ਰਾਸ਼ਟਰੀ ਵਾਲਮੀਕਿ ਸੰਘਰਸ਼ ਮੋਰਚੇ ਨੇ ਕੀਤੀ ਮੀਟਿੰਗ
ਰਾਸ਼ਟਰੀਆ ਵਾਲਮੀਕਿ ਸੰਘਰਸ਼ ਮੋਰਚੇ ਦੀ ਮੀਟਿੰਗ ਆਯੋਜਿਤ
Publish Date: Mon, 24 Nov 2025 07:23 PM (IST)
Updated Date: Mon, 24 Nov 2025 07:25 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਅੱਜ ਰਾਸ਼ਟਰੀ ਵਾਲਮੀਕਿ ਸੰਘਰਸ਼ ਮੋਰਚੇ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਕਪੂਰਥਲਾ ਦੇ ਹੈੱਡ ਆਫਿਸ ਕੀਤੀ ਗਈ। ਇਸ ਮੀਟਿੰਗ ਵਿਚ ਮੋਰਚੇ ਦੀ ਮਹਿਲਾ ਵਿੰਗ ਮੀਤ ਪ੍ਰਧਾਨ ਰਣਜੀਤ ਕੌਰ ਰੇਣੂ ਨੇ ਜੋ ਘਟਨਾ ਜਲੰਧਰ ਸ਼ਹਿਰ ਵਿਚ ਹੋਈ ਸੀ ਉਸ ਦਾ ਡੱਟ ਕੇ ਵਿਰੋਧ ਕੀਤਾ ਤੇ ਆਪਣੀਆਂ ਮਾਤਾਵਾਂ ਨੂੰ ਅਪੀਲ ਕੀਤੀ ਕਿ ਆਪਣਿਆਂ ਬੱਚਿਆਂ ਦਾ ਆਪ ਧਿਆਨ ਰੱਖੋ। ਉਨ੍ਹਾਂ ਕਿਹਾ ਕਿ ਉਹ ਮੋਰਚੇ ਵੱਲੋ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦੀ ਹੈ ਕਿ ਇਹੋ-ਜਿਹੇ ਇਨਸਾਨ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਇਸ ਨੂੰ ਬਖ਼ਸ਼ਿਆ ਨਾ ਜਾਵੇ। ਵਿਸ਼ੇਸ਼ ਤੌਰ ’ਤੇ ਰਾਸ਼ਟਰੀ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਾਲਿਆਂ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਸਹੀ ਤਰੀਕੇ ਨਾਲ ਨੱਥ ਪਾਈ ਜਾਵੇ। ਇਸ ਮੌਕੇ ’ਤੇ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਕੌਰ, ਜਨਰਲ ਸੱਕਤਰ ਮਨਪ੍ਰੀਤ ਕੌਰ, ਬੀਬੀ ਸੱਤੋਂ, ਰਜਨੀ ਸੱਭਰਵਾਲ, ਰਣਜੀਤ ਕੌਰ, ਰਾਜਵੀਰ ਕੌਰ, ਬਾਬਾ ਸੁਰਜੀਤ ਸਿੰਘ ਰਣਜੀਤ ਘਾਰੂ ਹਾਜ਼ਰ ਸਨ। ਕੈਪਸ਼ਨ : 24ਕੇਪੀਟੀ7