ਚੇਅਰਮੈਨ ਚੁਣੇ ਜਾਣ ’ਤੇ ਚੀਮਾ ਸਨਮਾਨਿਤ
ਨਰਿੰਦਰ ਚੀਮਾ ਪੰਜਾਬ ਰਾਜ ਜਿਲ੍ਹਾ ਡੀ.ਸੀ ਦਫਤਰ ਕਰਮਚਾਰੀ ਦਾ ਚੇਅਰਮੈਨ ਚੁਣੇ ਜਾਣ ਸਨਮਾਨਿਤ
Publish Date: Mon, 19 Jan 2026 09:19 PM (IST)
Updated Date: Mon, 19 Jan 2026 09:21 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਰਾਜ ਜ਼ਿਲ੍ਹਾ (ਡੀਸੀ) ਦਫ਼ਤਰ ਕਰਮਚਾਰੀ ਯੂਨੀਅਨ (ਜ਼ਿਲ੍ਹਾ ਯੂਨਿਟ) ਕਪੂਰਥਲਾ ਦਾ ਕਾਰਜਕਾਲ ਪੂਰਾ ਹੋਣ ਕਰਕੇ ਦੁਬਾਰਾ ਸਰਬਸੰਮਤੀ ਨਾਲ ਚੋਣ ਹੋਈ, ਜਿਸ ਵਿਚ ਨਰਿੰਦਰ ਸਿੰਘ ਚੀਮਾ ਨੂੰ ਜ਼ਿਲ੍ਹਾ ਚੇਅਰਮੈਨ ਚੁਣਿਆ ਗਿਆ ਹੈ, ਜੋ ਕਿ ਇਸ ਸਮੇਂ ਡੀਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸਟੇਟ ਜਨਰਲ ਸੈਕਟਰੀ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦੇ ਚੇਅਰਮੈਨ ਚੁਣੇ ਜਾਣ ’ਤੇ ਐਡਵੋਕੇਟ ਹਰਵਿੰਦਰ ਸਿੰਘ ਲੀਗਲ ਐਡਵਾਈਜ਼ਰ ਨੰਬਰਦਾਰ ਯੂਨੀਅਨ, ਐਡਵੋਕੇਟ ਅਨੁਰਾਗ, ਨੰਬਰਦਾਰ ਬਲਬੀਰ ਸਿੰਘ ਕੋਟ ਕਰਾਰ ਖਾਂ, ਸਰਪੰਚ ਸੁਰਜੀਤ ਸਿੰਘ ਕੋਟ ਕਰਾਰ ਖਾਂ, ਗੁਰਪ੍ਰੀਤ ਸਿੰਘ ਕੋਟ ਕਰਾਰ ਖਾਂ, ਗੁਰਪ੍ਰੀਤ ਸਿੰਘ ਨਸੀਰੇਵਾਲ, ਕੁਲਵਿੰਦਰ ਸਿੰਘ ਨਸੀਰੇਵਾਲ ਆਦਿ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਨਰਿੰਦਰ ਸਿੰਘ ਚੀਮਾ ਲਗਭਗ 10 ਸਾਲਾਂ ਤੋਂ ਬਤੌਰ ਜ਼ਿਲ੍ਹਾ ਪ੍ਰਧਾਨ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਕਾਰਜਕਾਲ ਪੂਰਾ ਹੋਣ ’ਤੇ ਮਿਤੀ 16-01-2026 ਨੂੰ ਸਵੈ-ਇੱਛੁਕ ਛੱਡ ਦਿੱਤਾ ਗਿਆ ਹੈ।