ਨਵੇਂ ਗੀਤ ਨੂੰ ਮਿਲ ਰਿਹਾ ਸਰੋਤਿਆਂ ਦਾ ਪਿਆਰ : ਲੈਹਿੰਬਰ ਹੁਸੈਨਪੁਰੀ
ਨਵੇਂ ਗੀਤ ਨੂੰ ਮਿਲ ਰਿਹਾ ਸਰੋਤਿਆਂ ਦਾ ਪਿਆਰ : ਲੈਹਿੰਬਰ ਹੁਸੈਨਪੁਰੀ
Publish Date: Thu, 04 Dec 2025 08:16 PM (IST)
Updated Date: Thu, 04 Dec 2025 08:17 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਕਪੂਰਥਲਾ : ਇੰਟਰਨੈਸ਼ਨਲ ਗਾਇਕ ਲੈਹਿੰਬਰ ਹੁਸੈਨਪੁਰੀ ਅਤੇ ਦੀਪ ਜੰਡੂ ਦਾ ਨਵਾਂ ਗੀਤ ਬੀਤੇ ਦਿਨੀਂ ਰਿਲੀਜ਼ ਹੋਇਆ ਹੈ। ਬਹੁਤ ਹੀ ਖੂਬਸੂਰਤ ਆਵਾਜ਼ ਵਿਚ ਲੈਹਿੰਬਰ ਹੁਸੈਨਪੁਰੀ ਨੇ ਗਾਇਆ ਹੈ ਅਤੇ ਦੀਪ ਜੰਡੂ ਨੇ ਰੈਪ ਕੀਤਾ ਹੈ, ਸੰਗੀਤ ਨਾਲ ਸ਼ਿਗਾਰਿਆ ਹੈ। ਰਿਕਾਰਡ ਲੈਬਲ ਕੰਪਨੀ ਵੱਲੋਂ ਨਵੇਂ ਗੀਤ ਨੂੰ ਬਹੁਤ ਸ਼ਾਨਦਾਰ ਢੰਗ ਨਾਲ ਰਿਲੀਜ਼ ਕੀਤਾ ਗਿਆ। ਲੈਹਿੰਬਰ ਦੀ ਖੂਬਸੂਰਤ ਆਵਾਜ਼ ਅਤੇ ਦੀਪ ਜੰਡੂ ਦਾ ਸੰਗੀਤ ਅਤੇ ਰੈਪ ਸੁਨਣ ਨੂੰ ਹੋਰ ਵੀ ਖੂਬਸੂਰਤ ਲੱਗਦਾ ਹੈ। ਸਰੋਤਿਆਂ ਵੱਲੋਂ ਇਸ ਗੀਤ ਨੂੰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰੋਡਿਊਸਰ ਕੇਵੀ ਢਿੱਲੋਂ ਤੇ ਪੂਰੀ ਟੀਮ ਵਧਾਈ ਦੀ ਪਾਤਰ ਹੈ। ਗੀਤ ਦਾ ਵੀਡੀਓ ਵੀ ਬਹੁਤ ਵਧੀਆ ਲੋਕੇਸ਼ਨਾਂ ਤੇ ਖਰੜ ਵਿਖੇ ਸ਼ੂਟ ਕੀਤਾ ਗਿਆ ਹੈ। ਇਹ ਜਾਣਕਾਰੀ ਰਜਿੰਦਰ ਸਨਮ ਨੇ ਦਿੱਤੀ।