ਤੇਜ਼ ਰਫ਼ਤਾਰ ਸਕਾਰਪਿਓ ਤੇ ਮੋਟਰਸਾਈਕਲ ’ਚ ਟੱਕਰ, ਇਕ ਦੀ ਮੌਤ
ਤੇਜ਼ ਰਫ਼ਤਾਰ ਸਕਾਰਪਿਓ ਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਵਿਆਕਤੀ ਦੀ ਮੌਤ ਦੂਜਾ ਗੰਭੀਰ ਜ਼ਖਮੀਂ
Publish Date: Sun, 01 Feb 2026 07:20 PM (IST)
Updated Date: Sun, 01 Feb 2026 07:22 PM (IST)

ਦੂਜਾ ਗੰਭੀਰ ਜ਼ਖ਼ਮੀ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਕਾਲਾ ਸੰਘਿਆ ਤੋਂ ਸੁਲਤਾਨਪੁਰ ਲੋਧੀ ਰੋਡ, ਪਿੰਡ ਸੰਧੂ ਚੱਠਾ (ਜੱਲੋਵਾਲ ਮੋੜ) ਵਿਖੇ ਤੇਜ਼ ਰਫ਼ਤਾਰ ਸਕਾਰਪਿਓ ਗੱਡੀ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ, ਜਿਸ ਵਿਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵਿਚੋਂ ਇਕ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਲਵਾਈ ਦਾ ਕੰਮ ਕਰਦਾ ਵਿਅਕਤੀ ਗੰਗਾ ਰਾਮ ਤੇ ਉਸਦਾ ਸਾਥੀ, ਖਾਨੋਵਾਲ ਨਿਵਾਸੀ ਆਪਣੇ ਮੋਟਰਸਾਈਕਲ ਨੰਬਰ ਪੀਬੀ 09 ਏਸੀ 8804 ’ਤੇ ਸਵਾਰ ਸਨ। ਉਨ੍ਹਾਂ ਦੀ ਸਕਾਰਪੀਓ ਗੱਡੀ ਨਾਲ਼ ਭਿਆਨਕ ਟੱਕਰ ਹੋ ਗਈ। ਜਿਸ ਤੋਂ ਬਾਅਦ ਜ਼ਖ਼ਮੀਆਂ ਨੂੰ ਸਰਕਾਰੀ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਚ ਗੰਗਾ ਰਾਮ ਦੀ ਮੌਤ ਹੋ ਗਈ। ਮੌਕੇ ’ਤੇ ਇਕੱਤਰ ਲੋਕਾਂ ਮੁਤਾਬਕ ਮੋਟਰਸਾਈਕਲ ਸਵਾਰ ਉੱਗੀ ਵੱਲ ਨੂੰ ਜਾਣ ਲਈ ਰੋਡ ’ਤੇ ਚੜ੍ਹੇ ਤਾਂ ਸੁਲਤਾਨਪੁਰ ਵੱਲੋਂ ਆ ਰਹੀ ਤੇਜ਼ ਰਫਤਾਰ ਸਕਾਰਪੀਓ ਗੱਡੀ ਨੰਬਰ ਪੀਬੀ 09 ਏਆਰ 1979 ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਗੱਡੀ ਦੇ ਹੇਠਾਂ ਫੱਸ ਗਿਆ ਤੇ ਗੱਡੀ ਮੋਟਰਸਾਈਕਲ ਨੂੰ ਧੱਕ ਕੇ ਰੁੱਖ ਨਾਲ਼ ਟਕਰਾ ਗਈ। ਹਾਦਸੇ ਵਿਚ ਮ੍ਰਿਤਕ ਵਿਅਕਤੀ ਦੇ ਸਾਥੀ ਦੀ ਲੱਤ ਬੁਰੀ ਤਰਾਂ ਟੁੱਟ ਗਈ ਤੇ ਹੋਰ ਵੀ ਗੰਭੀਰ ਸੱਟਾਂ ਲੱਗੀਆਂ। ਸਕਾਰਪਿਓ ਗੱਡੀ ਚ ਸਵਾਰ ਵਿਅਕਤੀ ਠੱਠੇ ਟਿੱਬੇ ਦਾ ਦੱਸਿਆ ਜਾ ਰਿਹਾ ਹੈ, ਜਿਸ ਦੀ ਪੁਸ਼ਟੀ ਹਾਲੇ ਤੱਕ ਕਿਸੇ ਪੁਲਿਸ ਅਧਿਕਾਰੀ ਵੱਲੋਂ ਨਹੀਂ ਕੀਤੀ ਗਈ। ਮਾਮਲਾ ਸਥਾਨਕ ਪੁਲਿਸ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ।