ਖੇਤਾਂ ’ਚ ਕੰਮ ਕਰਦੇ ਨੌਜਵਾਨ ਦਾ ਮੋਟਰਸਾਈਕਲ ਚੋਰੀ
ਕਾਲ਼ਾ ਸੰਘਿਆਂ ਵਿਚ ਖੇਤਾਂ ਵਿਚ ਕੰਮ ਕਰਦੇ ਨੌਜਵਾਨ ਦਾ ਦਿਨ ਦਿਹਾੜੇ ਮੋਟਰਸਾਈਕਲ ਚੋਰੀ
Publish Date: Sun, 23 Nov 2025 10:31 PM (IST)
Updated Date: Sun, 23 Nov 2025 10:31 PM (IST)
ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਸਥਾਨਕ ਕਸਬੇ ਚ ਕਪੂਰਥਲਾ ਰੋਡ ’ਤੇ ਖੇਤਾਂ ਵਿਚ ਪਾਣੀ ਲਗਾਉਂਦੇ ਨੌਜਵਾਨ ਦਾ ਦਿਨ-ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਰਣਜੀਤ ਸਿੰਘ ਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਸਪੁੱਤਰ ਗੁਰਦਿਆਲ ਸਿੰਘ ਆਪਣਾ ਮੋਟਰਸਾਈਕਲ ਸੜਕ ਨੇੜੇ ਲਗਾ ਕੇ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ, ਕਿਆਸ ਅਨੁਸਾਰ ਚੋਰ ਡੁਪਲੀਕੇਟ ਚਾਬੀ ਲਗਾ ਕੇ ਉਸ ਦਾ ਮੋਟਰਸਾਈਕਲ ਲੈ ਕੇ ਰਫ਼ੂਚੱਕਰ ਹੋ ਗਏ। ਮੋਟਰਸਾਈਕਲ ਸਟਾਰਟ ਹੋਣ ਦੀ ਅਵਾਜ਼ ਸੁਣ ਕੇ ਉਨ੍ਹਾਂ ਚੋਰਾਂ ਦਾ ਪਿੱਛਾ ਕੀਤਾ ਪਰ ਚੋਰ ਸੁਖਾਣੀ ਪੁੱਲ ਨਹਿਰ ਤੋਂ ਨਾਰਾਂਵਾਲੀ ਆਦਿ ਪਿੰਡਾਂ ਰਾਹੀਂ ਭੱਜਣ ਵਿਚ ਸਫਲ ਹੋ ਗਏ। ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ 09 ਏਜੇ 1516 ਦੇ ਚੋਰੀ ਹੋਣ ਦੀ ਸ਼ਿਕਾਇਤ ਸਥਾਨਕ ਪੁਲਿਸ ਚੌਂਕੀ ਵਿਖੇ ਦਰਜ ਕਰਵਾ ਦਿੱਤੀ ਗਈ ਹੈ। ਕੈਪਸ਼ਨ: 23ਕੇਪੀਟੀ25, 26