ਹੁਣ ਕੋਈ ਵੀ ਪਰਿਵਾਰ ਇਲਾਜ ਤੋਂ ਵਾਂਝਾ ਨਹੀਂ ਰਹੇਗਾ
ਪੰਜਾਬ ਦਾ ਕੋਈ ਵੀ ਪਰਿਵਾਰ ਮਹਿੰਗੇ ਇਲਾਜ ਤੋਂ ਵਾਂਝਾ ਨਹੀਂ ਰਹੇਗਾ: ਸੰਦੀਪ ਕੁਮਾਰ, ਲੱਖਾ ਲਹੌਰੀਆ
Publish Date: Thu, 22 Jan 2026 10:15 PM (IST)
Updated Date: Thu, 22 Jan 2026 10:18 PM (IST)
ਨਡਾਲਾ : ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਸ਼ੁਰੂ ਕੀਤੀ ਗਈ 10 ਲੱਖ ਰੁਪਏ ਤੱਕ ਦੀ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਜਨਤਕ ਸਿਹਤ ਢਾਂਚੇ ਨੂੰ ਵੱਡਾ ਹੁਲਾਰਾ ਮਿਲੇਗਾ। ਇਹ ਗੱਲ ਯੂਥ ਕੋਆਰਡੀਨੇਟਰ ਪ੍ਰਧਾਨ ਸੰਦੀਪ ਕੁਮਾਰ ਤੇ ਲੱਖਾ ਲਹੌਰੀਆ ਨੇ ਕਹੀ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਖ਼ਾਸ ਤੌਰ ’ਤੇ ਗ਼ਰੀਬ ਤੇ ਮੱਧ ਵਰਗ ਪਰਿਵਾਰਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ, ਜਿਸ ਨਾਲ ਹੁਣ ਕੋਈ ਵੀ ਪਰਿਵਾਰ ਮਹਿੰਗੇ ਇਲਾਜ ਕਰਵਾਉਣ ਤੋਂ ਵਾਂਝਾ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਪੰਜਾਬ ਵਾਸੀ ਸਿਰਫ਼ ਆਧਾਰ ਕਾਰਡ ਤੇ ਵੋਟਰ ਕਾਰਡ ਦੇ ਆਧਾਰ ’ਤੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਨਾ ਸਿਰਫ਼ ਸਰਕਾਰੀ ਹਸਪਤਾਲਾਂ ਵਿਚ ਸਗੋਂ ਸੂਬੇ ਦੇ ਲਗਭਗ 600 ਨਿੱਜੀ ਹਸਪਤਾਲਾਂ ਵਿਚ ਗ਼ਰੀਬ ਪਰਿਵਾਰ ਮੁਫ਼ਤ ਇਲਾਜ ਕਰਵਾ ਸਕਣਗੇ। ਸੰਦੀਪ ਕੁਮਾਰ ਤੇ ਲੱਖਾ ਲਹੌਰੀਆ ਨੇ ਇਲਾਕੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਜ਼ਰੂਰ ਬਣਵਾਉਣ ਤੇ ਇਸ ਸਹੂਲਤ ਤੋਂ ਲਾਭ ਲੈਣ ਲਈ ਆਪਣੇ ਨੇੜਲੇ ਆਪ ਵਰਕਰ ਨਾਲ ਸੰਪਰਕ ਕਰਨ।