ਨਗਰ ਪੰਚਾਇਤ ਨਡਾਲਾ ਨੇ ਵਿਕਾਸ ਕਾਰਜਾਂ ਨੂੰ ਦਿੱਤੀ ਰਫ਼ਤਾਰ
ਨਗਰ ਪੰਚਾਇਤ ਨਡਾਲਾ ਦੀ ਮੀਟਿੰਗ, ਵਿਕਾਸ ਕਾਰਜਾਂ ਨੂੰ ਮਿਲੀ ਰਫ਼ਤਾਰ
Publish Date: Wed, 19 Nov 2025 08:11 PM (IST)
Updated Date: Wed, 19 Nov 2025 08:13 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਨਗਰ ਪੰਚਾਇਤ ਨਡਾਲਾ ਦੀ ਮਹੱਤਵਪੂਰਨ ਮੀਟਿੰਗ ਪ੍ਰਧਾਨ ਬਲਜੀਤ ਕੌਰ ਵਾਲੀਆ, ਮੀਤ ਪ੍ਰਧਾਨ ਸੰਦੀਪ ਪਸ਼ਰੀਚਾ ਅਤੇ ਕਾਰਜਸਾਧਕ ਅਧਿਕਾਰੀ ਬਲਜੀਤ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਵਿਚ ਸਮੂਹ ਕੌਂਸਲਰਾਂ ਅਤੇ ਇਲਾਕੇ ਦੇ ਮੁਹਤਬਰਾਂ ਨੇ ਸ਼ਮੂਲੀਅਤ ਕਰਦੇ ਹੋਏ ਨਗਰ ਦੇ ਵਿਕਾਸ ਸਬੰਧੀ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਇਸ ਦੌਰਾਨ ਨਗਰ ਪੰਚਾਇਤ ਦੀ ਟੀਮ ਵੱਲੋਂ ਲੰਮੇ ਸਮੇਂ ਤੋਂ ਬੇਗੋਵਾਲ ਰੋਡ ’ਤੇ ਸਥਿਤ ਅਣਗੋਲੀ ਖਾਲਸਾ ਕਲੋਨੀ ਦਾ ਦੌਰਾ ਕੀਤਾ ਗਿਆ। ਪ੍ਰਧਾਨ ਬਲਜੀਤ ਕੌਰ ਵਾਲੀਆ ਅਤੇ ਮੀਤ ਪ੍ਰਧਾਨ ਸੰਦੀਪ ਪਸ਼ਰੀਚਾ ਨੇ ਭਰੋਸਾ ਦਵਾਇਆ ਕਿ ਇਲਾਕੇ ਦੀ ਸੜਕ ਨੂੰ ਜਲਦ ਹੀ ਪੱਧਰੀ ਕਰਕੇ ਇੰਟਰਲਾਕ ਟਾਇਲਾਂ ਨਾਲ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਦੀ ਹਦੂਦ ਅੰਦਰ ਆਉਣ ਵਾਲੀਆਂ ਡੇਰਿਆਂ ਅਤੇ ਹੋਰ ਕੱਚੀਆਂ ਗਲੀਆਂ ਨੂੰ ਵੀ ਇੰਟਰਲਾਕ ਅਤੇ ਸੀਮੰਟਿਡ ਬਣਾਉਣ ਦੇ ਕੰਮ ਨੂੰ ਜਲਦ ਹੀ ਅਮਲੀ ਜਾਮਾ ਪਾਇਆ ਜਾਵੇਗਾ। ਨਗਰ ਪੰਚਾਇਤ ਦੀ ਟੀਮ ਬਿਨਾਂ ਕਿਸੇ ਪੱਖਪਾਤ ਦੇ ਪੂਰੇ ਇਲਾਕੇ ਦਾ ਬਹੁ-ਪੱਖੀ ਵਿਕਾਸ ਕਰਨ ਲਈ ਵਚਨਬੱਧ ਹੈ। ਸੰਦੀਪ ਪਸ਼ਰੀਚਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਥੇ ਸੀਵਰੇਜ ਪਾਈਪ ਵਿਛਾਈ ਜਾ ਚੁੱਕੀ ਹੈ, ਉਥੇ ਖਰਾਬ ਹੋਈਆਂ ਸੜਕਾਂ ਦੀ ਦੁਬਾਰਾ ਮੁਰੰਮਤ ਲਈ ਸਬੰਧਤ ਵਿਭਾਗ ਨੂੰ ਲਿਖਤ ਭੇਜੀ ਜਾਵੇਗੀ, ਤਾਂ ਜੋ ਲੋਕਾਂ ਨੂੰ ਆਵਾਜਾਈ ਵਿਚ ਦਿਕਤ ਨਾ ਆਵੇ। ਇਸ ਮੌਕੇ ਕਾਰਜਸਾਧਕ ਅਫਸਰ ਬਲਜੀਤ ਸਿੰਘ, ਅਵਤਾਰ ਸਿੰਘ ਵਾਲੀਆ, ਕੌਂਸਲਰ ਆਤਮਾ ਸਿੰਘ ਖੱਖ, ਸੰਦੀਪ ਸੈਣੀ, ਮੋਨਿਕਾ ਅਰੋੜਾ, ਮਨਜੀਤ ਕੌਰ ਵਾਲੀਆ, ਸ਼ੋਭਾ ਪਸ਼ਰੀਚਾ, ਕੌਂਸਲਰ ਮਹਿੰਦਰ ਸਿੰਘ ਸਹੋਤਾ, ਦਲਜੀਤ ਕੌਰ, ਬਲਜੀਤ ਸਿੰਘ, ਹਰਜਿੰਦਰ ਸਿੰਘ ਸਾਹੀ, ਸੰਦੀਪ ਕੁਮਾਰ ਟੋਨੀ, ਸ਼ਿਵ ਕੁਮਾਰ, ਇੰਸਪੈਕਟਰ ਭੁਪਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ। ਕੈਪਸਨ : 19ਕੇਪੀਟੀ28