ਐੱਨਸੀਸੀ ਕੈਡਿਟਾਂ ਨੇ ਮਰੀਜ਼ਾਂ ਨੂੰ ਫਲ ਵੰਡੇ
ਸਕੂਲ ਆਫ਼ ਐਮੀਨੈਂਸ ਦੇ ਐਨਸੀਸੀ ਕੈਡਿਟਾਂ ਨੇ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਨੂੰ ਫਲ ਵੰਡ ਕੇ ਐਨਸੀਸੀ ਦਿਵਸ ਮਨਾਇਆ
Publish Date: Fri, 21 Nov 2025 07:17 PM (IST)
Updated Date: Fri, 21 Nov 2025 07:19 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : 21 ਪੰਜਾਬ ਬਟਾਲੀਅਨ ਐੱਨਸੀਸੀ ਕਪੂਰਥਲਾ ਦੇ ਕਮਾਂਡਿੰਗ ਅਫ਼ਸਰ ਕਰਨਲ ਆਰਕੇ ਚੌਹਾਨ ਅਤੇ ਪ੍ਰਸ਼ਾਸਕੀ ਅਫ਼ਸਰ ਕਰਨਲ ਸੁਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸਕੂਲ ਆਫ਼ ਐਮੀਨੈਂਸ ਕਪੂਰਥਲਾ ਦੇ ਐੱਨਸੀਸੀ ਕੈਡਿਟਾਂ ਨੇ ਸਟੇਟ ਐਵਾਰਡੀ ਪ੍ਰਿੰਸੀਪਲ ਮਨਜੀਤ ਸਿੰਘ ਅਤੇ ਸਕੂਲ ਇੰਚਾਰਜ ਯੋਗੇਸ਼ ਚੰਦਰ ਦੀ ਅਗਵਾਈ ਹੇਠ ਐੱਨਸੀਸੀ ਦਿਵਸ ਮਨਾਉਣ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ 131 ਮਰੀਜ਼ਾਂ ਨੂੰ ਫਲ ਵੰਡੇ। ਇਸ ਮੌਕੇ ਸਕੂਲ ਆਫ਼ ਐਮੀਨੈਂਸ ਕਪੂਰਥਲਾ ਦੇ ਐਸੋਸੀਏਟ ਐੱਨਸੀਸੀ ਅਫ਼ਸਰ ਸ਼ਰਵਣ ਕੁਮਾਰ ਯਾਦਵ ਨੇ ਕਿਹਾ ਕਿ ਐੱਨਸੀਸੀ ਦਿਵਸ ਹਰ ਸਾਲ ਨਵੰਬਰ ਦੇ ਚੌਥੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਐੱਸਐੱਸਸੀਡੀ ਸਮਾਜ ਸੇਵਾ ਅਤੇ ਭਾਈਚਾਰਕ ਵਿਕਾਸ ਸਰਗਰਮੀਆਂ ਦੇ ਹਿੱਸੇ ਵਜੋਂ, ਸਕੂਲ ਆਫ਼ ਐਮੀਨੈਂਸ ਕਪੂਰਥਲਾ ਦੇ ਕੈਡਿਟਾਂ ਨੇ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਨੂੰ ਫਲ ਵੰਡੇ।
ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਕੈਡਿਟਾਂ ਵਿੱਚ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕੈਡਿਟਾਂ ਨੇ ਸਵੈ-ਇੱਛਾ ਨਾਲ ਇਸ ਫਲ ਵੰਡ ਪ੍ਰੋਗਰਾਮ ਲਈ ਫੰਡ ਇਕੱਠੇ ਕੀਤੇ, ਮਰੀਜ਼ਾਂ ਲਈ ਫਲ ਖਰੀਦੇ ਅਤੇ ਵੰਡੇ। ਇਸ ਮੌਕੇ ਸਕੂਲ ਇੰਚਾਰਜ ਯੋਗੇਸ਼ ਚੰਦਰ ਨੇ ਕੈਡਿਟਾਂ ਵੱਲੋਂ ਕੀਤੇ ਗਏ ਇਸ ਸਵੈ-ਇੱਛਾ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਸੇਵਾ ਕਾਰਜ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਮਨਜੀਤ ਸਿੰਘ ਸਟੇਟ ਐਵਾਰਡੀ ਨੇ ਕੈਡਿਟਾਂ ਨੂੰ ਦੇਸ਼ ਦਾ ਭਵਿੱਖ ਦੱਸਦੇ ਹੋਏ ਉਨ੍ਹਾਂ ਨੂੰ ਭਾਰਤੀ ਫੌਜ ਦਾ ਹਿੱਸਾ ਬਣਨ ਅਤੇ ਦੇਸ਼ ਦੀ ਸੇਵਾ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐੱਨਸੀਸੀ ਕੈਡਿਟਾਂ ਦੇ ਨਾਲ-ਨਾਲ ਸੀਨੀਅਰ ਮੈਡੀਕਲ ਅਫ਼ਸਰ ਕਪੂਰਥਲਾ ਡਾ. ਪਰਮਿੰਦਰ ਕੌਰ, ਡਾ. ਗੁਰਦੇਵ, ਮਨਜਿੰਦਰ ਕੌਰ ਲੈਕਚਰਾਰ ਗਣਿਤ, ਨਰਿੰਦਰ ਕੌਰ ਲੈਕਚਰਾਰ ਇਤਿਹਾਸ, ਅੰਜੂ ਭਗਤ ਲੈਕਚਰਾਰ ਹਿੰਦੀ, ਜਸਵਿੰਦਰ ਪਾਲ ਲੈਕਚਰਾਰ ਸਰੀਰਕ ਸਿੱਖਿਆ, ਹਰਸਿਮਰਤ ਸਿੰਘ ਲੈਕਚਰਾਰ ਕਾਮਰਸ, ਬੁੱਧ ਦੇਵ ਮੈਤੀ ਸੰਸਕ੍ਰਿਤ ਅਧਿਆਪਕ, ਵਿਜੇ ਪਾਲ ਗਣਿਤ ਅਧਿਆਪਕ ਆਦਿ ਹਾਜ਼ਰ ਸਨ।