ਜੇਲ੍ਹ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਨੇ ਕੀਤਾ ਵਿਚਾਰ-ਵਟਾਂਦਰਾ
ਜੇਲ੍ਹ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰੀ ਮੀਟਿੰਗ ਹੋਈ
Publish Date: Fri, 06 Feb 2026 07:01 PM (IST)
Updated Date: Fri, 06 Feb 2026 07:02 PM (IST)

ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਯੂਨਿਟ ਜਲੰਧਰ ਤੇ ਕਪੂਰਥਲਾ ਦੀ ਜੇਲ੍ਹ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰੀ ਮੀਟਿੰਗ ਗੁਰੂ ਨਾਨਕ ਲਾਇਬ੍ਰੇਰੀ ਕਪੂਰਥਲਾ ਵਿਖੇ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਾਂਝਾ ਫਰੰਟ ਯੂਨਿਟ ਕਪੂਰਥਲਾ ਦੇ ਪ੍ਰਧਾਨ ਸੁੱਚਾ ਸਿੰਘ, ਜਨਰਲ ਗੁਰਦੀਪ ਸਿੰਘ, ਜੇਲ੍ਹ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਜਲੰਧਰ ਤੇ ਕਪੂਰਥਲਾ ਦੇ ਮੁੱਖ ਸਲਾਹਕਾਰ ਹਰਦੇਵ ਸਿੰਘ ਹੁੰਦਲ, ਖਜ਼ਾਨਚੀ ਜਸਮੇਲ ਸਿੰਘ, ਸਹਾਇਕ ਕੇਵਲ ਸਿੰਘ, ਯੂਨਿਟ ਮੈਂਬਰ ਸੰਤੋਖ ਸਿੰਘ, ਕੁਲਵੰਤ ਸਿੰਘ, ਜਸਵਿੰਦਰ ਸਿੰਘ ਚੀਮਾ, ਕਮਲਜੀਤ ਸਿੰਘ, ਦਲਬੀਰ ਸਿੰਘ, ਸਤਨਾਮ ਸਿੰਘ ਫਗਵਾੜਾ, ਦਵਿੰਦਰ ਸਿੰਘ ਤੇ ਹਰਭਜਨ ਲਾਲ ਫਗਵਾੜਾ, ਜਸਵਿੰਦਰ ਕੁਮਾਰ ਆਦਿ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਪੈਨਸ਼ਨਰ ਸਾਥੀ ਇਸ ਮੀਟਿੰਗ ਵਿਚ ਸ਼ਾਮਲ ਹੋਏ। ਇਸ ਮੀਟਿੰਗ ਦਾ ਮੁੱਖ ਏਜੰਡਾ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਜਿਵੇਂ ਕਿ ਸਫ਼ਰ ਭੱਤਾ, ਮੈਡੀਕਲ ਬਿੱਲਾਂ ਦੀ ਬਣਦੀ ਰਕਮ ਸਮੇਂ ਸਿਰ ਨਾ ਮਿਲਣਾ, ਪੈਨਸ਼ਨਰ ਤੇ ਉਸ ਦੀ ਧਰਮ ਪਤਨੀ ਦੋਹਾਂ ਦੀ ਮੌਤ ਤੋਂ ਬਾਅਦ 1.1.2016 ਤੋਂ 30.06.2021 ਤੱਕ ਪੇਅ ਕਮਿਸ਼ਨ ਬਕਾਇਆ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿਵਾਉਣ ਬਾਰੇ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 16 ਪ੍ਰਤੀਸ਼ਤ ਡੀਏ ਬਾਰੇ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਵਿਚ ਸ਼ਾਮਲ ਹੋਏ ਸਮੂਹ ਪੈਨਸ਼ਨਰ ਸਾਥੀਆਂ ਦਾ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਗਿੱਲ ਵੱਲੋਂ ਧੰਨਵਾਦ ਕੀਤਾ ਗਿਆ।