ਸ਼ਿਵਰਾਤਰੀ ਦੇ ਸਬੰਧ ’ਚ ਪ੍ਰਭਾਤ ਫੇਰੀਆਂ ਸ਼ੁਰੂ
ਸ਼ਿਵ ਮੰਦਿਰ ਚੌੜਾ ਖੂਹ ਤੋਂ ਸ਼ਿਵਰਾਤਰੀ ਦੇ ਸੰਬੰਧ ਵਿੱਚ ਪ੍ਰਭਾਤ ਫੇਰੀਆਂ ਸ਼ੁਰੂ
Publish Date: Sun, 01 Feb 2026 09:07 PM (IST)
Updated Date: Sun, 01 Feb 2026 09:10 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼ਿਵ ਮੰਦਿਰ ਚੌੜਾ ਖੂਹ ਤੋਂ ਪ੍ਰਧਾਨ ਰਕੇਸ਼ ਨੀਟੂ ਦੀ ਅਗਵਾਈ ਹੇਠ ਮਹਾਂਸ਼ਿਵਰਾਤਰੀ ਦੇ ਸਬੰਧ ਵਿਚ ਮਨਾਏ ਜਾ ਰਹੇ ਵਿਸ਼ਾਲ ਧਾਰਮਿਕ ਸਮਾਗਮ ਤੇ ਸ਼ੋਭਾ ਯਾਤਰਾ ਸਬੰਧੀ ਅੱਜ ਸ਼ਿਵ ਮੰਦਿਰ ਚੌੜਾ ਖੂਹ ਤੋਂ ਪ੍ਰਭਾਤ ਫੇਰੀ ਦਾ ਸ਼ੁਭ ਆਰੰਭ ਹੋਇਆ। ਵਿਦਵਾਨ ਪੰਡਿਤ ਲਛਮਣ ਪ੍ਰਸਾਦ ਵੱਲੋਂ ਵਿਧੀ ਪੂਰਵਕ ਪੂਜਾ ਅਰਚਨਾ ਉਪਰੰਤ ਸ਼ਿਵ ਭਗਤਾਂ ਵੱਲੋਂ ਸਜਾਈ ਫੁੱਲਾਂ ਨਾਲ ਸੁਸ਼ੋਭਿਤ ਸੁੰਦਰ ਪਾਲਕੀ ਵਿਚ ਹਰ ਹਰ ਮਹਾਂਦੇਵ ਦੇ ਜੈਕਾਰਿਆਂ ਦੀ ਗੂੰਜ ਵਿਚ ਭਗਵਾਨ ਸ਼ਿਵ ਪਰਿਵਾਰ ਨੂੰ ਬਿਰਾਜਮਾਨ ਕੀਤਾ ਗਿਆ। ਪ੍ਰਭਾਤ ਫੇਰੀ ਸ਼ਿਵ ਮੰਦਿਰ ਚੌੜਾ ਖੂਹ ਤੋਂ ਸ਼ੁਰੂ ਹੋ ਕੇ ਸ਼ਿਵ ਮੰਦਿਰ ਸੁਨੀਤਾ ਦੇਵਾ ਦੇ ਗ੍ਰਹਿ ਨਿਵਾਸ ਸਥਾਨ ਪੁੱਜੀ, ਜਿਥੇ ਵਿਜੇ ਕੁਮਾਰ, ਹੇਮਰਾਜ, ਤਮੰਨਾ, ਸਾਗਰ, ਰਾਣੀ, ਰਾਧਾ, ਬਲਰਾਮ ਨੇ ਫੁੱਲਾਂ ਦੀ ਵਰਖਾ ਨਾਲ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ। ਧਾਰਮਿਕ ਸਮਾਗਮ ਦੀ ਸ਼ੁਰੂਆਤ ਗਣੇਸ਼ ਵੰਦਨਾ ਤੋਂ ਕੀਤੀ ਗਈ ਤਾਂ ਭਜਨ ਗਾਇਕ ਨਰਿੰਦਰ ਨਿੰਦੀ ਵੱਲੋਂ ਭਜਨ ਸੁਣਾਏ ਗਏ। ਪ੍ਰਭਾਤ ਫੇਰੀ ਵਿਚ ਗਾਇਕ ਸੁਰਿੰਦਰ ਛਿੰਦਾ, ਰਾਣਾ ਪ੍ਰਤਾਪ ਨੇ ਵੀ ਗਜਲਾਂ ਨਾਲ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਨਵਦੁਰਗਾ ਮੰਦਿਰ ਦੇ ਪ੍ਰਮੁੱਖ ਦਵਿੰਦਰ ਭਗਤ ਨੇ ਕਿਹਾ ਕਿ ਜੋ ਵਿਅਕਤੀ ਸ਼ਿਵਰਾਤਰੀ ਦੇ ਸਬੰਧ ਵਿਚ ਸਜਾਈ ਜਾ ਰਹੀ ਪ੍ਰਭਾਤ ਫੇਰੀ ਵਿਚ ਆਪਣੀ ਹਾਜ਼ਰੀ ਲਗਾਉਂਦੇ ਹਨ ਭਗਵਾਨ ਸ਼ਿਵ ਦੀ ਉਸ ਉੱਪਰ ਅਪਾਰ ਕਿਰਪਾ ਬਣੀ ਰਹਿੰਦੀ ਹੈ। ਪ੍ਰਭਾਤ ਫੇਰੀ ਦੇ ਪ੍ਰਮੁੱਖ ਰਾਜ ਕੁਮਾਰ ਰਾਜੂ ਨੇ ਦੱਸਿਆ ਕਿ ਸ਼ਿਵ ਮੰਦਿਰ ਚੌੜਾ ਖੂਹ ਤੋਂ ਰੋਜ਼ਾਨਾ ਪ੍ਰਭਾਤ ਫੇਰੀ ਸਵੇਰੇ 5 ਵਜੇ ਆਰੰਭ ਹੋਵੇਗੀ, ਜੋ ਭਗਵਾਨ ਸ਼ਿਵ ਪਰਿਵਾਰ ਨੂੰ ਇਸ ਸ਼ੁਭ ਮੌਕੇ ਆਪਣੇ ਗ੍ਰਹਿ ਨਿਵਾਸ ਲੈ ਕੇ ਜਾਣਾ ਚਾਹੁੰਦੇ ਹਨ, ਉਹ ਮੰਦਿਰ ਦੇ ਬਾਬਾ ਬਲੋਰੀ ਨਾਲ ਸੰਪਰਕ ਕਰ ਸਕਦੇ ਹਨ। ਪ੍ਰਭਾਤ ਫੇਰੀ ਪ੍ਰਭੂ ਸ਼ਿਵ ਦਾ ਗੁਣਗਾਣ ਗਾਉਂਦੀ ਹੋਈ ਵਾਪਸ ਮੰਦਿਰ ਚੌੜਾ ਖੂਹ ਵਿਖੇ ਸ਼ਿਵ ਆਰਤੀ ਨਾਲ ਸੰਪੰਨ ਹੋਈ। ਪ੍ਰਭਾਤ ਫੇਰੀ ਮੌਕੇ ਸ਼ਿਵ ਭਗਤਾਂ ਨੂੰ ਚਾਹ-ਬਿਸਕੁਟ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਅਸ਼ੋਕ ਕਨੋਜੀਆ, ਰਾਜ ਕੁਮਾਰ ਰਾਜੂ, ਦਵਿੰਦਰ ਭਗਤ, ਸਨੀਤਾ ਦੇਵਾ, ਭਜਨ ਭਗਤ, ਸ਼ਿੰਦਾ ਭਗਤ, ਰਾਣਾ ਪ੍ਰਤਾਪ, ਦੀਪਕ ਮਿੱਠੂ, ਰੰਗਾ ਭਗਤ, ਕੇਵਲ ਕ੍ਰਿਸ਼ਨ ਵਧਵਾ, ਮਨੀਸ਼ ਹੰਸ, ਨਰਿੰਦਰ ਨਿੰਦੀ, ਪੰਡਿਤ ਲਛਮਣ ਪ੍ਰਸਾਦ, ਬਾਬਾ ਬਲੌਰੀ, ਜਗੀਰ ਸਿੰਘ ਜਗੀਰਾ ਆਦਿ ਹਾਜ਼ਰ ਸਨ।