ਧਾਰਮਿਕ ਮੁਕਾਬਲਿਆਂ ’ਚ ਨਨਕਾਣਾ ਸਾਹਿਬ ਸਕੂਲ ਨੇ ਮੱਲਾਂ ਮਾਰੀਆਂ
ਧਾਰਮਿਕ ਮੁਕਾਬਲਿਆਂ ’ਚ ਨਨਕਾਣਾ ਸਾਹਿਬ ਸਕੂਲ ਨੇ ਮੱਲਾਂ ਮਾਰੀਆਂ
Publish Date: Tue, 03 Feb 2026 07:38 PM (IST)
Updated Date: Tue, 03 Feb 2026 07:41 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰਸੀਐੱਫ ਵਿਖੇ ਆਯੋਜਿਤ ਧਾਰਮਿਕ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਨਨਕਾਣਾ ਸਾਹਿਬ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ l ਪ੍ਰਿੰਸੀਪਲ ਨਿਧੀ ਸੰਗੋਤਰਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਅਨਮੋਲਪ੍ਰੀਤ ਸਿੰਘ ਬਾਣੀ ਕੰਠ ਮੁਕਾਬਲਾ ਸੀਨੀਅਰ ਵਰਗ ਵਿਚ ਸੋਨ ਤਮਗਾ, ਮੇਹਰਜੀਤ ਸਿੰਘ ਨੇ ਦਸਤਾਰ ਮੁਕਾਬਲਾ ਸੀਨੀਅਰ ਵਰਗ ਵਿਚ ਸੋਨ ਤਮਗਾ, ਮਨਪ੍ਰੀਤ ਕੌਰ ਨੇ ਪੇਂਟਿੰਗ ਮੁਕਾਬਲਾ ਸੀਨੀਅਰ ਵਰਗ ਵਿਚ ਕਾਂਸੀ ਤਮਗਾ ਤੇ ਸਤਿੰਦਰ ਸਿੰਘ ਨੇ ਦਸਤਾਰ ਮੁਕਾਬਲਾ ਮਿਡਲ ਵਰਗ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜ. ਸਵਰਨ ਸਿੰਘ ਪ੍ਰਧਾਨ ਗਵਰਨਿੰਗ ਕੌਂਸਲ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ, ਡਾਇਰੈਕਟਰ ਸਕੂਲ ਇੰਜ. ਹਰਨਿਆਮਤ ਕੌਰ, ਪ੍ਰਸ਼ਾਸਕ ਇੰਜ. ਨਿਮਰਤਾ ਕੌਰ ਅਤੇ ਪ੍ਰਿੰਸੀਪਲ ਸੰਗੋਤਰਾ ਨੇ ਜੇਤੂ ਵਿਦਿਆਥੀਆਂ ਨੂੰ ਸਨਮਾਨਤ ਕੀਤਾ। ਸਕੂਲ ਪ੍ਰਿੰਸੀਪਲ ਨਿਧੀ ਸੰਗੋਤਰਾ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਵਿਦਿਆਰਥੀ ਮਾਣਯੋਗ ਆਤਮਾ ਸਿੰਘ ਦੇ ਆਦਰਸ਼ਾਂ ਤੋਂ ਪ੍ਰੇਰਣਾ ਲੈ ਕੇ ਅਨੁਸ਼ਾਸਨ, ਮਿਹਨਤ ਤੇ ਸਮਰਪਣ ਦੇ ਮਾਰਗ ‘ਤੇ ਚੱਲ ਕੇ ਅੱਗੇ ਵਧ ਰਹੇ ਹਨ।