ ਸਮਰੱਥ 4.0 ਦੇ ਉਦੇਸ਼, ਲਕਸ਼ ਤੇ ਕਾਰਜ-ਯੋਜਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸਕੂਲ ਇੰਚਾਰਜਾਂ ਨੂੰ ਵਿਦਿਆਰਥੀਆਂ ਦੀ ਲਰਨਿੰਗ ਆਉਟਕਮ ਦੀ ਜਾਂਚ, ਰਿਮੀਡੀਅਲ ਕਲਾਸਾਂ ਦੀ ਯੋਜਨਾ ਤੇ ਨਤੀਜਾ-ਕੇਂਦ੍ਰਿਤ ਪਾਠ ਯੋਜਨਾ ਤਿਆਰ ਕਰਨ ਬਾਰੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਮੌਕੇ ‘ਤੇ ਮਾਸਟਰ ਨਰੇਸ਼ ਕੌਹਲੀ, ਦੀਦਾਰ ਸਿੰਘ, ਹਰੀਸ਼ ਕੁਮਾਰ, ਪਰਵਿੰਦਰ ਸਿੰਘ ਸੋਢੀ ਆਦਿ ਟ੍ਰੇਨਿੰਗ ਦੌਰਾਨ ਭਾਗ ਲੈਣ ਵਾਲੇ ਸਕੂਲ ਇੰਚਾਰਜਾਂ ਨੇ ਵਿਸ਼ਵਾਸ ਜਤਾਇਆ ਕਿ ਇਸ ਪ੍ਰਕਾਰ ਦੀਆਂ ਵਰਕਸ਼ਾਪਾਂ ਨਾਲ ਸਕੂਲਾਂ ਵਿਚ ਸਿੱਖਣ ਦੀ ਗੁਣਵੱਤਾ ਵਿਚ ਨਿਸ਼ਚਿਤ ਤੌਰ ‘ਤੇ ਸੁਧਾਰ ਆਵੇਗਾ। ਇਸ ਮੌਕੇ ’ਤੇ ਗੁਰਦੇਵ ਸਿੰਘ, ਮੇਜਰ ਸਿੰਘ, ਦੀਪਕ ਚਾਵਲਾ, ਮੰਗਤ ਸਿੰਘ, ਸੁਰਿੰਦਰ ਸਿੰਘ, ਵਿਜੇ ਕੁਮਾਰ, ਮਹਿੰਦਰਪਾਲ ਸਿੰਘ, ਸੁਖਦੇਵ ਸਿੰਘ, ਪਰਵਿੰਦਰ ਕੌਰ, ਹਿਤੇਸ਼ ਸ਼ਰਮਾ, ਨਿਰਮਲ ਸਿੰਘ, ਸੂਰਤ ਸਿੰਘ, ਬਲਜੀਤ ਕੌਰ, ਅਨੀਤਾ ਰਾਣੀ ਆਦਿ ਵੱਡੀ ਗਿਣਤੀ ਵਿਚ ਸਕੂਲ ਅਧਿਆਪਕਾਂ ਤੇ ਮੁਖੀਆਂ ਨੇ ਮਿਸ਼ਨ ਸਮਰੱਥ ਨੂੰ ਸਫਲ ਬਣਾਉਣ ਦਾ ਭਰੋਸਾ ਦਿੱਤਾ।