ਫਗਵਾੜਾ ‘ਚ ਹੋਈ ਲਘੁ ਉਦਯੋਗ ਭਾਰਤੀ ਦੀ ਮਹੀਨਾਵਾਰ ਮੀਟਿੰਗ
ਫਗਵਾੜਾ ‘ਚ ਹੋਈ ਲਘੁ ਉਦਯੋਗ ਭਾਰਤੀ ਦੀ ਮਹੀਨਾਵਾਰ ਮੀਟਿੰਗ
Publish Date: Sat, 24 Jan 2026 07:14 PM (IST)
Updated Date: Sat, 24 Jan 2026 07:16 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਲਘੁ ਉਦਯੋਗ ਭਾਰਤੀ ਫਗਵਾੜਾ ਦੀ ਮਹੀਨਾਵਾਰ ਮੀਟਿੰਗ ਹੋਟਲ ਗ੍ਰੈਂਡ ਐਂਬੈਸਡਰ ਵਿਚ ਸਫਲਤਾ ਨਾਲ ਸੰਪੰਨ ਹੋਈ। ਮੀਟਿੰਗ ਵਿਚ ਪੰਜਾਬ ਦੇ ਉਦਯੋਗ ਤੇ ਵਪਾਰ ਵਿਭਾਗ ਦੇ ਜੁਆਇੰਟ ਡਾਇਰੈਕਟਰ ਸੁਖਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਲਘੁ ਉਦਯੋਗ ਭਾਰਤੀ ਦੇ ਮੈਂਬਰਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਹਾਲ ਹੀ ਵਿਚ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ (ਡੀਆਈਸੀ), ਕਪੂਰਥਲਾ ਤੋਂ ਪੰਜਾਬ ਦੇ ਜੁਆਇੰਟ ਡਾਇਰੈਕਟਰ ਦੇ ਅਹੁਦੇ ‘ਤੇ ਉਨ੍ਹਾਂ ਦੀ ਤਰੱਕੀ ਲਈ ਸਨਮਾਨਤ ਕੀਤਾ ਗਿਆ। ਸੁਖਪਾਲ ਸਿੰਘ ਨੇ ਆਪਣੇ ਸੰਬੋਧਨ ਵਿਚ ਪੰਜਾਬ ਦੇ ਉਦਯੋਗਿਕ ਖੇਤਰ ਦੇ ਵਿਕਾਸ ਲਈ ਲਾਗੂ ਸਰਕਾਰੀ ਯੋਜਨਾਵਾਂ, ਨੀਤੀਆਂ ਤੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ 2020 ਵਿਚ ਡੀਆਈਸੀ ਕਪੂਰਥਲਾ ਵਿਚ ਜਨਰਲ ਮੈਨੇਜਰ ਵਜੋਂ ਤੇ ਖਾਸ ਤੌਰ ‘ਤੇ ਕੋਰੋਨਾ ਮਹਾਂਮਾਰੀ ਦੌਰਾਨ ਉਦਯੋਗਾਂ ਲਈ ਕੀਤੇ ਯਤਨਾਂ ਨੂੰ ਵੀ ਸਾਂਝਾ ਕੀਤਾ। ਲਘੁ ਉਦਯੋਗ ਭਾਰਤੀ ਪੰਜਾਬ ਦੇ ਸਾਬਕਾ ਪ੍ਰਧਾਨ ਅਸ਼ੋਕ ਗੁਪਤਾ ਨੇ ਉਦਯੋਗਿਕ ਖੇਤਰਾਂ ਵਿਚ ਵਪਾਰ ਸੁਗਮਤਾ ਯਕੀਨੀ ਬਣਾਉਣ ਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਲਈ ਪ੍ਰਭਾਵਸ਼ਾਲੀ ਸਿੰਗਲ ਵਿੰਡੋ ਸਿਸਟਮ ਦੀ ਲੋੜ ‘ਤੇ ਜ਼ੋਰ ਦਿੱਤਾ। ਜ਼ਿਲ੍ਹਾ ਰਿਸੋਰਸ ਪਰਸਨ ਇਕਬਾਲ ਸ਼ਰਮਾ ਨੇ ਵੀ ਮੀਟਿੰਗ ਵਿਚ ਆਪਣੀ ਹਾਜ਼ਰੀ ਦਰਜ ਕਰਵਾਈ। ਇਹ ਛੋਟੇ ਅਤੇ ਮੱਧਮ ਪੱਧਰ ਦੇ ਉਦਯੋਗ ਰੋਜ਼ਗਾਰ ਦੇ ਮੌਕੇ ਪੈਦਾ ਕਰਦੇ ਹਨ ਤੇ ਸਥਾਨਕ ਵਿਕਾਸ ਵਿਚ ਮਹੱਤਵਪੂਰਣ ਯੋਗਦਾਨ ਦਿੰਦੇ ਹਨ ਪਰ ਉਦਯੋਗਿਕ ਖੇਤਰ ਵਿਚ ਬੁਨਿਆਦੀ ਢਾਂਚੇ ਦੀ ਘਾਟ ਤੇ ਪ੍ਰਸ਼ਾਸਕੀ ਰੁਕਾਵਟਾਂ ਕਾਰਨ ਉਦਯੋਗਪਤੀਆਂ ਨੂੰ ਲਗਾਤਾਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਸਰਕਾਰ ਤੇ ਸਬੰਧਤ ਅਧਿਕਾਰੀਆਂ ਤੋਂ ਅਪੀਲ ਕਰਦੇ ਹਾਂ ਕਿ ਇਹ ਸਮੱਸਿਆਵਾਂ ਸਿੰਗਲ ਵਿੰਡੋ ਸਿਸਟਮ ਰਾਹੀਂ ਜਲਦ ਤੇ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਲਘੁ ਉਦਯੋਗ ਸੂਬੇ ਦੀ ਆਰਥਿਕ ਪ੍ਰਗਤੀ ਵਿਚ ਪੂਰਾ ਯੋਗਦਾਨ ਦੇ ਸਕਣ। ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਲਘੁ ਉਦਯੋਗ ਖੇਤਰ ਦੀਆਂ ਸਮੱਸਿਆਵਾਂ ਤੇ ਵਿਕਾਸ ਦੀਆਂ ਲੋੜਾਂ ਬਾਰੇ ਡੁੰਘਾਈ ਨਾਲ ਚਰਚਾ ਕੀਤੀ ਤੇ ਸਰਕਾਰ ਤੋਂ ਸਰਗਰਮ ਸਹਿਯੋਗ ਦੀ ਉਮੀਦ ਜਤਾਈ। ਇਸ ਮੌਕੇ ਅਰਵਿੰਦ ਬੱਗਾ ਸਕੱਤਰ, ਸਾਬਕਾ ਪ੍ਰਧਾਨ ਸੁਬੋਧ ਸੋਬਤੀ, ਡਾ. ਵੀਐੱਸ ਗੰਭੀਰ, ਪੰਕਜ ਕਪੂਰ, ਸੀਏ ਰਵਿੰਦਰ ਗੁਲਾਟੀ, ਪ੍ਰਸ਼ਾਂਤ ਉੱਪਲ, ਸੁਮਿਤ ਸ਼ਰਮਾ, ਰਾਜਿੰਦਰ ਸੌਂਧੀ, ਗੌਰਵ ਸਹਦੇਵ, ਅਸ਼ਵਨੀ ਕੰਸਾਰਾ, ਸੁਰਿੰਦਰ ਚਾਵਲਾ, ਗੌਰਵ ਹਾਂਡਾ, ਮੋਹਿੰਦਰ ਸੇਠੀ, ਅਜੀਤ ਸਿੰਘ ਵਾਲੀਆ ਤੇ ਰਣਜੀਤ ਸਿੰਘ ਖੁਰਾਣਾ ਸਮੇਤ ਹੋਰ ਮੈਂਬਰ ਹਾਜ਼ਰ ਸਨ।