ਨਜਾਇਜ਼ ਸ਼ਰਾਬ ਸਣੇ ਇਕ ਕਾਬੂ ਮਾਮਲਾ ਦਰਜ
ਨਜਾਇਜ਼ ਸ਼ਰਾਬ ਸਣੇ ਇੱਕ ਕਾਬੂ ਮਾਮਲਾ ਦਰਜ
Publish Date: Sun, 25 Jan 2026 07:43 PM (IST)
Updated Date: Sun, 25 Jan 2026 07:46 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਨਾਲ ਥਾਣਾ ਤੋਂ ਦਰਵੇਸ਼ ਪਿੰਡ ਮਾਨਾਵਾਲੀ ਸੁੰਨੜਾ ਰਾਜਪੂਤਾਂ ਨੂੰ ਜਾ ਰਹੇ ਸੀ ਤਾਂ ਜਦੋਂ ਉਹ ਪਾਰਟੀ ਨਾਲ ਮਾਨਾਂਵਾਲੀ ਨਜ਼ਦੀਕ ਪੁੱਜੇ ਤਾਂ ਮੁਖਬਰ ਨੇ ਇਤਲਾਹ ਕੀਤੀ ਕਿ ਸੁਰਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸੁੰਨੜਾ ਰਾਜਪੂਤਾਂ ਥਾਣਾ ਸਤਨਾਮਪੁਰਾ ਜੋ ਕਿ ਘਰ ਦੀ ਛੱਤ ਉੱਪਰ ਹੀ ਨਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ ਤੇ ਅੱਜ ਵੀ ਉਹ ਭੱਠੀ ਲਗਾ ਕੇ ਸ਼ਰਾਬ ਕੱਢਣ ਦੀ ਤਿਆਰੀ ਕਰ ਰਿਹਾ ਹੈ। ਜਦੋਂ ਪੁਲਿਸ ਨੇ ਤੁਰੰਤ ਮੌਕੇ ’ਤੇ ਜਾਂਚ ਕੀਤੀ ਤਾਂ ਸੁਰਜੀਤ ਸਿੰਘ ਘਰ ਦੀ ਛੱਤ ਉੱਪਰ ਨਜਾਇਜ਼ ਸ਼ਰਾਬ ਕੱਢਣ ਲਈ ਭੱਠੀ ਲਗਾਉਣ ਦੀ ਤਿਆਰੀ ਕਰ ਰਿਹਾ ਸੀ। ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਪੁੱਛ ਪੜਤਾਲ ਕੀਤੀ ਤਾਂ ਇਕ ਲੋਹੇ ਦਾ ਡਰੰਮ, ਇਕ ਗੈਸ ਵਾਲੀ ਭੱਠੀ, ਇਕ ਗੈਸ ਸਿਲੰਡਰ, ਇਕ ਛਕਾਲਾ ਜਿਸ ਵਿਚ ਇਕ ਚਪਨੀ ਤੇ ਪਲਾਸਟਿਕ ਦਾ ਪਾਇਪ ਲੱਗਾ ਹੋਇਆ ਸੀ, ਇਕ ਕੈਨ ਪਲਾਸਟਿਕ ਜਿਸ ਵਿਚ ਲਾਹਣ 30 ਕਿਲੋ, ਇਕ ਕੈਨੀ ਪਲਾਸਟਿਕ ਜਿਸ ਵਿਚ 7320 ਐੱਮਐੱਲ ਸ਼ਰਾਬ ਨਜਾਇਜ਼ ਬਰਾਮਦ ਹੋਈ। ਉਕਤ ਮੁਲਜ਼ਮ ਨੂੰ ਕਾਬੂ ਕਰਕੇ ਉਸ ’ਤੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।